ਮੋਹਾਲੀ, 18 ਜਨਵਰੀ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਉਮੀਦਵਾਰ ਸ੍ਰ. ਕੁਲਵੰਤ ਸਿੰਘ ਨੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸੇ ਖੁਸ਼ੀ ਵਿੱਚ ਅੱਜ ਪਾਰਟੀ ਦੇ ਸੈਕਟਰ 79 ਸਥਿਤ ਦਫ਼ਤਰ ਵਿਖੇ ਲੱਡੂ ਵੰਡੇ ਗਏ ਅਤੇ ਇੱਕ ਦੂਜੇ ਨੂੰ ਵਧਾਈ ਵੀ ਦਿੱਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਹੀ
ਅਜਿਹਾ ਇਕਲੌਤਾ ਚਿਹਰਾ ਹੈ ਜਿਹਡ਼ੇ ਮੈਂਬਰ ਪਾਰਲੀਮੈਂਟ ਵਜੋਂ ਦਿੱਲੀ ਦੀ ਪਾਰਲੀਮੈਂਟ
ਵਿੱਚ ਪੰਜਾਬ ਦੇ ਮੁੱਦੇ ਪੂਰੀ ਦ੍ਰਿਡ਼੍ਹਤਾ ਨਾਲ ਉਭਾਰਦੇ ਰਹੇ ਹਨ। ਉਨ੍ਹਾਂ ਦੀਆਂ
ਪਾਰਲੀਮੈਂਟ ਮੀਟਿੰਗਾਂ ਵਿੱਚ ਚੁੱਕੇ ਮੁੱਦਿਆਂ ਤੋਂ ਇਹ ਅਹਿਸਾਸ ਸੁਭਾਵਿਕ ਹੀ ਹੁੰਦਾ ਹੈ
ਕਿ ਸ੍ਰ. ਭਗਵੰਤ ਮਾਨ ਹੀ ਪੰਜਾਬ ਦੇ ਲੋਕਾਂ ਦੀਆਂ ਲੋਡ਼ਾਂ ਅਤੇ ਦਰਦ ਸਮਝ ਸਕਦੇ ਹਨ। ਇਸ
ਦੇ ਉਲਟ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਪਾਰਟੀਆਂ ਨੂੰ
ਲੋਕ ਪਿਛਲੇ ਲਗਭਗ 75 ਸਾਲ ਤੋਂ ਹੰਢਾਉਂਦੇ ਆ ਰਹੇ ਹਨ ਅਤੇ ਲੋਕੀਂ ਇਨ੍ਹਾਂ ਰਵਾਇਤੀ
ਪਾਰਟੀਆਂ ਤੋਂ ਭਲੀ ਪ੍ਰਕਾਰ ਜਾਣੰੂ ਹੋ ਚੁੱਕੇ ਹਨ।
ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਚੁੱਕੀ ਹੈ। ਭਾਵੇਂ ਹੋਰ ਵੀ ਬਹੁਤ ਸਾਰੀਆਂ
ਰਾਜਨੀਤਕ ਪਾਰਟੀਆਂ ਚੋਣ ਮੈਦਾਨ ਵਿੱਚ ਕੁੱਦੀਆਂ ਹੋਈਆਂ ਹਨ ਪ੍ਰੰਤੂ ਫਿਰ ਆਮ ਆਦਮੀ
ਪਾਰਟੀ ਦਾ ਆਪਣਾ ਵੱਖਰਾ ਹੀ ਗ੍ਰਾਫ਼ ਹੈ ਕਿਉਂਕਿ ਲੋਕ ‘ਆਪ’ ਨੂੰ ਹੀ ਇਸ ਵਾਰ ਸਰਕਾਰ ਬਣਾ
ਕੇ ਪਰਖਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਬਹੁਤ ਹੀ
ਵਧੀਆ, ਸੁਲਝੇ ਹੋਏ, ਨੇਕ ਇਨਸਾਨ ਅਤੇ ਪੰਜਾਬ ਦੇ ਦਰਦਮੰਦ ਭਗਵੰਤ ਮਾਨ ਨੂੰ ਮੁੱਖ
ਮੰਤਰੀ ਦਾ ਉਮੀਦਵਾਰ ਐਲਾਨ ਕੇ ਪਾਰਟੀ ਦੀ ਪਹਿਲਾਂ ਤੋਂ ਚੱਲ ਰਹੀ ਲਹਿਰ ਵਿੱਚ ਹੋਰ ਜ਼ਿਆਦਾ
ਖੁਸ਼ੀ ਦਾ ਮਾਹੌਲ ਭਰ ਦਿੱਤਾ ਹੈ।
No comments:
Post a Comment