ਖਰੜ, 5 ਦਸੰਬਰ : ਪੰਜਾਬ
ਦੇ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਨੇ ਲੋਕ ਭਲਾਈ ਦੇ ਨਾਂ 'ਤੇ ਮੂਰਖ ਬਣਾਕੇ ਲੁੱਟ
ਘਸੁਟ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ। ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ
ਚੜ੍ਹਾਉਣ ਵਾਲੀਆਂ ਪਿਛਲੀਆਂ ਸਰਕਾਰਾਂ ਤੋਂ ਸਾਨੂੰ ਤਿੱਖੇ ਸਵਾਲ ਕਰਨੇ ਚਾਹੀਦੇ ਹਨ।
ਇਨ੍ਹਾਂ ਗੱਲਾਂ ਦਾ ਜ਼ਿਕਰ ਖਰੜ ਦੀ ਦਾਣਾ ਮੰਡੀ ਵਿਖੇ ਆਯੋਜਿਤ ਵਿਸ਼ਾਲ ਜਨਸਭਾ ਦੌਰਾਨ
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ 'ਆਪ' ਦੇ ਸੁਨਾਮ ਹਲਕੇ ਤੋਂ ਵਿਧਾਨਸਭਾ ਮੈਂਬਰ ਅਮਨ
ਅਰੋੜਾ ਨੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਦੌਰਾਨ
ਆਮ
ਆਦਮੀ ਪਾਰਟੀ ਪੰਜਾਬ ਵੱਲੋਂ ਖਰੜ ਤੋਂ ਹਲਕਾ ਇੰਚਾਰਜ ਅਨਮੋਲ ਗਗਨ ਮਾਨ ਨੇ ਕਿਹਾ ਕਿ ਆਮ
ਆਦਮੀ ਪਾਰਟੀ ਨੇ ਹੋਂਦ ਵਿੱਚ ਆਉਂਦਿਆਂ ਹੀ ਇਨ੍ਹਾਂ ਰਾਜਨੀਤਕ ਧਿਰਾਂ ਨੂੰ ਵਕਤ ਪਾ ਦਿੱਤਾ
ਹੈ।
ਖਰੜ ਵਿਖੇ ਕੀਤੀ ਗਈ
ਜਨਸਭਾ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਾਨ ਨੇ ਕਿਹਾ ਕਿ ਸਾਡੇ
ਨੌਜਵਾਨਾਂ ਨੂੰ ਇੱਕ ਵਿਕਸਿਤ ਪੰਜਾਬ ਦੇਣ ਦਾ ਦਾਅਵਾ ਕਰਨ ਵਾਲੀਆਂ ਬਾਦਲ ਅਤੇ ਕਾਂਗਰਸ
ਸਰਕਾਰਾਂ ਨੇ ਸਾਡੀ ਜਵਾਨੀ ਨੂੰ ਆਪਣੇ ਮਾਪੇ ਅਤੇ ਦੇਸ਼ ਛੱਡਕੇ ਸਮੁੰਦਰੋਂ ਪਾਰ ਜਾਣ ਲਈ
ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਤੋਂ ਵਧੇਰੇ ਹੋਣ ਦੇ
ਬਾਵਜੂਦ ਵੀ ਆਮ ਲੋਕ ਮਹਿੰਗਾਈ, ਗਰੀਬੀ ਅਤੇ ਬੇਰੋਜ਼ਗਾਰੀ ਜੇਹੀਆਂ ਗੰਭੀਰ ਵਿਚਾਰਨਯੋਗ
ਸਮੱਸਿਆਵਾਂ ਝੱਲਣ ਲਈ ਮਜਬੂਰ ਹਨ। ਜਿੱਥੇ ਦੇਸ਼ ਦੇ ਆਮ ਲੋਕ ਹਰ ਚੀਜ਼ 'ਤੇ ਟੈਕਸ ਭਰਦੇ
ਹਨ ਓਥੇ ਰਾਜਨੀਤਕ ਪਾਰਟੀਆਂ ਦੇ ਨੇਤਾ ਭੋਲੀ ਭਾਲੀ ਜਨਤਾ ਦਾ ਸ਼ੋਸ਼ਣ ਕਰਨ ਦੇ ਆਦੀ ਹੋ
ਚੁੱਕੇ ਹਨ। ਪੰਜਾਬ ਦੇ ਪਿੰਡਾਂ ਦੇ ਵਸਨੀਕ ਮੁਢਲੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਤੋਂ
ਵੀ ਵਾਂਝੇ ਹਨ ਜਦਕਿ ਉਨ੍ਹਾਂ ਦੀ ਸੇਵਾ ਕਰਨ ਲਈ ਹੋਂਦ ਵਿੱਚ ਆਏ ਨੇਤਾ ਹਰ ਸੁੱਖ ਸੁਵਿਧਾ
ਦਾ ਅਨੰਦ ਮਾਣਦੇ ਹਨ।
ਇਸ
ਦੌਰਾਨ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੇ ਹਰ ਆਮ
ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਵੋਟਾਂ ਮੰਗਣ ਆਏ ਇਨ੍ਹਾਂ ਰਿਵਾਇਤੀ ਪਾਰਟੀਆਂ ਦੇ
ਲੀਡਰਾਂ ਨੂੰ ਸਵਾਲ ਕਰਨ 'ਤੇ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਦੇ ਕਰਜ਼ੇ ਦਾ ਹਿਸਾਬ
ਮੰਗਣ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੰਜਾਬ ਦੇ ਲੋਕ
ਪੱਬਾਂ ਭਾਰ ਹਨ। ਇਲਾਕੇ ਵਿੱਚ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ 'ਆਪ' ਦਾ ਪਸਾਰਾ ਹੁੰਦਾ
ਵੇਖਕੇ ਹੱਥਾਂ ਪੈਰਾਂ ਦੀ ਪੈ ਗਈ ਹੈ।
ਮਾਨ
ਨੇ ਇਸ ਮੌਕੇ ਹਾਜ਼ਿਰ ਸਮੂਹ ਇਲਾਕਾ ਨਿਵਾਸੀਆਂ ਅਤੇ ਪਾਰਟੀ ਮੈਂਬਰਾਂ ਦਾ ਤਹਿ ਦਿਲੋਂ
ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਖਰੜ ਹਲਕੇ ਦਾ ਵਿਕਾਸ ਪਹਿਲ ਦੇ ਅਧਾਰ 'ਤੇ ਕਰਵਾਉਣਾ
ਉਨ੍ਹਾਂ ਦੀ ਨਿੱਜੀ ਪ੍ਰਾਥਮਿਕਤਾ ਹੋਵੇਗੀ। ਉਨ੍ਹਾਂ ਖਰੜ ਹਲਕੇ ਵਿੱਚ ਪੈਂਦੇ ਹਰ ਪਿੰਡ
ਅਤੇ ਵਾਰਡ ਦੀ ਨਿੱਕੀ ਮੋਟੀ ਸਮੱਸਿਆ ਦਾ ਹੱਲ ਕੱਢਣ ਦਾ ਵਾਅਦਾ ਕਰਦਿਆਂ ਕਿਹਾ ਕੇ ਪੰਜਾਬ
ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਕੇ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ
ਨਾਲ ਜਿੱਤ ਦਰਜ ਕਰਵਾਉਣਗੇ
No comments:
Post a Comment