ਖਰੜ, 03 ਦਸੰਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਆਪਣੇ ਨਵੇਂ ਵਿਿਦਆਰਥੀਆਂ ਦੇ ਸਵਾਗਤ ਵਿੱਚ ਸਾਲਾਨਾ ਪ੍ਰੋਗਰਾਮ ‘’ਜਸ਼ਨ 2021-ਅ ਫਰੈਸ਼ਨ ਐਕਸਟ੍ਰਾਵਗੈਂਜ਼ਾ’’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਵਿਿਦਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤੀਭਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਸ਼ਾਮਲ ਹੋਏ ਦਰਸ਼ਕਾਂ ਨੇ ਜਿੱਥੇ ਨਵੇਂ ਵਿਿਦਆਰਥੀਆਂ ਵੱਲੋਂ ਕੀਤੇ ਗਏ ਕਲਾਸੀਕਲ ਨਾਚ, ਸਮੂਹਿਕ ਗਾਇਨ, ਭੰਗਣਾ, ਨੱਟੀ, ਥੀਮ ਆਧਾਰਿਤ ਨਾਟਕ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਦਾ ਆਨੰਦ ਮਾਣਿਆ ਅਤੇ ਨਾਲ ਹੀ ਉਨ੍ਹਾਂ ਦੇ ਹੁਨਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਵੀ ਕੀਤੀ।
ਅਦਾਰੇ ਵੱਲੋਂ ਕਰਵਾਏ ਗਏ ਇਸ ਖਾਸ ਪ੍ਰੋਗਰਾਮ ਦੀ ਮੁੱਖ ਵਿਸ਼ੇਸ਼ਤਾ ਫੈਸ਼ਨ ਸ਼ੋਅ ਰਹੀ, ਜਿਸ ਵਿੱਚ ਵਿਿਦਆਰਥੀਆਂ ਨੂੰ ਵੱਖਰੇ ਵੱਖਰੇ ਖ਼ਿਤਾਬ ਹਾਸਲ ਕਰਨ ਦਾ ਮੌਕਾ ਮਿਿਲਆ। ਇਸ ਦੇ ਨਾਲ ਹੀ ‘ਕਦੇ ਹਾਂ ਕਦੇ ਨਾਂਹ’ ਅਤੇ ‘ਹੱਕ-ਦ ਰਾਈਟ’ ਦੀ ਸਟਾਰ ਕਾਸਟ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ।
ਇਸੇ ਦੌਰਾਨ ਵਿਿਦਆਰਥੀਆਂ ਅਤੇ ਫੈਕਲਟੀ ਨੂੰ ਸੰਬੋਧਨ ਕਰਦਿਆਂ ਸੀਜੀਸੀ ਲਾਂਡਰਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਨਵੇਂ ਵਿਿਦਆਰਥੀਆਂ ਦੇ ਹੁਨਰ ਅਤੇ ਆਤਮਵਿਸ਼ਵਾਸ਼ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਮਹਾਂਮਾਰੀ ਦੀ ਵਰਤਮਾਨ ਹਾਲਤ ਨੂੰ ਦੇਖਦਿਆਂ ਸਮੂਹ ਪਤਵੰਤਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਇੱਕ ਸਫ਼ਲ ਕਰੀਅਰ ਬਣਾਉਣ ਲਈ ਆਪਣੇ ਮਕਸਦ ਤੇ ਡਟੇ ਰਹਿਣ ਅਤੇ ਸੰਬੰਧਿਤ ਕੋਰਸਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
‘’ਜਸ਼ਨ 2021’’ ਦੀ ਸਮਾਪਤੀ ਮੌਕੇ ਉੱਘੇ ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਮੂਹ ਇਕੱਠ ਦਾ ਖੂਬ ਮਨੋਰੰਜਨ ਕੀਤਾ।
No comments:
Post a Comment