SBP GROUP

SBP GROUP

Search This Blog

Total Pageviews

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਡਾਟਾ ਸਾਇੰਸ ’ਤੇ ਵਰਕਸ਼ਾਪ ਦਾ ਆਯੋਜਨ

ਐਸ.ਏ.ਐਸ. ਨਗਰ, 23 ਦਸੰਬਰ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ‘ਪਾਈਥਨ ਅਤੇ ਡਾਟਾ ਸਾਇੰਸ’ ’ਤੇ ਪੰਜ ਦਿਨ੍ਹਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਡੀਨ ਡਾ: ਅਵਿਕਸ਼ਿਤ ਨੇ ਵਰਕਸ਼ਾਪ ਦੌਰਾਨ ਬੋਲਦਿਆਂ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਉਦਯੋਗ ਅਕਾਦਮਿਕ ਪਾੜੇ ਨੂੰ ਘੱਟ ਕਰਨਾ ਅਤੇ ਵਿਦਿਆਰਥੀਆਂ ਲਈ ਨੌਕਰੀ ਦੀ ਤਿਆਰੀ ਦੀ ਮਜ਼ਬੂਤ ਨੀਂਹ ਰੱਖਣਾ ਹੈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ.ਡਾ.ਪਰਵਿੰਦਰ ਸਿੰਘ, ਰਜਿਸਟਰਾਰ ਪ੍ਰੋ: ਬੀ.ਐਸ. ਸਤਿਆਲ, ਯੂਨੀਵਰਸਿਟੀ ਸਕੂਲ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਡੀਨ ਡਾ. ਅਨੁਰਾਗ ਦੀਕਸ਼ਿਤ ਅਤੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੀ ਮੁਖੀ ਅਨੀਤਾ ਗੋਇਲ ਨੇ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀ ਮੈਂਬਰਾਂ ਨਾਲ ਵਰਕਸ਼ਾਪ ਦਾ ਉਦਘਾਟਨ ਕੀਤਾ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ.ਡਾ.ਪਰਵਿੰਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਸ ਅਤੇ ਇੰਟਰੈਕਟਿਵ ਸੈਸ਼ਨ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਐਕਸਪੋਜ਼ਰ ਪ੍ਰਦਾਨ ਕਰਦੇ ਹਨ ਅਤੇ ਜਦੋਂ ਉਹ ਉਦਯੋਗ ਲਈ ਕੰਮ ਕਰਨ ਲਈ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਲਈ ਮਦਦਗਾਰ ਸਾਬਤ ਹੁੰਦੇ ਹਨ।



ਇਸ ਸਮਾਗਮ ਵਿੱਚ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।
ਯੂਨੀਵਰਸਿਟੀ ਸਕੂਲ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਡੀਨ ਡਾ. ਅਨੁਰਾਗ ਦੀਕਸ਼ਿਤ ਨੇ ਕੰਪਿਊਟਰ ਐਪਲੀਕੇਸ਼ਨ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਵਰਕਸ਼ਾਪਸ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਪਾਈਥਨ ਅਤੇ ਡੇਟਾ ਸਾਇੰਸ ਬਾਰੇ ਦੱਸਿਆ।
ਕੰਪਿਊਟਰ ਐਪਲੀਕੇਸ਼ਨ ਵਿਭਾਗ ਦੀ ਮੁਖੀ ਅਨੀਤਾ ਗੋਇਲ ਨੇ ਇਸ ਵਰਕਸ਼ਾਪ ਦੇ ਵਿਸ਼ੇ ਬਾਰੇ ਜਾਣੂ ਕਰਵਾਇਆ।  
ਇਸ ਵਰਕਸ਼ਾਪ ਦਾ ਆਯੋਜਨ ਸੋਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ ਅਤੇ ਸੌਫਟਵੇਅਰ ਇੰਜਨੀਅਰ ਵਿੱਚ ਥਿੰਕ ਨੈਕਸਟ ਟੈਕਨਾਲੋਜੀਜ਼ ਦੇ ਸਹਿਯੋਗ ਨਾਲ ਕੀਤਾ ਗਿਆ।
ਇਸ ਦੌਰਾਨ ਉਦਯੋਗ ਮਾਹਿਰ ਸ਼੍ਰੀ ਆਂਚਲ (ਸੋਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ) ਨੇ ਪਾਈਥਨ ਅਤੇ ਡੇਟਾ ਸਾਇੰਸ ਦੇ ਵਿਸ਼ੇ ਦੀ ਜਾਣ-ਪਛਾਣ ਕਰਵਾਈ ।ਵਿਦਿਆਰਥੀਆਂ ਨੂੰ ਸਿਖਾਇਆ ਗਿਆ ਕਿ ਪਾਈਥਨ ਕਿਸੇ ਵੀ ਹੋਰ ਪ੍ਰੋਗਰਾਮਿੰਗ ਭਾਸ਼ਾ ਦੇ ਮੁਕਾਬਲੇ ਇੱਕ ਸਧਾਰਨ ਪ੍ਰੋਗਰਾਮਿੰਗ ਭਾਸ਼ਾ ਹੈ। ਸ਼੍ਰੀ ਸੁਨੀਲ ਕੁਮਾਰ (ਥਿੰਕ ਨੈਕਸਟ ਪ੍ਰਾਈਵੇਟ ਲਿਮਟਿਡ) ਨੇ ਐਕਸੈਪਸ਼ਨ ਹੈਂਡÇਲੰਗ, ਮਲਟੀਪਲ ਐਕਸੈਪਸ਼ਨ ਹੈਂਡÇਲੰਗ, ਅਸਲ ਜੀਵਨ ਵਿੱਚ ਡੇਟਾ ਸਾਇੰਸ ਬਾਰੇ ਜਾਣਕਾਰੀ ਅਤੇ ਪਾਈਥਨ ਕਿਵੇਂ ਉਪਯੋਗੀ ਹੈ ਬਾਰੇ ਦੱਸਿਆ। ਇਸ ਦੇ ਨਾਲ ਸ਼੍ਰੀ ਸ਼ਾਹਨਵਾਜ਼ ਖਾਨ ਉਦਯੌਗਿਕ ਮਾਹਿਰ ਨੇ ਸਮਝਾਇਆ ਕਿ ਸਿਸਟਮ ਟੈਕਸਟਚਰ ਦੇ ਅਧਾਰ ’ਤੇ ਸੇਬ ਅਤੇ ਸੰਤਰੇ ਦੀ ਪਛਾਣ ਕਿਵੇਂ ਕਰਦਾ ਹੈ।ਸ਼੍ਰੀ ਸੁਨੀਲ ਕੁਮਾਰ ਨੇ ਟ੍ਰੀ ਮਾਡਲ 2, ਮਾਡਲ ਸਿਲੈਕਸ਼ਨ ਅਤੇ ਜਨਰਲ ਐਮ.ਐਲ.ਤਕਨੀਕਾਂ ਬਾਰੇ ਵੀ ਦੱਸਿਆ।

No comments:


Wikipedia

Search results

Powered By Blogger