ਐਸ.ਏ.ਐਸ ਨਗਰ 22 ਦਸਬੰਰ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਿਮਾਂਸ਼ੂ ਅਗਰਵਾਲ ਦੀ ਰਹਿਨਮਾਈ ਹੇਠ 75ਵੇਂ
ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਦੇ ਕੰਪੇਨ ਤਹਿਤ ਏ.ਜੀ.ਸੀ.ਐਲ ਟੈਕਨੋਲੋਜੀ ਦਸਮੇਸ ਖਾਲਸਾ
ਕਾਲਜ ਜੀਰਕਪੁਰ ਵਿਖੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਵਾਉਣ ਲਈ ਰੋਜ਼ਗਾਰ ਮੇਲੇ ਦਾ
ਆਯੋਜਨ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਬਲਾਕ ਮਿਸ਼ਨ
ਮੈਨੇਜ਼ਰ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿਚ ਲਗਭਗ
200 ਉਮੀਦਵਾਰਾਂ ਵੱਲੋ ਭਾਗ ਲਿਆ ਗਿਆ । ਇਸ ਰੋਜ਼ਗਾਰ ਮੇਲੇ ਵਿਚ 125 ਉਮੀਦਵਾਰਾਂ ਨੂੰ
ਨੋਕਰੀ ਮਿਲੀ ਅਤੇ 45 ਉਮੀਦਵਾਰਾਂ ਨੂੰ ਸੋਰਟਲਿਸਟ ਕਰਕੇ ਅਗਲੇ ਰਾਉਡ ਲਈ ਭੇਜਿਆ ਗਿਆ ।
ਇਸ
ਮੌਕੇ ਪ੍ਰਿਸੀਪਲ ਡਾ.ਕਰਮਵੀਰ ਸਿੰਘ ਨੇ ਮੇਲੇ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ
ਵੱਖ-ਵੱਖ ਕੰਪਨੀਆਂ ਦੇ ਪ੍ਰੋਫਾਇਲ ਬਾਰੇ ਜਾਣੂ ਕਰਵਾਇਆ । ਉਨ੍ਹਾਂ ਉਮੀਦਵਾਰਾਂ ਨੂੰ
ਰੁਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਂਣ ਦੀ ਅਪੀਲ ਕੀਤੀ ।
ਰੋਜ਼ਗਾਰ
ਮੇਲੇ ਵਿਚ ਕੰਪੀਟੈਟ ਸੈਨਰਜੀਸ,ਡਾ.ਆਈ.ਟੀ.ਐਮ, ਪੀ ਡੀ ਲਾਈਟ ਇੰਡਸਟਰੀਸ ਲਿਮਟਿਡ, ਏਰੀਅਲ
ਟੈਲੀਕੋਮ, ਪਰੀ ਵੀ ਸੋਲੀਉਸਨਸ,ਟੇਲੀਪਰਫੋਰਮੈਨ , ਪਿਉਮਾ ਸੋਰਸ ਪ੍ਰਾਈਵੇਟ ਲਿਮਟਿਡ,
ਕੋਨੇਕਟ, ਮੁਰਾਰੀ ਸਰਵਿਸਸ, ਕਮਲਾ ਡਾਇਲ ਲਿਮਟਿਡ ਅਤੇ ਨਾਈਟ ਸਕਿਉਰਟੀ ਸਰਵਿਸ ਆਦਿ
ਕੰਪਨੀਆ ਨੇ ਉਮੀਦਵਾਰਾਂ ਦੀ ਚੋਣ ਕੀਤੀ । ਇਹਨਾ ਕੰਪਨੀਆ ਵੱਲੋ ਡੈਟਾ ਐਟਰੀ ਉਪਰੇਟਰ,
ਕਸਟਮਰ ਕੇਅਰ, ਹੈਅਰ ਸੈਟੇਲਿਸਟ, ਮੇਕਅਪ ਆਰਟਿਸਟ, ਆਨਲਾਈਨ ਮਾਰਕਟਿੰਗ ਅਤੇ ਸੇਲਸ ਦੇ
ਪ੍ਰੋਫਾਇਲ ਲਈ ਇੰਟਰਵਿਉ ਲਈ ਗਈ ।
No comments:
Post a Comment