ਖਰੜ,17 ਜਨਵਰੀ : ਅਗਾਮੀ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਉਮੀਦਵਾਰਾਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਾਂ ਤੱਕ ਪਹੁੰਚ ਵੋਟ ਦੀ ਅਪੀਲ ਕਰਨ ਦੀਆਂ ਗਤੀਵਿਧੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸ ਕੜੀ 'ਚ ਹਲਕਾ ਖਰੜ ਤੋਂ ਸ. ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਹੱਕ ਵਿਚ ਵੱਖ-ਵੱਖ ਪਿੰਡਾਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਪਿੰਡ ਮੁੰਦੋ ਮਸਤਾਨਾ, ਪਿੰਡ ਮੁੰਦੋ ਭਾਗ ਸਿੰਘ ਅਤੇ ਪਿੰਡ ਮੁੱਲਾਂਪੁਰ ਸੋਢੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਸ. ਰਣਜੀਤ ਸਿੰਘ ਗਿੱਲ ਨੂੰ ਡਟਵਾਂ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਪਿੰਡ ਮੁੰਦੋ ਮਸਤਾਨਾ
ਅਤੇ ਪਿੰਡ ਮੂੰਦੋ ਭਾਗ ਸਿੰਘ ਵਿਖੇ ਵਰਕਿੰਗ ਕਮੇਟੀ ਮੈਂਬਰ ਮਨਜੀਤ ਸਿੰਘ ਮੁੰਧੋਂ, ਹੈਪੀ
ਮੂੰਧੋ, ਸਰਪੰਚ ਜਸਬੀਰ ਕੌਰ ਸਾਬਕਾ ਸਰਪੰਚ, ਭੁਪਿੰਦਰ ਸਿੰਘ ਅਤੇ ਪਿੰਡ ਮੁੱਲਾਂਪੁਰ
ਸੋਢੀਆਂ ਵਿੱਚ ਚੋਣ ਪ੍ਰਚਾਰ ਦੌਰਾਨ ਸਰਪੰਚ ਗੁਰਵਿੰਦਰ ਸਿੰਘ, ਸਰਕਲ ਪ੍ਰਧਾਨ ਬੀਬੀ
ਪਰਮਜੀਤ ਕੌਰ, ਜਗਵਿੰਦਰ ਸਿੰਘ ਜੱਗੀ, ਪੰਚ ਕੁਲਦੀਪ ਕੌਰ, ਹਰਦੀਪ ਸਿੰਘ, ਰੇਸ਼ਮ ਸਿੰਘ ਅਤੇ
ਗੁਰਜੀਤ ਕੌਰ ਹਾਜ਼ਰ ਰਹੇ ਜਿਹਨਾਂ ਨੇ ਘਰ-ਘਰ ਜਾ ਕੇ ਸ. ਰਣਜੀਤ ਸਿੰਘ ਰਾਣਾ ਗਿੱਲ ਦੇ
ਹੱਕ ਵਿੱਚ ਚੋਣ ਪ੍ਰਚਾਰ ਕੀਤਾ।
No comments:
Post a Comment