ਐਸ.ਏ.ਐਸ ਨਗਰ, 7 ਦਸੰਬਰ : ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ 'ਤੇ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੂੰ ਟੋਕਨ ਫਲੈਗ ਲਗਾਕੇ ਇਸ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੇਸ਼ ਦੇ ਸੈਨਿਕਾਂ ਨਾਲ ਇਕੱਜੁਟਤਾ ਦਾ ਪ੍ਰਗਟਾਵਾ ਕਰਦਿਆਂ, ਝੰਡਾ ਦਿਵਸ ਲਈ ਵਿੱਤੀ ਯੋਗਦਾਨ ਵੀ ਦਿੱਤਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਦੇਸ਼ ਦੀ
ਆਨ ਅਤੇ ਸ਼ਾਨ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਪ੍ਰਤੀ
ਸਤਿਕਾਰ ਪ੍ਰਗਟ ਕਰਦੇ ਹੋਏ ਆਪਣੇ ਜਵਾਨਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਦੇਈਏ। ਉਨ੍ਹਾਂ
ਕਿਹਾ ਕਿ ਝੰਡਾ ਦਿਵਸ ਲਈ ਇਕੱਤਰ ਕੀਤੀ ਜਾਂਦੀ ਰਾਸ਼ੀ ਸ਼ਹੀਦ / ਡਿਊਟੀ ਜਾਂ ਸੈਨਿਕ
ਅਪਰੇਸ਼ਨ ਦੌਰਾਨ ਅੰਗਹੀਣ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ
ਭਲਾਈ ਲਈ ਵਰਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਦਿਨ ਦੇਸ਼ ਦੀ ਰੱਖਿਆ ਲਈ ਜਾਨਾਂ ਕੁਰਬਾਨ
ਕਰਨ ਵਾਲੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ਸਤਿਕਾਰ ਮਾਣ, ਸਨਮਾਨ ਅਤੇ ਸੁਰੱਖਿਆ
ਸੈਨਾਵਾਂ ਨਾਲ ਆਪਣੀ ਇੱਕਮੁਠਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਸ ਦੌਰਾਨ ਪੂਰਾ
ਦੇਸ਼ ਪੂਰੇ ਜ਼ੋਸ਼ ਅਤੇ ਮਾਣ ਨਾਲ ਝੰਡਾ ਦਿਵਸ ਫੰਡ ਵਿੱਚ ਹਿੱਸਾ ਪਾਉਂਦਾ ਹੈ ਅਤੇ ਸਮੂਹ ਦੇਸ਼
ਵਾਸੀ, ਬੱਚੇ ਤੇ ਬਜ਼ੁਰਗ ਟੋਕਨ ਫਲੈਗ ਲਗਾਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰਤੀ ਦਾਨ ਦੇ
ਕੇ ਧੰਨਵਾਦ ਪ੍ਰਗਟ ਕਰਦੇ ਹਨ।
ਜ਼ਿਲ੍ਹਾ
ਰੱਖਿਆ ਸੇਵਾਵਾਂ ਭਲਾਈ ਅਫ਼ਸਰ ਐਸ.ਏ.ਐਸ ਨਗਰ ਲੈਫ਼ਟੀਨੈਟ ਕਰਨਲ (ਸੇਵਾ ਮੁਕਤ) ਜਸਬੀਰ
ਸਿੰਘ ਬੋਪਾਰਾਏ ਨੇ ਝੰਡਾ ਦਿਵਸ ਨੂੰ ਦੇਸ਼ ਦੀ ਖਾਤਰ ਜਾਨ ਕੁਰਬਾਨ ਤੱਕ ਕਰ ਜਾਣ ਵਾਲੇ
ਸੈਨਿਕਾਂ ਪ੍ਰਤੀ ਵਚਨਬੱਧਤਾ ਦਾ ਬਿਹਤਰ ਮੌਕਾ ਕਰਾਰ ਦਿੰਦਿਆਂ, ਇਸ ਮੌਕੇ ਆਪਣੀ ਨੈਤਿਕ
ਜ਼ਿੰਮੇਂਵਾਰੀ ਨਾਲ ਉਨ੍ਹਾਂ ਦੀ ਭਲਾਈ ਲਈ ਫੰਡ ਇਕੱਤਰ ਕਰਨ ਲਈ ਸਮੂਹ ਲੋਕਾਂ ਨੂੰ ਅੱਗੇ
ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ
ਅਤੇ ਸੈਨਿਕ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਟੈਕਨੋਲੋਜ਼ੀ ਦੇ ਮੁਲਾਜ਼ਮਾਂ ਵੱਲੋਂ ਵਧੀਕ
ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ ਸਮੇਤ ਜ਼ਿਲ੍ਹਾ
ਪ੍ਰਸ਼ਾਸਨ ਦੇ ਵੱਖ ਵੱਖ ਅਧਿਕਾਰੀਆਂ ਅਤੇ ਆਮ ਜਨਤਾ ਸਮੇਤ ਉਦਯੋਗਿਕ ਅਦਾਰਿਆਂ ਵਿਚ ਜਾ ਕੇ
ਫਲੈਗ ਲਗਾਏ ਗਏ । ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਫਲੈਗ ਡੇ ਤੇ ਦਾਲ ਦਿੱਤੀ ਗਈ
ਰਾਸ਼ੀ ਭਾਰਤ ਸਰਕਾਰ, ਵਿੱਤ ਵਿਭਾਗ (ਰੈਵਨੀਓ ਡਵੀਜ਼ਨ) ਨਵੀਂ ਦਿੱਲੀ ਦੁਆਰਾ ਜਾਰੀ ਕੀਤੇ ਗਏ
ਨੋਟੀਫਿਕੇਸ਼ਨ ਨੰਬਰ 69(12)-ਆਈ ਟੀ/ 54 ਮਿਤੀ 06 ਮਾਰਚ 1954 ਅਧੀਨ ਅਮਦਨ ਕਰ ਤੋਂ
ਮੁਕਤ ਹੈ।
No comments:
Post a Comment