ਸਾਡਾ ਮਿਸ਼ਨ ਮੋਹਾਲੀ ਨੂੰ ਪੰਜਾਬੀ ਸੱਭਿਆਚਾਰ ਹੱਬ ਬਣਾਉਣਾ ਵੀ ਹੈ
ਮੋਹਾਲੀ,
18 ਜਨਵਰੀ : ਪੰਜਾਬ ਦੇ ਸਾਬਕਾ ਕੈਬੀਨਟ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸ ਪਾਰਟੀ ਦੇ
ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਕਿ
ਸਾਡਾ ਮਿਸ਼ਨ ਮੋਹਾਲੀ ਨੂੰ ਪੰਜਾਬੀ ਸੱਭਿਆਚਾਰ ਦਾ ਕੇਂਦਰ ਬਣਾਉਣਾ ਅਤੇ ਕਲਾ ਵਿਚ ਨਾਮ
ਕਮਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਹੁਨਰ ਨੂੰ ਹੁੰਗਾਰਾ ਦੇਣਾ ਵੀ ਹੈ |
ਉਨ੍ਹਾਂ
ਨੇ ਕਿਹਾ, ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਤਲਬ ਹਰ ਖੇਤਰ ਵਿਚ ਵਿਕਾਸ
ਤੋਂ ਹੈ | ਅਸੀਂ ਮੋਹਾਲੀ ਦੇ ਸੰਪੂਰਣ ਵਿਕਾਸ ਤੇ ਧਿਆਨ ਦਿੱਤਾ ਹੈ | ਕੁਝ ਚੁਣਿੰਦਾ
ਖੇਤਰਾਂ ਤੇ ਧਿਆਨ ਨਾ ਦੇ ਕੇ ਅਸੀਂ ਸਾਰੇ ਖੇਤਰਾਂ ਨੂੰ ਵਿਕਾਸ ਦੇ ਦਾਇਰੇ ਵਿਚ ਲਿਆਇਆ
ਗਿਆ ਹੈ | ਸਿੱਖਿਆ ਅਤੇ ਸਿਹਤ ਦੀ ਤਰ੍ਹਾਂ ਅਸੀਂ ਮੋਹਾਲੀ ਵਿਚ ਪੰਜਾਬੀ ਸੱਭਿਆਚਾਰ ਅਤੇ
ਕਲਾ ਦੇ ਹੁਨਰ ਨੂੰ ਹੁੰਗਾਰਾ ਦੇਣ ਦੇ ਲਈ ਪੂਰਾ ਧਿਆਨ ਦਿੱਤਾ ਹੈ, ਉਨ੍ਹਾਂ ਨੇ ਕਿਹਾ |
ਲੰਮੇਂ ਸਮੇਂ ਤੋਂ ਮੋਹਾਲੀ ਇੱਕ ਆਡਿਟੋਰੀਅਮ ਤੋਂ ਵਾਂਝਾ ਸੀ | ਸ਼ਹਿਰ ਵਿਚ ਇੱਕ ਮੰਚ ਦੀ ਘਾਟ ਸੀ ਜਿਹੜਾ ਪੰਜਾਬੀ ਸੱਭਿਆਚਾਰ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਸਕੇ |
ਇਸ ਲਈ ਅਸੀਂ ਮੋਹਾਲੀ ਵਿਚ ਚੰਡੀਗੜ੍ਹ ਦੇ ਟੈਗੋਰ ਥਿਏਟਰ ਦੀ ਤੁਲਨਾਂ ਵਿਚ ਇੱਕ ਵੱਡਾ ਅਤੇ ਸ਼ਾਨਦਾਰ ਆਡਿਟੋਰੀਅਮ ਬਣਾਉਣ ਦਾ ਫੈਸਲਾ ਕੀਤਾ | ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜਿਆਂ ਕਾਰਨ ਸੈਕਟਰ 78 ਮੋਹਾਲੀ, ਮੋਹਾਲੀ ਵਿਚ 15 ਕਰੋੜ ਦੀ ਲਾਗਤ ਨਾਲ ਆਡਿਟੋਰੀਅਮ ਦੀ ਨਿਊਾ ਰੱਖੀ ਗਈ ਹੈ | ਮਹਾਨ ਕਵੀ ਭਗਤ ਆਸਾਰਾਮ ਬੈਦਵਾਣ ਦੇ ਨਾਮ ਤੇ ਬਣਨ ਵਾਲਾ ਆਡਿਟੋਰੀਅਮ ਚੰਡੀਗੜ੍ਹ ਦੇ ਟੈਗੋਰ ਥਿਏਟਰ ਤੋਂ ਵੀ ਵੱਡਾ ਹੋਵੇਗਾ ਅਤੇ ਇਸ ਵਿਚ ਸਾਰੀਆਂ ਅਧੁਨਿਕ ਸੁਵਿਧਾਵਾਂ ਹੋਣਗੀਆਂ, ਸਿੱਧੂ ਨੇ ਕਿਹਾ
No comments:
Post a Comment