ਖਰੜ 11 ਅਕਤੂਬਰ : ਨਵਰਾਤਿਆਂ ਦੇ ਪਾਵਨ ਪੁਰਬ ਨੂੰ ਮੁੱਖ ਰੱਖਦਿਆਂ ਜਿੱਥੇ ਦੇਸ਼ ਭਰ ਦੇ ਮੰਦਿਰਾਂ ਵਿੱਚ ਮਾਤਾ ਦੇ ਅਲੱਗ ਅਲੱਗ ਰੂਪਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਉੱਥੇ ਹੀ ਅੱਜ ਖਰੜ ਖੇਤਰ ਵਿੱਚ ਪੈਂਦੇ ਔਜਲਾ ਖਾਨਪੁਰ ਵਿਖੇ ਮਾਤਾ ਦੇ ਭਗਤ ਕੇ ਐਸ ਬੈਸਟ ਪ੍ਰਾਪਰਟੀ ਦੇ ਮੁੱਖ ਸੰਚਾਲਕ ਸਰਦਾਰ ਕਰਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਹਲਕਾ ਦੀਆਂ ਸੰਗਤਾਂ ਤੇ ਐਸ ਏ ਐਸ ਨਗਰ ਵਿਖੇ ਹੈਲਪਿੰਗ ਹੈਂਡ ਵੈੱਲਫੇਅਰ ਕਲੱਬ ਤੇ ਮੁੱਖ ਮੈਂਬਰਾਂ ਵੱਲੋਂ ਮੰਦਿਰ ਦੇ ਨਿਰਮਾਣ ਉਪਰੰਤ ਮੂਰਤੀ ਸਥਾਪਨਾ ਦੀ ਸੇਵਾ ਵਿੱਚ ਭਾਗ ਲਿਆ ਗਿਆ ਜ਼ਿਕਰ ਕੀਤਾ ਗਿਆ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਮੰਦਰ ਦੇ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਮਾਤਾ ਰਾਣੀ ਦੀ ਸਭਾ ਯਾਤਰਾ ਕੱਢੀ ਗਈ ਉਸ ਤੋਂ ਉਪਰੰਤ ਅੱਜ ਸਵੇਰੇ ਪਹਿਲਾਂ ਅੰਮ੍ਰਿਤ ਵੇਲੇ ਤੋਂ ਪੰਡਤਾਂ ਵੱਲੋਂ ਹਵਨ ਕੀਤਾ ਗਿਆ ਤੇ ਬਾਅਦ ਵਿੱਚ ਮਾਤਾ ਰਾਣੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ
ਉਪਰੰਤ ਮੰਦਰ ਵਿਚ ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕੀਤੀ ਗਈ ਮਾਤਾ ਰਾਣੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਲੰਗਰ ਵਰਤਾਉਣ ਦੀ ਆਰੰਭਤਾ ਕੰਜਕਾਂ ਪੂਜਨ ਨਾਲ ਕੀਤੀ ਗਈ ਉਪਰੰਤ ਮੰਦਰ ਦੇ ਸ਼ੁੱਧੀਕਰਨ ਕਰਨ ਤੋਂ ਬਾਅਦ ਮਾਤਾ ਰਾਣੀ ਦੀ ਮੂਰਤੀ ਨਾਲ ਵੀਰ ਬਜਰੰਗ ਬਲੀ ਬਾਬਾ ਬਾਲਕ ਨਾਥ ਦੇ ਨਾਲ ਸ਼ਿਵਲਿੰਗ ਦੀ ਸਥਾਪਨਾ ਕੀਤੀ ਗਈ ਇਲਾਕੇ ਵਿੱਚ ਮੰਦਿਰ ਬਣਨ ਨਾਲ ਜਿਥੇ ਹੀ ਸੰਗਤਾਂ ਵਿਚ ਭਾਰੀ ਖੁਸ਼ੀ ਪਾਈ ਗਈ ਉੱਥੇ ਹੀ ਸੰਗਤਾਂ ਨੇ ਕਿਹਾ ਕਿ ਸਾਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮੰਦਿਰ ਦਾ ਨਿਰਮਾਣ ਕਰਵਾਉਣ ਤੇ ਅਸੀਂ ਸਰਦਾਰ ਕਰਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਐਸ ਏ ਐਸ ਨਗਰ ਹੈਲਪਿੰਗ ਹੈਂਡ ਵੈੱਲਫੇਅਰ ਕਲੱਬ ਦੇ ਵਿਸ਼ੇਸ਼ ਉਭਾਰ ਵਿਅਕਤ ਕਰਦੇ ਹਾਂ ਇਸ ਮੌਕੇ ਸਰਦਾਰ ਕਰਮ ਸਿੰਘ ਉਨ੍ਹਾਂ ਦੀ ਧਰਮ ਪਤਨੀ ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਪ੍ਰਧਾਨ ਮਨਦੀਪ ਸਿੰਘ ਜਨਰਲ ਸੈਕਟਰੀ ਗੁਰਨਾਮ ਸਾਗਰ ਕੈਸ਼ੀਅਰ ਸੂਰਜ ਕੁਮਾਰ ਮੁੱਖ ਸਲਾਹਕਾਰ ਦੀਪਕ ਸ਼ਰਮਾ ਦੇ ਨਾਲ ਹੋਰ ਵੀ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ
No comments:
Post a Comment