ਐਸ.ਏ.ਐਸ ਨਗਰ 17 ਦਸੰਬਰ : ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਘਰ- ਘਰ ਨੌਕਰੀ ਮਿਸ਼ਨ ਅਧੀਨ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਬੇਰੁਜ਼ਗਾਰਾਂ ਲਈ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ । ਇਸਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀ ਹਿਮਾਂਸੂ ਆਗਰਵਾਲ ਵੱਲੋ ਕੀਤਾ ਗਿਆ ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਿਮਾਂਸ਼ੂ ਆਗਰਵਾਲ ਨੇ ਕਿਹਾ ਕਿ ਪੜ੍ਹੇ ਲਿਖੇ ਬੇਰੁਜ਼ਗਾਰਾ ਦੀ ਸਹੂਲਤ ਲਈ 20 ਦਸੰਬਰ ਨੂੰ ਸਰਕਾਰੀ ਪੋਲਟੈਕਨਿਕ ਕਾਲਜ ਖੂਨੀਮਾਜਰਾ ਅਤੇ 22 ਦਸੰਬਰ ਨੂੰ ਏਜੀਸੀਐਲ ਟੈਕਨੋਲੋਜੀ ਖਾਲਸਾ ਕਾਲਜ ਜੀਰਕਪੁਰ ਵਿਖੇ ਨੌਕਰੀ ਮੇਲਿਆਂ ਦਾ ਅਯੋਜਨ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਹਨਾਂ ਰੁਜ਼ਗਾਰ ਮੇਲਿਆ ’ਚ ਕਾਪੀਟੈਂਟ ਮਿਨਰਜੀ , ਆਈ.ਡੀ.ਬੀ ਆਈ ਬੈਂਕ, ਡਾਕਟਰ,ਆਈ.,ਐਮ.ਪੀ.ਡੀ ਲਾਈਟ ਇੰਡਸਰੀਜ਼ ਲਿਮਟਿੰਡ, ਏਰੀਅਲ ਟੈਲੀਕਾਮ, ਕੌਰ ਕਮ ਪ੍ਰੋਡੈਕਸ਼ਨ, ਮੈਡਮ ਬੁਟੀਕ, ਮੈਕਅੱਪ ਕਾਸਮਿਕ ਮੇਕਉਵਰ,ਪ੍ਰੀਰੀਵੀ ਸੈਲੂਸ਼ਨ, ਟੈਲੀਪਰਫਾਰਮੈਨਸ, ਨੀਸ਼ੂ , ਪੀਉਮਾਸੋਰਸ ਪ੍ਰਾਈਵੇਟ ਲਿਮਟਿਡ ਆਦਿ ਕੰਪਨੀਆਂ ਲਈ ਕਾਮਿਆਂ ਦੀ ਚੋਣ ਕੀਤੀ ਜਾਵੇਗੀ ।
ਸ਼੍ਰੀ ਆਗਰਵਾਲ ਨੇ ਕਿਹਾ ਕਿ ਰੁਜ਼ਗਾਰ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਨੌਕਰੀ ਮੇਲੇ ਲਾਹੇਵੰਦ ਸਾਬਤ ਹੋਣਗੇ ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੋਜ਼ਵਾਨਾ ਨੂੰ ਰੁਜ਼ਗਾਰ ਮੇਲੇ ’ਚ ਭਾਗ ਲੈਣ ਦੀ ਅਪੀਲ ਕੀਤੀ ।
No comments:
Post a Comment