ਖਰੜ, 08 ਜਨਵਰੀ : ਅੱਜ ਪਿੰਡ ਰਤਵਾੜਾ ਵਿਖੇ ਸਰਦਾਰ ਰਣਜੀਤ ਸਿੰਘ ਗਿੱਲ ਦੇ ਸਪੁੱਤਰ ਸਰਦਾਰ ਅਮਨਦੀਪ ਗਿੱਲ ਪਿੰਡ ਵਾਸੀਆਂ ਦੇ ਰੂ - ਬ - ਰੂ ਹੋਏ। ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੰਬੇ ਸਮੇਂ ਤੋਂ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਪਾਣੀ ਦੇ ਟੈਂਕਰ ਦੀ ਮੰਗ ਸੀ। ਅੱਜ ਐੱਸਜੀਪੀਸੀ ਐਗਜ਼ੈਕਟਿਵ ਮੈਂਬਰ ਅਜਮੇਰ ਸਿੰਘ ਖੇੜਾ, ਐੱਸਜੀਪੀਸੀ ਜ਼ਿਲ੍ਹਾ ਪ੍ਰਧਾਨ ਮੋਹਾਲੀ ਚਰਨਜੀਤ ਸਿੰਘ ਕਾਲੇਵਾਲ, ਯੂਥ ਅਕਾਲੀ ਆਗੂ ਲੱਕੀ ਮਾਵੀ, ਰਣਧੀਰ ਸਿੰਘ ਧੀਰਾ ਦੇ ਨਾਲ ਹਾਜ਼ਰ ਹੋ ਕੇ ਸਰਦਾਰ ਅਮਨਦੀਪ ਗਿੱਲ ਨੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਪਾਣੀ ਦਾ ਟੈਂਕਰ ਭੇਂਟ ਕੀਤਾ।
ਅਮਨ ਗਿੱਲ ਨੇ ਕਿਹਾ ਕਿ ਗਿੱਲ ਪਰਿਵਾਰ ਸਮਾਜ ਸੇਵਾ ਵਿੱਚ ਨਾ ਕਦੇ ਪਿੱਛੇ ਹਟਿਆ ਹੈ ਨਾ ਹਟੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਸਾਂਝੇ ਉਮੀਦਵਾਰ ਸ. ਰਣਜੀਤ ਸਿੰਘ ਗਿੱਲ ਨੂੰ ਵੋਟ ਦੇ ਕੇ ਇਲਾਕੇ ਦੇ ਵਿਕਾਸ ਲਈ ਅਕਾਲੀ ਦਲ - ਬਸਪਾ ਦੀ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਉਣ। ਇਸ ਮੌਕੇ ਤੇ ਸਥਾਨਕ ਪਿੰਡ ਵਾਸੀਆਂ ਸਮੇਤ ਗ੍ਰਾਮ ਪੰਚਾਇਤ ਪੰਚ ਸਵਰਨ ਸਿੰਘ, ਪੰਚ ਦਿਲਜਿੰਦਰ ਸਿੰਘ, ਪੰਚ ਬਿਕਰਮਜੀਤ ਸਿੰਘ, ਹਰਪਾਲ ਸਿੰਘ ਸੰਦੀਪ ਸਿੰਘ, ਜੱਗਾ ਸਿੱਧੂ ਮੌਜੂਦ ਰਹੇ।
No comments:
Post a Comment