ਐਸ.ਏ.ਐਸ ਨਗਰ 22 ਦਸੰਬਰ : ਵਧੀਕ
ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ
ਕੰਪਲੈਕਸ ਵਿਖੇ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿੱਕ ਪਾਰਟੀਆਂ ਦੇ
ਨੁਮਾਇੰਦਿਆਂ ਨਾਲ ਵਿਧਾਨ ਸਭਾ ਚੋਣਾ ਦੇ ਸਬੰਧ ’ਚ ਮੀਟਿੰਗ ਕੀਤੀ ਗਈ । ਇਸ ਮੀਟਿੰਗ
ਦੌਰਾਨ ਉਨ੍ਹਾਂ ਰਾਜਨੀਤਿਕ ਪਾਰਟੀਆ ਨੂੰ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਬਾਰੇ ਜਾਗਰੂਕ
ਕੀਤਾ ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ
ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 902 ਪੋਲਿੰਗ ਸਟੇਸ਼ਨ ਹਨ ।
ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ
ਕੋਵਿਡ 19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਪੋਲਿੰਗ ਸਟੇਸ਼ਨ ਤੇ ਵੱਧ ਤੋਂ ਵੱਧ
1200 ਵੋਟਰਾਂ ਦੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ ।
ਉਨ੍ਹਾ ਦੱਸਿਆ ਕਿ ਭਾਰਤ
ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਵੋਟਰ ਸੂਚੀਆ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ ਨੂੰ ਕੀਤੀ
ਜਾਵੇਗੀ। ਉਨ੍ਹਾ ਦੱਸਿਆ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ 052
ਖਰੜ ’ਚ ਕੁੱਲ 316 ਤੇ 053 ਐਸ.ਏ.ਐਸ.ਨਗਰ ’ਚ 268 ਅਤੇ 112 ਡੇਰਾਬਸੀ ’ਚ 318 ਪੇਂਡੂ
ਅਤੇ ਸ਼ਹਿਰੀ ਖੇਤਰਾਂ ਦੇ ਪੋਲਿੰਗ ਸਟੇਸ਼ਨ ਹਨ ।
ਉਨ੍ਹਾਂ ਕਿਹਾ ਚੋਣਕਾਰ
ਰਜਿਸਟਰੇਸ਼ਨ ਅਫ਼ਸਰ 53 ਐਸ.ਏ.ਐਸ ਨਗਰ ਵੱਲੋ ਬੂਥ ਨੰ.28 ਅਤੇ 29 ਸਰਕਾਰੀ ਐਲੀਮੈਂਟਰੀ
ਸਕੂਲ ਬਲੌਗੀ ਤੋਂ ਸਰਕਾਰੀ ਪ੍ਰਇਮਰੀ ਸਕੂਲ ਬਲੌਂਗੀ ਕਰਨ ਅਤੇ 3 ਸਹਾਇਕ ਪੋਲਿੰਗ ਸਟੇਸ਼ਨ
ਬਣਾਉਣ ਦੀ ਤਜਵੀਜ ਪ੍ਰਾਪਤ ਹੋਈ ਅਤੇ ਬੂਥ ਨੰ.65,102 ਅਤੇ 130 ਵਿੱਚ ਵੋਟਾਂ 1200 ਤੋਂ
ਵੱਧ ਹੋਣ ਕਾਰਨ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਦੀ ਤਜਵੀਜ ਪ੍ਰਾਪਤ ਹੋਈ ਹੈ । ਉਨ੍ਹਾ
ਕਿਹਾ ਕਿ ਚੋਣਕਾਰ ਰਜਿਸਟਰੇਸ਼ਨ ਅਫ਼ਸਰ 52 ਖਰੜ ਤੋਂ ਬੂਥ ਨੰ.264 ਨੂੰ ਏਪੀਜੇ ਪਬਲਿਕ
ਸਕੂਲ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਦੁਸ਼ਿਹਰਾ ਗਰਾਂਉਡ ਵਿਖੇ ਤਬਦੀਲ ਕਰਨ ਦੀ ਤਜਵੀਜ
ਪ੍ਰਾਪਤ ਹੋਈ ਹੈ । ਇਸੇ ਤਰ੍ਹਾ 112 ਡੇਰਾਬੱਸੀ ਤੋਂ ਬੂਥ ਨੰ. 57 ਅਤੇ 58 ਨੂੰ ਸਟਾਬੈਰੀ
ਵੰਡਰ ਕਿਡਸ ਸਕੂਲ ਤੋਂ ਨੈਸ਼ਨਲ ਪਬਲਿਕ ਸਮਾਰਟ ਸਕੂਲ ’ਚ ਤਬਦੀਲ ਕਰਨ ਦੀ ਤਜਵੀਜ ਪ੍ਰਾਪਤ
ਹੋਈ ਹੈ ਅਤੇ ਬੂਥ ਨੰ 103 ਤੇ 104 ਨਿਊ ਏੰਜਲ ਪਬਲਿਕ ਸਕੂਲ ਜੀਰਕਪੁਰ ਤੋਂ ਧਰਮਸ਼ਾਲਾ,
ਪਿੰਡ ਭਬਾਤ ਵਿਖੇ ਬਣਾਉਣ ਦੀ ਤਜਵੀਜ ਪ੍ਰਾਪਤ ਹੋਈ ਹੈ । ਇਸੇ ਤਰ੍ਰਾ ਬੂਥ ਨੰ.168
ਵਿਸ਼ਕਰਮਾ ਭਵਨ ਤੋ ਅੰਬੇਦਕਰ ਭਵਨ ’ਚ ਬਦਲਣ ਦੀ ਤਜਵੀਜ ਪ੍ਰਾਪਤ ਹੋਈ ਹੈ ਅਤੇ ਬੂਥ ਨੰ 175
ਨਗਰ ਕੌਂਸਲ ਡੇਰਾਬੱਸੀ ਤੋਂ ਸਰਕਾਰੀ ਐਲੀਮੈਟਰੀ ਸਕੂਲ ਡੇਰਾਬੱਸੀ ਤਬਦੀਲ ਕਰਨ ਦੀ ਤਜਵੀਜ
ਪ੍ਰਾਪਤ ਹੋਈ ਹੈ । ਇਸ ਤੋਂ ਇਲਾਵਾ ਬੂਥ ਨੰ. 23,36 ਅਤੇ 64 ਦੀਆਂ ਵੋਟਾ 1200 ਤੋਂ
ਵੱਧ ਹੋਣ ਕਾਰਨ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਦੀ ਤਜਵੀਜ ਪ੍ਰਾਪਤ ਹੋਈ ਹੈ ।
ਹੋਰ
ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ
ਚੋਣਕਾਰ ਰਜਿਸਟਰੇਸ਼ਨ ਅਫਸਰ ਦੀ ਰਿਪੋਰਟ ਮੁਤਾਬਿਕ ਬੂਥ ਨੰ 134 ਲਈ ਸ਼ਰਮਾ ਅਸਟੇਟ ਨੂੰ
1.5 ਕਿਲੋਮੀਟਰ ਸਫਰ ਤੈਅ ਕਰਨਾ ਪੈ ਰਿਹਾ ਹੈ ਅਤੇ ਦੂਜੀਆ ਕਲੋਨੀਆਂ ਨੂੰ 200-250 ਮੀਟਰ
ਤੈਅ ਕਰਨਾ ਪੈ ਰਿਹਾ ਹੈ । ਇਸ ਸਬੰਧੀ ਬੂਥ ਨੂੰ ਸਪੋਰਟਸ ਕੰਪਲੈਕਸ ਵਿਖੇ ਸ਼ਿਫਟ ਕਰਨ ਦੀ
ਤਜਵੀਜ ਪ੍ਰਾਪਤ ਹੋਈ ਹੈ ।
ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ
ਨੁਮਾਇੰਦਿਆਂ ਨੂੰ ਪੋਲਿੰਗ ਸਟੇਸ਼ਨਾਂ ਦੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ ਕੀਤੀ ।
ਉਨ੍ਹਾ ਦੱਸਿਆ ਫਾਰਮ ਨੰ 6,6ਏ, 7, 8, 8ਏ. ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਅਤੇ voter helpline app ਤੇ ਆਨਲਾਈਨ ਫਾਰਮ ਭਰੇ ਜਾ ਸਕਦੇ ਹਨ।
ਮੀਟਿੰਗ
ਦੌਰਾਨ ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਬਾਰੇ
ਜਾਣੂ ਕਰਵਾਇਆ ਗਿਆ । ਉਨ੍ਹਾਂ ਦੱਸਿਆ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਕ
ਵੋਟਿੰਗ ਮਸ਼ੀਨ ਪ੍ਰਤੀ ਚੋਣ ਹਲਕਾ ਪ੍ਰਚਾਰ ਲਈ ਪ੍ਰਤੀ ਪੋਲਿੰਗ ਸਟੇਸ਼ਨ ਤੇ ਭੇਜਿਆ ਜਾ
ਰਿਹਾ ਹੈ ਅਤੇ ਇੱਕ ਇੱਕ ਵੋਟਿੰਗ ਮਸ਼ੀਨ ਪ੍ਰਤੀ ਚੋਣ ਹਲਕਾ ਪ੍ਰਤੀ ਰਿਟਰਨਿੰਗ ਅਫਸਰ ਦੇ
ਦਫਤਰ ਵਿੱਚ ਰੱਖੀ ਗਈ ਹੈ ਜਿਸ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ
ਤੋਂ ਇਲਾਵਾ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਦੀ ਹਦਾਇਤ ਅਨੁਸਾਰ ਇੱਕ ਸਵੀਪ ਵੈਨ
ਤਿਆਰ ਕਰ ਕੇ ਭੇਜੀ ਗਈ ਹੈ ਜੋ ਵੱਖ – ਵੱਖ ਥਾਂਵਾ ਤੇ ਲੋਕਾ ਨੂੰ ਚੋਣਾ ਸਬੰਧੀ ਜਾਗਰੂਕ
ਕਰਦੀ ਹੈ । ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾ ਦੌਰਾਨ ਹਰ ਪੋਲਿੰਗ ਸਟੇਸ਼ਨ ਤੇ ਵੈਬ
ਕਾਸਟਿੰਗ ਕੀਤੀ ਜਾਵੇਗੀ ।
ਇਸ ਮੌਕੇ ਤਹਿਸੀਲਦਾਰ ਅਫਸਰ ਚੋਣਾ ਤੋਂ ਇਲਾਵਾ ਵੱਖ –ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
No comments:
Post a Comment