ਐਸ.ਏ.ਐਸ ਨਗਰ 22 ਦਸੰਬਰ : ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਆਈ.ਏ.ਐਸ ਦੇ ਦਿਸਾ ਨਿਰਦੇਸਾ ਅਨੁਸਾਰ ਜਿਲ੍ਹਾ ਰੈਡ ਕਰਾਸ/ਸੈਟ ਜਾਨ ਅੰਬੂਲੈਸ ਵੱਲੋਂ ਮਿਤੀ 14.12.2021 ਤੋਂ 17.12.2021 ਤਕ ਜਿਲ੍ਹਾ ਪ੍ਰਬੰਧਕੀ ਕੈਪਲੈਕਸ ਕਮਰਾ ਨੰ:525 ਸੈਕਟਰ-76, ਐਸ.ਏ.ਐਸ.ਨਗਰ ਵਿਖੇ ਨਵਾ ਕੰਡਕਟਰ ਲਾਇਸੰਸ/ਰੀਨਿਉ, ਕਮਰਸੀਅਲ ਲਾਇਸੰਸ ਬਣਾਉਣ ਵਾਲੇ ਸਿਖਿਅਰਥੀਆਂ ਨੂੰ ਫਸਟ ਏਡ ਦੀ ਟਰੇਨਿੰਗ ਕਰਵਾਈ ਗਈ। ਟ੍ਰੇਨਿੰਗ ਬੈਚ ਵਿੱਚ 25 ਨੋਜਵਾਨ ਸਾਮਲ ਹੋਏ। ਚਾਰ ਦਿਨਾ ਦੀ ਟ੍ਰੇਨਿੰਗ ਦੋਰਾਨ ਇਨ੍ਹਾਂ ਸਿਖਿਆਰਥੀਆਂ ਨੂੰ ਡੇਜਰ ਜ਼ੋਨ,ਰਿਸਪੋਸ/ ਏਅਰ ਵੇਜ਼ ਖੋਲਣੇ, ਬਰੀਥਿੰਗ ਚੈਕ ਕਰਨੀ, ਸੀ.ਪੀ.ਆਰ ਕਰਨਾ, ਜਹਿਰ, ਜਾਨਵਰ ਸੱਪ ਦਾ ਕੱਟਣਾ, ਅੱਗ, ਗਲਾ ਚੋਕ ਹੋਣਾ, ਕੁਦਰਤੀ ਆਫਤਾ ਸਮੇ ਫਸਟ ਏਡ, ਫਸਟ ਏਡ ਬੋਕਸ ਦੀ ਵਰਤੋ ਬਾਰੇ ਜਾਣਕਾਰੀ ਦਿੱਤੀ ਗਈ।
ਫਸਟ ਏਡ
ਟ੍ਰੇਨਿੰਗ ਨੈਸਨਲ ਹੈਡ ਕੁਆਰਟਰ ਨਵੀ ਦਿੱਲੀ ਤੋਂ ਮਨਜੂਰਸੁਦਾ ਸਿਲਬੇਸ ਅਨੁਸਾਰ ਸ੍ਰੀ
ਸੰਦੀਪ ਸਿੰਘ ਲੈਕਚਰਾਰ ਵੱਲੋਂ ਵਧੀਆ ਢੰਗ ਨਾਲ ਕਰਵਾਈ ਗਈ।ਇਸ ਮੋਕੇ ਸ੍ਰੀ ਕਮਲੇਸ ਕੁਮਾਰ
ਕੋਸ਼ਲ ਸਕੱਤਰ, ਜਿਲਾ ਰੈਡ ਕਰਾਸ ਸ਼ਾਖਾ ਵੱਲੋਂ ਇਨਾਂ ਸਿਖਿਆਰਥੀਆ ਨੂੰ ਆਪਣੇ ਬਜੁਰਗਾ ਦਾ
ਸਨਮਾਨ ਕਰਨ ਬਾਰੇ, ਵੱਧ ਤੋ ਵੱਧ ਖੂਨਦਾਨ ਕਰਨ ਬਾਰੇ, ਵੱਧ ਤੋ ਵੱਧ ਦਰੱਖਤ ਲਗਾਉਣ ਬਾਰੇ
ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਬਾਰੇ, ਸਮਾਜਿਕ ਬੁਰਾਈਆਂ, ਅੰਧ
ਵਿਸਵਾਸਾਂ, ਨਸਿਆ ਤੋਂ ਬਚ ਕੇ ਦੂਰ ਰਹਿਣ ਸਬੰਧੀ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਸਕੱਤਰ
ਕਮਲੇਸ਼ ਕੁਮਾਰ ਕੋਸਲ ਵਲੋਂ ਸਿਖਿਅਰਾਥੀਆਂ ਨੂੰ ਓਮੀਕਰੋਨ ਵਾਇਰਸ ਬਾਰੇ ਦੱਸਿਆ ਗਿਆ ਕਿ
ਬਾਹਰਲੇ ਦੇਸ਼ਾ ਵਿੱਚ ਇਹ ਵਾਇਰਸ ਬਹੁਤ ਵੱਧ ਗਿਆ ਹੈ। ਓਮੀਕਰੋਨ ਵਾਇਰਸ ਪਹਿਲਾਂ ਨਾਲੋ ਤਿਨ
ਗੁਣਾ ਜਿਆਦਾ ਖਤਰਨਾਕ ਹੈ। ਇਸ ਤੋ ਬਚਣ ਲਈ ਮਾਸਕ ਲਗਾਉਣ, ਸਮੇਂ ਸਮੇਂ ਤੇ ਸਾਬਣ ਨਾਲ
ਹੱਥ ਧੋਣਾ ਅਤੇ ਸਭ ਤੋ ਜਰੂਰੀ ਹੈ ਕਿ ਜੇ ਕੋਈ ਵਿਅਕਤੀ ਮਾਰਕਿਟ ਵਿਚੋ ਕੋਈ ਚੀਜ ਲੈਣ
ਜਾਂਦਾ ਹੈ ਤਾਂ ਦੋ ਗਜ ਦੀ ਦੂਰੀ ਬਣਾ ਕੇ ਰੱਖਣ ਅਤੇ ਉੁਨ੍ਹਾਂ ਵੱਲੋ ਇਹ ਵੀ ਸਮਝਾਇਆ ਗਿਆ
ਕਿ ਇਸ ਬਿਮਾਰੀ ਤੋ ਡਰਨ ਅਤੇ ਘਬਰਾਉਣ ਦੀ ਲੋੜ ਨਹੀ, ਸਗੋ ਇਸ ਨੂੰ ਹੋਸਲੇ ਨਾਲ ਨਿਜਠਣ
ਦੀ ਲੋੜ ਹੈ।
No comments:
Post a Comment