ਮੋਹਾਲੀ,08 ਜਨਵਰੀ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਿਜ਼ ਅਤੇ ਰੀਹੈਬਲੀਟੇਸ਼ਨ ਰਿਸਰਚ ਗਰੁੱਪ ਵੱਲੋਂ ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਯੂਨੀਵਰਸਿਟੀ ਅਤੇ ਹਸਪਤਾਲ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਕੋਵਿਡ ਵੈਕਸੀਨੇਸ਼ਨ ਪੂਰੀ ਤਰ੍ਹਾਂ ਮੁਕੰਮਲ ਕਰਵਾਉਣ ਅਤੇ ਦੋਵੇਂ ਟੀਕੇ ਲਗਵਾਉਣ ਦੇ ਮੰਤਵ ਨਾਲ 7ਵਾਂ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ।
ਇਸ ਕੈਂਪ ਦੌਰਾਨ ਸਿਵਲ ਹਸਪਤਾਲ ਮੁਹਾਲੀ ਦੀ ਕੋਵਿਡ -19 ਟੀਕਾਕਰਨ ਟੀਮ ਨੇ ਟੀਕਾਕਰਨ ਕੀਤਾ।
ਇਸ ਕੈਂਪ ਦੌਰਾਨ ਹਸਪਤਾਲ ਦੇ ਪ੍ਰਮੋਟਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਕਰੋਨਾ ਨੂੰ ਮਾਤ ਦੇਣ ਲਈ ਹਰ ਇਕ ਨੂੰ ਇਹ ਟੀਕਾ ਜਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਟੀਕਾ ਮੁਫਤ ਲਗਾਇਆ ਜਾ ਰਿਹਾ ਹੈ,ਇਸ ਲਈ ਸਭ ਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ।
ਇਸ ਦੌਰਾਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਦੇ ਫੈਲਣ ਅਤੇ ਇਸ ਦੇ ਵਾਧੇ ਨੂੰ ਰੋਕਣ ਲਈ ਟੀਕਾਕਰਣ ਇਕੋ ਇਕ ਮਹੱਤਵਪੂਰਨ ਰਸਤਾ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੀ ਇਸ ਵਾਇਰਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਪ੍ਰੋ. (ਡਾ.) ਨੀਨਾ ਮਹਿਤਾ, ਡੀਨ ਅਕਾਦਮਿਕ ਮਾਮਲੇ ਅਤੇ ਪੋ੍ਰ (ਡਾ.) ਐਸ.ਐਸ. ਗਿੱਲ, ਡੀਨ ਬਾਹਰਾ ਹਸਪਤਾਲ ਅਤੇ ਮੈਡੀਕਲ ਸਾਇੰਸਿਜ਼ ਦੀ ਦੇਖ-ਰੇਖ ਹੇਠ ਬਾਹਰਾ ਹਸਪਤਾਲ ਦੀ ਟੀਮ ਨੇ ਕੋਵਿਡ-19 ਨਿਯਮਾਂ ਦੀ ਪਾਲਣਾ ਕਰਦੇ ਹੋਏ ਕੈਂਪ ਦੀ ਸਹੂਲਤ ਲਈ ਸਰਗਰਮੀ ਨਾਲ ਹਿੱਸਾ ਲਿਆ। ਕੈਂਪਸ ਨੂੰ ਸਿਹਤਮੰਦ ਅਤੇ ਕਰੋਨਾ ਮੁਕਤ ਬਣਾਉਣ ਦਾ ਸੰਦੇਸ਼ ਦਿੰਦੇ ਹੋਏ ਡਾ. ਸੁਨੀਲ ਸ਼ਰਮਾ, ਡੀਨ ੍ਯੂਐਸਐਮਏਐਸ ਅਤੇ ਯੂਐਸਪੀਐਸ ਸਟਾਫ ਅਤੇ ਵਿਦਿਆਰਥੀਆਂ ਨੇ ਕੈਂਪਸ ਦੇ ਸਾਰੇ ਕਰਮਚਾਰੀਆਂ/ਵਿਦਿਆਰਥੀਆਂ ਅਤੇ ਫੈਕਲਟੀ ਦੀ ਸੁਰੱਖਿਆ ਲਈ ਯੋਗਦਾਨ ਪਾਇਆ।
No comments:
Post a Comment