ਅੰਮ੍ਰਿਤਸਰ : ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ-ਕਸਬਿਆ ਵਿੱਚ ਵਿਦੇਸ਼ ਭੇਜਣ, ਸਰਕਾਰੀ ਨੋਕਰੀਆਂ ਦਿਵਾਉਣ ਅਤੇ ਹੋਰ ਅਨੇਕਾਂ ਕੰਮਾਂ ਦੇ ਨਾਂਮ ਉੱਪਰ ਦਫ਼ਤਰ ਖੋਲਕੇ, ਲੱਖਾਂ ਲੋਕਾਂ ਨੂੰ ਠੱਗੀਆਂ ਮਾਰਨ ਵਾਲੇ ਇੰਟਰਨੈਸ਼ਨਲ ਠੱਗ ਹਰਪਾਲ ਸਿੰਘ ਭੰਗੂ ਪੁੱਤਰ ਸੁਖਦੇਵ ਸਿੰਘ ਵਾਸੀ ਕੋਠੀ ਨੰਬਰ 145, ਗੁਰੂ ਨਾਨਕ ਐਵੀਨਿਊ, ਕਾਲੇ ਘਣੂੰਪੁਰ, ਛੇਹਰਟਾ ਦੇ ਖਿਲਾਫ਼, ਅੰਮ੍ਰਿਤਸਰ ਸ਼ਹਿਰੀ ਦੇ ਪੁਲਿਸ ਥਾਣਾ ਛੇਹਰਟਾ ਦੀ ਪੁਲਿਸ ਚੋਕੀ ਕਾਲੇ ਘਨੂੰਪੁਰ ਦੇ ਇੰਚਾਰਜ ਸਬ ਇੰਸਪੈਕਟਰ ਰਜਿੰਦਰ ਸਿੰਘ ਵੱਲੋਂ ਧਾਰਾਂ 420 ਆਈਸੀਪੀ ਅਧੀਨ ਪਰਚਾ ਦਰਜ਼ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਕਰਤਾ ਸੁਖਦੇਵ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਹਰਪਾਲ ਸਿੰਘ ਭੰਗੂ ਨੇ ਮੇਰੇ ਲੜਕੇ ਜਤਿੰਦਰ ਸਿੰਘ ਅਤੇ ਭਤੀਜੇ ਮਨਦੀਪ ਸਿੰਘ ਨੂੰ ਜਾਰਡਨ ਭੇਜਣ ਲਈ 50-50 ਹਜ਼ਾਰ ਰੁਪਏ ਲਏ ਸਨ। ਕਾਫ਼ੀ ਸਮਾਂ ਬੀਤਣ ਤੇ ਵੀ ਹਰਪਾਲ ਸਿੰਘ ਭੰਗੂ ਨੇ ਮੇਰੇ ਲੜਕੇ ਅਤੇ ਭਤੀਜੇ ਨੂੰ ਵਿਦੇਸ਼ ਨਹੀਂ ਭੇਜਿਆ। ਜਦੋਂ ਵੀ ਸਾਡੇ ਵੱਲੋਂ ਹਰਪਾਲ ਸਿੰਘ ਭੰਗੂ ਨਾਲ ਗੱਲ ਕੀਤੀ ਜਾਂਦੀ ਸੀ ਤਾਂ ਸਾਨੂੰ ਟਾਲ ਮਟੋਲ ਹੀ ਕਰਦਾ ਰਿਹਾ ਤੇ ਪੈਸੇ ਵਾਪਿਸ ਮੰਗਣ ਤੇ ਸਾਨੂੰ ਹੁਣ ਤੱਕ ਲਾਰੇ ਆਉਂਦਾ ਲਾ ਰਿਹਾ ਸੀ ਤੇ ਹੁਣ ਸਾਨੂੰ ਪੈਸੇ ਵਾਪਿਸ ਦੇਣ ਤੋਂ ਜਵਾਬ ਦੇ ਦਿੱਤਾ। ਹਰਪਾਲ ਸਿੰਘ ਭੰਗੂ ਪੱਤਰਕਾਰੀ ਦੀ ਆਡ ਹੇਠ ਭੋਲੇ-ਭਾਲੇ ਲੋਕਾਂ ਤੋਂ ਵਿਦੇਸ਼ ਭੇਜਣ ਅਤੇ ਹੋਰ ਕੰਮਾਂ ਦੇ ਨਾਂਮ ਉੱਪਰ ਠੱਗੀਆਂ ਮਾਰਦਾ ਹੈ। ਇਸ ਖ਼ਿਲਾਫ਼ ਹੋਰ ਵੀ ਦਰਖ਼ਾਸਤਾਂ ਲੈਕੇ ਲੋਕ ਸਾਡੇ ਕੋਲ ਆ ਰਹੇ ਹਨ। ਕਈ ਲੋਕਾਂ ਕੋਲੋਂ ਇਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਜਾਂ ਹੋਰ ਕੰਮਾਂ ਲਈ ਉਹਨਾਂ ਨੂੰ ਭਰੋਸੇ ਵਿੱਚ ਲੈਣ ਲਈ, ਪੈਸੇ ਆਪਣੇ ਬੈਂਕ ਖਾਤੇ ਵਿੱਚ ਵੀ ਜਮਾਂ ਕਰਵਾਏ ਹਨ। ਹਰਪਾਲ ਸਿੰਘ ਭੰਗੂ ਨੇ ਜਗਮੋਹਨ ਸਿੰਘ ਅਤੇ ਸਨਦੀਪ ਸਿੰਘ ਕੋਲੋਂ ਵੀ ਵਿਦੇਸ਼ ਭੇਜਣ ਦੇ ਨਾਂ ਉੱਪਰ 2 ਲੱਖ 30000 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਹਰਪਾਲ ਭੰਗੂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
No comments:
Post a Comment