SBP GROUP

SBP GROUP

Search This Blog

Total Pageviews

ਸਿੱਖਿਆ ਬੋਰਡ ਕਰਮਚਾਰੀਆਂ ਦੀਆਂ ਚੋਣਾਂ ਲਈ ਨਾਮਜਦਗੀ ਭਰਨ ਦਾ ਕੰਮ ਮੁਕੰਮਲ ਰਵਾਇਤੀ ਦੋ ਗਰੁੱਪਾਂ ਦਾ ਹੋਵੇਗਾ ਸਿੱਧਾ ਮੁਕਾਬਲਾ

ਮੋਹਾਲੀ, 17 ਜਨਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸਨ ਦੀਆਂ ਚੋਣਾਂ ਲਈ ਅਜ ਨਾਮਜਦਗੀਆਂ ਭਰਨ ਦਾ ਕੰਮ ਖਤਮ ਹੋ ਗਿਆ। ਪਾਪਤ ਜਾਣਕਾਰੀ ਅਨੂਸਾਰ ਇਸ ਵਾਰ ਦੋ ਗਰੁੱਪ ਵਿੱਚ ਸਿੱਧਾ ਮੁਕਾਬਲਾ ਹੋਵੇਗਾ। ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਵੱਲੋਂ ਪ੍ਰਧਾਨਗੀ ਦੇ ਉਮੀਦਵਾਰ ਬਲਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਸਿੱਖਿਆ ਬੋਰਡ ਦੇ ਤਿੰਨੇ ਗਰੁੱਪ ਇਕੱਠੇ ਹੋਕੇ ਚੋਣ ਲੜ ਰਹੇ ਹਨ , ਮੌਜੂਦਾ ਕਾਬਜ਼ ਗਰੁੱਪ ਵਿਚੋਂ ਹਮੇਸਾਂ ਜੇਤੂ ਗਰੁੱਪ ਵਿੱਚ ਮੁੱਖ ਭੂਮੀਕਾ ਨਿਭਾਉਣ ਵਾਲਾ ਰਾਣੂੰ ਗਰੁੱਪ ਖੰਗੁੜਾ ਗਰੁੱਪ ਵਿਚੋਂ ਨਾਤਾ ਤੋੜਕੇ ਉਨ੍ਹਾਂ ਦੇ ਗਰੁੱਪ ਦਾ ਹਿਸਾ ਬਣਿਆ ਹੈ। ਇਸ ਲਈ ਸਰਬਸਾਂਝਾ –ਕਾਹਲੋਂ ਅਤੇ ਰਾਣੂੰ ਗਰੁੱਪ ਹੁੰਝਾ ਫੇਰ ਜਿਤ ਹਾਸਲ ਕਰੇਗਾ। ਖੰਗੁੜਾ ਗਰੁੱਪ ਦੇ ਪ੍ਰਧਾਨਗੀ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੁੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁਲਾਜਮਾਂ ਲਈ ਕਈ ਅਹਿਮ ਮੰਗਾਂ ਤੇ ਛੇਵੇਂ ਪੇ-ਕਮਸਿਨ ਦੀ ਰਿਪੋਟ ਲਾਗੂ ਕਰਵਾਉਣ ਸਮੇਤ ਹੋਰ ਮੰਗਾਂ  ਲਾਗੂ ਕਰਵਾਉਣ ਤੇ ਬਿਨਾਂ ਕਿਸੇ ਵਸਾਖੀਆਂ ਤੇ ਜੇਤੂ ਹੈਟ੍ਹ ਟਰਿੱਕ ਲਾਵੇਗਾ। ਚੋਣ ਕਮਿਸਨ ਪਲਵਿੰਦਰ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਦਰਸ਼ਨ ਰਾਮ ਨੇ ਦੱਸਿਆ ਕਿ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਨੂੰ ਨੀਲਾ ਰੰਗ ਅਤੇ ਖੰਗੁੜਾ ਗਰੁੱਪ ਨੂੰ ਲਾਲ ਰੰਗ ਅਲਾਟ ਕੀਤਾ ਗਿਆ ਹੈ। 


ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਵੱਲੋਂ ਪ੍ਰਧਾਨਗੀ ਲਈ ਬਲਜਿੰਦਰ ਸਿੰਘ ਬਰਾੜ, ਸੀਨੀ.ਮੀਤ ਪ੍ਰਧਾਨ ਰਮਨਦੀਪ ਗਿੱਲ, ਮੀਤ ਪ੍ਰਧਾਨ 1 ਗੁਰਪ੍ਰੀਤ ਕਾਹਲੋਂ, ਮੀਤ ਪ੍ਰਧਾਨ 2 ਪਰਮਜੀਤ ਸਿੰਘ ਰੰਧਾਵਾ,ਜੁਨੀਅਰ ਮੀਤ ਪ੍ਰਧਾਨ ਵਕੀਲ ਸਿੰਘ, ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਸਕੱਤਰ ਸੁਨੀਲ ਅਰੋੜਾ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਚਨਰਾਥਲ, ਵਿੱਤ ਸਕੱਤਰ ਰਾਜਿੰਦਰ  ਮੈਣੀ, ਦਫਤਰ ਸਕੱਤਰ ਪ੍ਰਭਦੀਪ ਸਿੰਘ ਬੋਪਾਰਾਏ, ਸੰਗਠਨ ਸਕੱਤਰ ਮਨੋਜ ਰਾਣਾ ਅਤੇ ਪ੍ਰੈਸ ਸਕੱਤਰ ਗੁਰਇਕਬਾਲ ਸਿੰਘ ਸੋਢੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਗਗਨਦੀਪ ਜੌਲੀ, ਹਰਮਿੰਦਰ ਸਿੰਘ (ਕਾਕਾ), ਜਗਤਾਰ ਸਿੰਘ, ਗੁਰਜੀਤ ਸਿੰਘ ਬੀਦੋਵਾਲੀ, ਕੌਸੱਲਿਆ ਦੇਵੀ, ਰਜਿੰਦਰ ਸਿੰਘ (ਰਾਜਾ) ਜਗਪ੍ਰੀਤ ਸਿੰਘ ਹੈਲਪਰ, ਅਜੈਬ ਸਿੰਘ ਮਸੀਨਮੈਨ, ਹਰਪ੍ਰੀਤ ਕੌਰ, ਜਸਵਿੰਦਰ ਸਿੰਘ ਲੈਕਚਰਾਰ, ਗੁਰਪ੍ਰੀਤ ਸਿੰਘ ਗਰੇਵਾਲ ਲੈਬ ਅਟੈ, ਜਸਵੀਰ ਕੌਰ ਲੈਬ ਅਟੈ, ਕਪਲ ਕੁਮਾਰ ਅਤੇ ਨਰਿੰਦਰ ਸਿੰੰਘ ਪੈਕਰ ਨੂੰ ਕਾਰਜਕਾਰਣੀ ਮੈਂਬਰ ਲਈ ਉਮੀਦਵਾਰ ਬਣਾਇਆ ਗਿਆ ਹੈ।
        ਖੰਗੁੜਾ ਗਰੁੱਪ ਵੱਲੋਂ ਪ੍ਰਧਾਨਗੀ ਲਈ ਪਰਵਿੰਦਰ ਸਿੰਘ ਖੰਗੂੜਾ, ਸੀਨੀ.ਮੀਤ ਪ੍ਰਧਾਨ ਗੁਰਚਰਨ ਸਿੰਘ ਤਰਮਾਲਾ, ਮੀਤ ਪ੍ਰਧਾਨ 1  ਲਖਵਿੰਦਰ ਸਿੰਘ ਘੰੜੂਆ, ਮੀਤ ਪ੍ਰਧਾਨ 2 ਗੁਰਦੀਪ ਸਿੰਘ ਪਨੇਸਰ, ਜੂਨੀਅਰ ਮੀਤ ਪ੍ਰਧਾਨ ਜਸਕਰਨ ਸਿੰਘ ਸਿੱਧੂ ਲੈਕ. ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ, ਸਕੱਤਰ ਸਤਨਾਮ ਸਿੰਘ, ਸੰਯੁਕਤ ਸਕੱਤਰ ਬੰਤ ਸਿੰਘ ਧਾਲੀਵਾਲ, ਵਿੱਤ ਸਕੱਤਰ ਹਰਮਨਦੀਪ ਸਿੰਘ ਬੋਪਾਰਾਏ, ਦਫਤਰ ਸਕੱਤਰ ਕੁਲਦੀਪ ਸਿੰਘ ਮੰਡੇਰ, ਸੰਗਠਨ ਸਕੱਤਰ ਸਵਰਨ ਸਿੰਘ ਤਿਊੜ ਅਤੇ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਮ੍ਰਿਤ ਕੌਰ, ਜਰਨੈਲ ਸਿੰਘ, ਮਲਕੀਤ ਸਿੰਘ ਗੱਗੜ, ਮਨਜੀਤ ਸਿੰਘ ਲਹਿਰਾਗਾਗਾ, ਰੁਪਿੰਦਰ ਕੌਰ, ਸੁਰਿੰਦਰ ਸਿੰਘ,ਬਲਵਿੰਦਰ ਕੌਰ, ਮਨਜਿੰਦਰ ਸਿੰਘ,ਸਰਬਜੀਤ ਸਿੰਘ, ਰਜੀਵ ਕੁਮਾਰ, ਅਮਰਨਾਥ ਜੇਬੀਟੀ,ਵੀਰਪਾਲ ਸਿੰਘ ਲੈਬ, ਚਰਨਜੀਤ ਸਿੰਘ ਅਤੇ  ਜੋਗਿੰਦਰ ਸਿੰਘ ਨੂੰ ਕਾਰਜਕਾਰਣੀ ਮੈਂਬਰ ਲਈ ਉਮੀਦਵਾਰ ਬਣਾਇਆ ਗਿਆ ਹੈ।
        ਚੋਣ ਕਮਿਸਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਵੱਟਾਂ 21 ਜਨਵਰੀ ਨੂੰ ਸਵੇਰੇ 10 ਵਜ੍ਹੇ ਤੋਂ 1ਵਜ੍ਹੇ ਬਾਅਦ ਦੁਪਿਹਰ ਨੂੰ ਪੈਣਗੀਆਂ, ਵੋਟਾਂ ਦੀ ਗਿਣਤੀ 2.30 ਤੋਂ ਸ਼ਾਮ 5 ਵਜ੍ਹੇ ਤੱਕ ਹੋਵੇਗੀ ਤੇ ਨਤੀਜ਼ਾ ਵੀ ਉਸ ਦਿਨ ਹੀ ਐਲਾਨ ਦਿਤਾ ਜਾਵੇਗੀ। ਉਨ੍ਹਾਂ ਦੱਸਿਆ ਖੇਤਰੀ ਦਫਤਰ ਅਤੇ ਆਦਰਸ ਸਕੂਲਾਂ ਦੇ ਕਰਮਚਾਰੀਆਂ ਦੀਆਂ ਵੋਟਾਂ ਲਈ ਜਲੰਧਰ, ਬਠਿੰਡਾ ਅਤੇ ਮੋਗਾ ਵਿਖੇ ਬੂਥ ਬਣਾਏ ਗਏ ਹਨ, ਇਨ੍ਹਾਂ ਦੀ ਗਿਣਤੀ ਉਥੇ ਹੀ ਹੋਵੇਗੀ ।

No comments:


Wikipedia

Search results

Powered By Blogger