ਖਰੜ,27 ਦਸੰਬਰ: ਰਿਆਤ ਬਾਹਰਾ ਯੂਨੀਵਰਸਿਟੀ,ਰਿਆਤ ਬਾਹਰਾ ਹੁਸ਼ਿਆਰਪੁਰ ਕੈਂਪਸ ਅਤੇ ਬਾਹਰਾ ਯੂਨੀਵਰਸਿਟੀ ਸ਼ਿਮਲਾ ਹਿਲਜ਼ ਲਈ ਇਹ ਇਕ ਮਾਣ ਵਾਲੀ ਗੱਲ ਹੈ ਕਿ ਤਾਜ਼ਾ ਪਲੇਸਮੈਂਟ ਡਰਾਈਵ ਦੌਰਾਨ ਵਿਦਿਆਰਥੀ ਨੂੰ ਸਭ ਤੋਂ ਵੱਧ 14 ਲੱਖ ਰੁਪਏ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਪਿਛਲੇ ਤਿੰਨ ਮਹੀਨੇ ਦੌਰਾਨ 250 ਵਿਦਿਆਰਥੀਆਂ ਨੇ ਚੋਟੀ ਦੀਆਂ ਕੰਪਨੀਆਂ ਵਿੱਚ ਪਲੇਸਮੈਂਟ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿÇੰਦਆਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਚੁਣਨ ਲਈ ਕੁੱਲ 105 ਕੰਪਨੀਆਂ ਨੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਦਾ ਦੌਰਾ ਕੀਤਾ ਅਤੇ ਚੁਣੇ ਜਾਣ ਵਾਲੇ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਪੈਕੇਜ 14 ਲੱਖ ਰੁਪਏ ਸਾਲਾਨਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਚੋਣ ਕਰਨ ਵਾਲੀਆਂ ਕੁਝ ਮਹੱਤਵਪੂਰਨ ਕੰਪਨੀਆਂ ਵਿੱਚ ਵਿਪਰੋ, ਇਨਫੋਸਿਸ, ਟੀਸੀਐਸ, ਯੂਪੀਆਈ, ਆਈਬੀਐਮ, ਸਮਾਰਟ ਡੇਟਾ, ਹਿਟਾਚੀ, ਕੁਆਰਕ, ਕਲਾਉਡ ਥਿੰਗ, ਗਲੋਬਲ ਲਾਜਿਕ, ਟੌਮੀ ਹਿਲਫਾਇਰ, ਆਈਟੀਸੀ ਲਿਮਟਿਡ, ਟੈਕ ਮਹਿੰਦਰਾ, ਬੋਰਡ ਇਨਫਿਨਿਟੀ ਅਤੇ ਡਰਿਸ਼ ਇਨਫੋਟੈਕ, ਗ੍ਰੇਜ਼ੀਟੀ, ਬਲੂਬੈਸ਼ ਅਤੇ ਇੰਡੀਆ ਮਾਰਟ ਸ਼ਾਮਲ ਹਨ।
ਸ.ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਉਦਯੋਗ ਨਾਲ ਸਬੰਧਤ ਹੁੰਨਰਾਂ ਨਾਲ ਲੈਸ ਹੋਣ ਕਾਰਨ ਪਲੇਸਮੈਂਟ ਵਿੱਚ ਵਾਧਾ ਹੋਇਆ ਹੈ ਅਤੇ ਕੰਪਨੀਆਂ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਹੀ ਆਕਰਸ਼ਕ ਅਤੇ ਮੁਨਾਫ਼ੇ ਵਾਲੇ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਆਰਬੀਯੂ ਨੇ ਵਿਦਿਆਰਥੀਆਂ ਦੀ ਰੁਜ਼ਗਾਰ ਸਮਰੱਥਾ ਨੂੰ ਵਧਾਉਣ ਲਈ ਚੋਟੀ ਦੀਆਂ ਬਹੁ-ਰਾਸ਼ਟਰੀ ਕੰਪਨੀਆਂ ਦੇ ਸਹਿਯੋਗ ਨਾਲ ਕਈ ਨਵੇਂ ਕੋਰਸ ਸ਼ੁਰੂ ਕੀਤੇ ਹਨ। ਯੂਨੀਵਰਸਿਟੀ ਕੋਲ ਪਲੇਸਮੈਂਟ ਦਾ ਸਭ ਤੋਂ ਉੱਚ ਰਿਕਾਰਡ ਹੈ ਅਤੇ ਇਸਦੇ ਵਿਦਿਆਰਥੀਆਂ ਲਈ ਅਤਿ-ਆਧੁਨਿਕ ਸਹੂਲਤਾਂ ਉਪਲਬਧ ਹਨ।
ਸ. ਬਾਹਰਾ ਨੇ ਕਿਹਾ ਕਿ ਯੂਨੀਵਰਸਿਟੀ ਮਕੈਨੀਕਲ ਇੰਜਨੀਅਰਿੰਗ, ਆਟੋਮੋਬਾਈਲ ਇੰਜਨੀਅਰਿੰਗ, ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ, ਸਿਵਲ ਇੰਜਨੀਅਰਿੰਗ, ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜਨੀਅਰਿੰਗ ਦੇ ਕੋਰਸਾਂ ਤੋਂ ਇਲਾਵਾ ਮੈਨੇਜਮੈਂਟ, ਕੰਪਿਊਟਰ, ਫਾਰਮੇਸੀ ਅਤੇ ਨਰਸਿੰਗ ਆਦਿ ਵਿੱਚ ਪੋਸਟ ਗ੍ਰੈਜੂਏਟ ਕੋਰਸਾਂ ਦੀ ਪੇਸ਼ਕਸ਼ ਕਰਦੀ ਹੈ।
ਯੂਨੀਵਰਸਿਟੀ ਨੇ ਬੀ.ਟੈਕ, ਐਮ.ਬੀ.ਏ., ਫਾਰਮੇਸੀ, ਐਮ.ਸੀ.ਏ., ਨਰਸਿੰਗ ਕੋਰਸਾਂ ਦੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਯੂਨੀਵਰਸਿਟੀ ਵੱਲੋਂ ਚੁਣੇ ਗਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਦਭਾਵਨਾ ਵਜੋਂ ਸੱਦਾ ਦਿੱਤਾ ਗਿਆ।
No comments:
Post a Comment