SBP GROUP

SBP GROUP

Search This Blog

Total Pageviews

ਰਣਜੀਤ ਸਿੰਘ ਗਿੱਲ ਨੇ ਖਰੜ ਮੇਨ ਬਜ਼ਾਰ ਦਾ ਕੀਤਾ ਦੌਰਾ

ਖਰੜ, 10 ਜਨਵਰੀ :  ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਅੱਜ ਖਰੜ ਵਿਖੇ ਆਰੀਆ ਰੋਡ, ਪੱਕਾ ਦਰਵਾਜ਼ਾ, ਸੁਨਿਆਰਾ ਬਾਜ਼ਾਰ ਅਤੇ ਜਨਤਾ ਚੌਕ ਆਦਿ ਦਾ ਪੈਦਲ ਦੌਰਾ ਕੀਤਾ ਜਿਸ ਦੌਰਾਨ ਰਾਣਾ ਗਿੱਲ 250 ਤੋਂ ਵੱਧ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਨੂੰ ਮਿਲੇ। ਇਸ ਮੌਕੇ ਰਾਣਾ ਗਿੱਲ ਦੇ ਨਾਲ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਵਿਸ਼ੇਸ਼ ਤੌਰ ਤੇ ਮੌਜੂਦ ਰਹੀ  

      ਖਰੜ ਦੇ ਵੱਖ ਵੱਖ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਰਾਣਾ ਰਣਜੀਤ ਸਿੰਘ ਗਿੱਲ ਜੀ ਦਾ ਹਾਰਦਿਕ ਸਵਾਗਤ ਕਰਦਿਆਂ ਉਨ੍ਹਾਂ ਨੂੰ ਰੋਜ਼ਾਨਾ ਆਉਣ ਵਾਲੀਆਂ ਆਪਣੀਆਂ ਵੱਖ ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਰਣਜੀਤ ਸਿੰਘ ਗਿੱਲ ਨੇ ਸਾਰੇ ਦੁਕਾਨਦਾਰ ਭਰਾਵਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਹਲਕੇ ਦੇ ਮੁਹਤਵਰ ਨੇਤਾ ਦਾ ਨੈਤਿਕ ਫ਼ਰਜ਼ ਹੁੰਦਾ ਕਿ ਉਹ ਆਪਣੇ ਹਲਕੇ ਦੇ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ' ਤੇ ਜਲਦ ਤੋਂ ਜਲਦ ਕਰੇ।


   ਦੁਕਾਨਦਾਰਾਂ ਨੇ ਰਾਣਾ ਰਣਜੀਤ ਸਿੰਘ ਗਿੱਲ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਪੂਰਾ ਜ਼ੋਰਦਾਰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ। ਦੁਕਾਨਦਾਰ ਭਰਾਵਾਂ ਦਾ ਕਹਿਣਾ ਹੈ ਕਿ ਪਿਛਲੇ 5 ਸਾਲ ਵਿੱਚ ਕਿਸੇ ਵੀ ਨੇਤਾ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣਨ ਦਾ ਯਤਨ ਨਹੀਂ ਕੀਤਾ। ਇਸ ਲਈ ਰਾਣਾ ਗਿੱਲ ਵਰਗੇ ਮਿਲਣਸਾਰ ਅਤੇ ਨੇਕ ਇਨਸਾਨ ਨੂੰ ਵੋਟ ਦੇਣ ਦਾ ਮਕਸਦ ਹੀ ਇਹ ਹੈ। ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਸਰਦਾਰ ਗਿੱਲ ਦੇ ਹੱਥੋਂ ਹੀ ਹੋਵੇਗਾ। ਡੋਰ ਟੂ ਡੋਰ ਕੀਤੇ ਇਸ ਚੋਣ ਪ੍ਰਚਾਰ ਦੌਰਾਨ ਰਣਜੀਤ ਸਿੰਘ ਗਿੱਲ ਨੇ ਸਮੂਹ ਦੁਕਾਨਦਾਰਾਂ ਵੱਲੋਂ ਦਿੱਤੇ ਮਾਣ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

No comments:


Wikipedia

Search results

Powered By Blogger