ਐਸ.ਏ.ਐਸ ਨਗਰ, 07 ਦਸੰਬਰ : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ । ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੇਲੇ ਵਿੱਚ ਕਰੀਬ 400 ਪ੍ਰਾਰਥੀ ਸ਼ਾਮਲ ਹੋਏ। ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਵਿੱਚੋਂ ਮੌਕੇ ਤੇ ਹੀ 135 ਪ੍ਰਾਰਥੀਆਂ ਦੇ ਸਵੈ-ਰੋਜ਼ਗਾਰ ਸਬੰਧੀ ਕਰਜ ਮਨਜ਼ੂਰ ਕੀਤੇ ਗਏ ।
ਇਸ ਮੌਕੇ ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ, ਬਾਗਬਾਨੀ ਵਿਭਾਗ, ਪੰਜਾਬ
ਅਨੁਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤ ਨਿਗਮ ਅਤੇ ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ
ਬੈਂਕ ,ਬੈਂਕ ਆਫ ਬੜੌਦਾ ਸਮੇਤ ਹੋਰ ਬੈਂਕਾਂ ਅਤੇ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਹੋਏ।
ਸਵੈਰੋਜ਼ਗਾਰ ਮੇਲੇ ਚ ਡੀ.ਬੀ.ਈ.ਈ ਦੇ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ, ਰੋਜ਼ਗਾਰ ਅਫਸਰ
ਹਰਪ੍ਰੀਤ ਸਿੰਘ ਸਿੱਧੂ, ਡਿਪਟੀ ਸੀ.ਈ.ਓ ਮਨਜੇ਼ਸ ਕੁਮਾਰ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ
ਮੌਜ਼ੂਦ ਸਨ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਸਵੈ ਰੋਜ਼ਗਾਰ ਲਈ ਕਰਜ਼ ਦੇ
ਮਨਜ਼ੂਰੀ ਪੱਤਰ ਲਾਭਪਾਤਰੀਆਂ ਨੂੰ ਸੌਪੇ ਗਏ ।
No comments:
Post a Comment