ਮੋਹਾਲੀ, 17 ਦਸੰਬਰ, : ਸਕਾਰਲੈਸ ਲੈਪ੍ਰੋਸਕੋਪਿਕ ਕੋਲੇਸਸਿਟੇਕਟੋਮੀ ਦੀ ਨਵੀਂ ਤਕਨੀਕ ਜਿਸਨੂੰ ਬਿਕਨੀ ਲੈਪ੍ਰੋਸਕੋਪਿਕ ਕੋਲੈਸਸਿਟੇਕਟਾਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਹੁਣ ਵਿਆਪਕ ਮਾਨਤਾ ਪ੍ਰਾਪਤ ਕਰ ਚੁੱਕੀ ਹੈ | ਇਹ ਗੱਲ ਸਟੋਨ ਰੋਗ ਦੇ ਇਲਾਜ ਲਈ ਮਣਕ ਨਜਰੀਆ ਹੈ |
ਆਈਵੀ ਹਸਪਤਾਲ, ਮੋਹਾਲੀ ਵਿਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਡਾ. ਜੀ ਆਰ ਵਰਮਾ, ਸੀਨੀਅਰ ਲੈਪ੍ਰੋਸਕੋਪਿਕ ਅਤੇ ਜੀਆਈ ਓਾਕੋ ਸਰਜਨ ਅਤੇ ਡਾਈਜੇਸਟਿਵ ਡਿਜੀਜ ਸਾਇੰਸੇਜ ਦੇ ਨਿਰਦੇਸ਼ਕ ਨੇ ਕਿਹਾ ਕਿ ਦੁਨੀਆਂ ਭਰ ਵਿਚ ਲੈਪ੍ਰੋਸਕੋਪਿਕ ਸਰਜਨਾਂ ਵੱਲੋਂ ਤਕਨੀਕ ਦੀ ਸੁਰੱਖਿਆ ਦੇ ਨਾਲ ਸਮਝੌਤਾ ਕੀਤੇ ਬਿਨਾਂ ਟਿਸ਼ੂ ਟ੍ਰੌਮਾ ਨੂੰ ਘੱਟ ਕਰਨ ਦੇ ਲਈ ਕਈ ਨਵਾਚਾਰ ਪੇਸ਼ ਕੀਤੇ ਗਏ ਹਨ |
ਹਾਲ ਹੀ ਵਿਚ ਨੇਚੁਰਲ ਓਰਿਫਿਸ ਟ੍ਰਾਂਸ ਲਿਊਮੀਨਲ ਐਂਡੋਸਕੋਪਿਕ ਸਰਜਰੀ (ਨੋਟਸ) ਤਕਨੀਕ ਪ੍ਰਚਲਨ ਵਿਚ ਆਈ ਹੈ ਜਿਸ ਵਿਚ ਸਕਿਨ ਤੇ ਕੋਈ ਨਿਸ਼ਾਨ ਛੱਡੇ ਬਿਨਾਂ ਕੁਦਰਤੀ ਛਿਦ੍ਰਾਂ ਦੇ ਮਾਧਿਅਮ ਨਾਲ ਪੈਰੀਟੋਨਿਯਮ ਤੱਕ ਪਹੁੰਚ ਪ੍ਰਾਪਤ ਕੀਤੀ ਜਾਂਦੀ ਹੈ |
ਆਪਰੇਟਿੰਗ ਸਮਾਂ ਔਸਤਨ 55 ਮਿੰਟ ਦੇ ਨਾਲ 35-110 ਮਿੰਟ ਹੁੰਦਾ ਹੈ | ਮਰੀਜ ਨੂੰ ਤੁਰੰਤ ਜਾਂ ਬਾਅਦ ਵਿਚ ਕੋਈ ਮੁਸ਼ਕਿਲ ਨਹੀਂ ਹੁੰਦੀ |
ਡਾ. ਵਰਮਾ ਨੇ ਕਿਹਾ ਕਿ ਸਰਜਨ ਨੂੰ ਉੱਨਤ ਲੈਪ੍ਰੋਸਕੋਪੀ ਅਤੇ ਲੈਪ੍ਰੋਸਕੋਪਿਕ ਕੋਲੇਸਸਿਟੇਕਟੋਮੀ ਵਿਚ ਸਹੀ ਅਨੁਭਵ ਹੋਣਾ ਚਾਹੀਦਾ ਹੈ | ਜੇਕਰ ਅਪਰੇਸ਼ਨ ਦੇ ਦੌਰਾਨ ਮਸ਼ਕਿਲ ਦਾ ਅਨੁਭਵ ਹੁੰਦਾ ਹੈ ਤਾਂ ਉਨ੍ਹਾਂ ਨੂੰ ਪ੍ਰਕਿਆ ਨੂੰ ਪਾਰੰਪਰਿਕ
ਲੈਪ੍ਰੋਸੋਪਿਕ ਤਕਨੀਕ ਜਾਂ ਓਪਨ ਕੋਲੇਸਸਿਟੇਕਟੋਮੀ ਵਿਚ ਬਦਲਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ ਕਿਉਂਕਿ ਰੋਗੀ ਦੀ ਸੁਰੱਖਿਅਤਾ ਸਭ ਤੋਂ ਉੱਪਰ ਹੈ |
No comments:
Post a Comment