ਖਰੜ, 03 ਦਸੰਬਰ : ਸੁਣਨ ਦੀ ਅਸਮਰੱਥਾ ਵਾਲੇ ਕੁੱਲ 156 ਮਰੀਜਾਂ ਦੀ ਜਾਂਚ ਦੌਰਾਨ 37 ਵਿਅਕਤੀਆਂ ਨੂੰ ਅੱਜ ਰਿਆਤ ਬਾਹਰਾ ਯੂਨੀਵਰਸਿਟੀ ਦੇ ਨਵੇਂ ਉੱਦਮ ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਬੋਲਣ ਅਤੇ ਸੁਣਨ ਅਸੈਸਮੈਂਟ ਕਮ ਹੀਅਰਿੰਗ ਏਡ ਵੰਡ”ਲਈ ਆਯੋਜਿਤ ਇੱਕ ਮੁਫਤ ਕੈਂਪ ਵਿੱਚ ਸੁਣਨ ਦੇ ਸਾਧਨਾਂ ਦੀ ਵੰਡ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਪੀਜੀਆਈ ਚੰਡੀਗੜ੍ਹ ਦੇ ਈ.ਐਨ.ਟੀ. ਵਿਭਾਗ ਯੂਨਿਟ-2 ਦੇ ਮੁਖੀ ਡਾ. ਜੈਅਮੰਤੀ ਬਖਸ਼ੀ ਨੇ ਕੀਤਾ।
ਇਸ ਕੈਂਪ ਦੀ ਇਕ ਵਿਸ਼ੇਸ਼ਤਾ ਇਹ ਰਹੀ ਕਿ ਇਸ ਮੌਕੇ 105 ਸਾਲਾਂ ਬਜ਼ੁਰਗ ਮਹਿਲਾ ਸਾਂਤੀ ਦੇਵੀ ਦੇ ਵੀ ਸੁਣਨ ਵਾਲੀ ਮਸ਼ੀਨ ਲਗਾਈ ਗਈ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਪ੍ਰਮੋਟਰ ਗੁਰਵਿੰਦਰ ਸਿੰਘ ਬਾਹਰਾ, ਜੋ ਕਿ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਦੱਸਿਆ ਕਿ ਇਹ ਕੈਂਪ ਅਪਾਹਜ ਵਿਅਕਤੀਆਂ ਦੇ ਅੰਤਰਾਸ਼ਟਰੀ ਦਿਵਸ ਦੇ ਮੌਕੇ ’ਤੇ ਲਗਾਇਆ ਗਿਆ ਹੈ।
ਇਹ ਕੈਂਪ ਨੈਸ਼ਨਲ ਰੀਹੈਬਿਲੀਟੇਸ਼ਨ ਇੰਸਟੀਚਿਊਟ (ਐਨਆਰਆਈ) ਚੰਡੀਗੜ੍ਹ ਅਤੇ ਐਸਏਬੀਐਚ ਫਾਊਂਡੇਸ਼ਨ ਯੂਐਸਏ ਦੇ ਸਹਿਯੋਗ ਨਾਲ ਲਗਾਇਆ ਗਿਆ।
ਸ. ਬਾਹਰਾ ਨੇ ਕਿਹਾ ਕਿ ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਵੱਲੋਂ ਇਲਾਕੇ ਦੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਇਹ ਇੱਕ ਨਿਵੇਕਲਾ ਉਪਰਾਲਾ ਹੈ, ਜੋ ਆਰਥਿਕ ਤੰਗੀ ਕਾਰਨ ਸੁਣਨ ਦੇ ਸਾਧਨ ਨਹੀਂ ਖਰੀਦ ਸਕਦੇ। ਉਨ੍ਹਾਂ ਕਿਹਾ ਕਿ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਵਿਸ਼ੇਸ਼ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਤਾਂ ਜੋ ਉਨ੍ਹਾਂ ਨੂੰ ਇਲਾਜ ਲਈ ਦੂਰ-ਦੁਰਾਡੇ ਜਾਣ ਦੀ ਜਰੂਰਤ ਨਾ ਪਵੇ।
ਉਨ੍ਹਾਂ ਅੱਗੇ ਦੱਸਿਆ ਕਿ ਸਾਊਥ ਏਸ਼ੀਅਨ ਬਿਹੇਵੀਅਰਲ ਹੈਲਥ ਐਂਡ ਟਰੇਨਿੰਗ (ਐਸਏਬੀਐਚ) ਫਾਊਂਡੇਸ਼ਨ ਕੈਲੀਫੌਰਨੀਆ ਦੇ ਸੈਕਟਰੀ ਆਫ਼ ਸਟੇਟ ਕੋਲ ਇੱਕ ਰਜਿਸਟਰਡ ਗੈਰ-ਮੁਨਾਫ਼ਾ ਸੰਸਥਾ ਹੈ। ਐਸਏਬੀਐਚ ਫਾਊਂਡੇਸ਼ਨ ਵਿਕਾਸ, ਸਰੀਰਕ ਅਤੇ ਮਾਨਸਿਕ ਅਸਮਰਥਤਾਵਾਂ ਵਾਲੇ ਲੋਕਾਂ ਦੀ ਮਦਦ ਕਰ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਪਰਵਿੰਦਰ ਸਿੰਘ,ਡਾ. ਸੂਨੀ ਮਰੀਅਮ,ਸੀਨੀਅਰ ਫੈਕਲਟੀ ਮੈਂਬਰ, ਬਾਹਰਾ ਹਸਪਤਾਲ ਦੇ ਸੀਨੀਅਰ ਡਾਕਟਰ ਅਤੇ ਹੋਰ ਅਧਿਕਾਰੀ ਆਦਿ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਆਯੋਜਿਤ ਕੈਂਪ ਵਿੱਚ ਮਰੀਜਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ।
No comments:
Post a Comment