*ਪ੍ਰੈਸ ਨੋਟ*
ਮਿਤੀ 04 ਜਨਵਰੀ : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੇ ਕੇ ਖਰੜ ਹਲਕੇ ਤੋਂ ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਅੱਜ ਵੱਖ ਵੱਖ ਪਿੰਡਾ ਦਾ ਦੌਰਾ ਕੀਤਾ।
ਪਿੰਡਾਂ ਵਿੱਚ ਕੀਤੇ ਇਸ ਦੌਰੇ ਦੌਰਾਨ ਰਣਜੀਤ ਸਿੰਘ ਗਿੱਲ ਨੇ ਪਿੰਡ ਮਿਰਜਾਪੁਰ, ਖਿਜਰਾਬਾਦ, ਫਤਿਹਪੁਰ ਟੱਪਰੀਆਂ, ਗੋਚਰ, ਅਭੀਪੁਰ, ਮੀਆਂਪੁਰ ਚੰਗਰ, ਤਾਰਾਪੁਰ, ਮਾਜਰੀ ਕਲੋਨੀ ਪਿੰਡਾ ਦਾ ਦੌਰਾ ਕੀਤਾ ਅਤੇ ਲੋਕਾਂ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆ। ਰਾਣਾ ਗਿੱਲ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਉਹਨਾਂ ਦੀ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇਗਾ।
ਇਸ ਮੌਕੇ ਤੇ ਰਣਜੀਤ ਸਿੰਘ ਗਿੱਲ ਨਾਲ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਮੁਹਾਲੀ ਸਰਬਜੀਤ ਸਿੰਘ ਕਾਦੀਮਾਜਰਾ, ਐੱਸ ਸੀ ਵਿੰਗ ਜ਼ਿਲ੍ਹਾ ਪ੍ਰਧਾਨ ਮੋਹਾਲੀ ਦਿਲਬਾਗ ਸਿੰਘ ਮੀਆਂਪੁਰ, ਐੱਸਜੀਪੀਸੀ ਅਗਜ਼ੈਕਟਿਵ ਮੈਂਬਰ ਅਜਮੇਰ ਸਿੰਘ ਖੇੜਾ, ਸਰਕਲ ਪ੍ਰਧਾਨ ਕੁਲਵੰਤ ਸਿੰਘ ਪੰਮਾ, ਸਰਕਲ ਪ੍ਰਧਾਨ ਹਰਦੀਪ ਸਿੰਘ ਖਿਜ਼ਰਾਬਾਦ, ਸਾਬਕਾ ਸਰਪੰਚ ਬਲਦੇਵ ਸਿੰਘ ਖਿਜਰਾਬਾਦ, ਯੂਥ ਅਕਾਲੀ ਆਗੂ ਲੱਕੀ ਮਾਵੀ ਬਜੀਦਪੁਰ, ਅਮਨ ਗਿੱਲ, ਹੇਮਰਾਜ ਪੱਲਣਪੁਰ, ਸੰਮਤੀ ਮੈਂਬਰ ਸੱਜਣ ਸਿੰਘ ਮੀਆਂਪੁਰ, ਰਾਜਪੂਤ ਸਭਾ ਪ੍ਰਧਾਨ ਨਰੇਸ਼ ਜੀ ਅਤੇ ਨਿਰਪਾਲ ਸਿੰਘ ਰਾਣਾ ਖਿਜ਼ਰਾਬਾਦ ਵਿਸ਼ੇਸ਼ ਤੌਰ ਤੇ ਨਾਲ਼ ਰਹੇ।
ਆਪਣੇ ਇਸ ਦੌਰੇ ਦੌਰਾਨ ਰਣਜੀਤ ਸਿੰਘ ਗਿੱਲ ਪਿੰਡ ਖਿਜ਼ਰਾਬਾਦ ਨਾਂਗੇ ਵਾਲਾ ਬਾਗ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਏ ਅਤੇ ਸਮੂਹ ਹਲਕਾ ਵਾਸੀਆਂ ਦਾ ਭਲਾ ਮੰਗਿਆ ।
ਇਸ ਮੌਕੇ ਤੇ ਮੁੱਖ ਰੂਪ ਵਿੱਚ ਪਿੰਡ ਮਿਰਜਾਪੁਰ ਤੋਂ ਸੱਜਣ ਸਿੰਘ, ਸਰਪੰਚ ਹੁਸਨ ਸਿੰਘ, ਗੁਰਬਚਨ ਸਿੰਘ, ਹੇਮਰਾਜ, ਨੈਬ, ਸ਼ੌਂਕ ਸਿੰਘ, ਸ਼ੰਕਰ ਸਿੰਘ ਪਿੰਡ ਖਿਜ਼ਰਾਬਾਦ ਤੋਂ ਬਾਬਾ ਕਮਲਗੀਰ, ਰਮਨ ਕੁਮਾਰ ਗੁਪਤਾ, ਅਰਸ਼ ਵਰਮਾ, ਸੱਤਪਾਲ ਬਾਂਸਲ ਪਿੰਡ ਫਤਿਹਪੁਰ ਟੱਪਰੀਆਂ ਤੋਂ ਸਰਪੰਚ ਜਗਤਾਰ ਸਿੰਘ, ਲੰਬੜਦਾਰ ਰਣਜੀਤ ਸਿੰਘ, ਸਾਬਕਾ ਸਰਪੰਚ ਅਜਮੇਰ ਸਿੰਘ, ਸਾਬਕਾ ਸਰਪੰਚ ਰਘਵੀਰ ਸਿੰਘ, ਮੰਗਤ ਸਿੰਘ, ਕਰਤਾਰ ਸਿੰਘ ਜੱਗੀ, ਜੰਗ ਸਿੰਘ ਪਿੰਡ ਗੋਚਰ ਤੋਂ ਸਰਪੰਚ ਮੁਖਤਿਆਰ ਸਿੰਘ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਨਿਰਮਲ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ, ਭਗਤ ਰਾਮ, ਅਜੀਤ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਸ਼ਿਵ ਸ਼ੰਕਰ ਪਿੰਡ ਅਭੀਪੁਰ ਤੋਂ ਸਰਪੰਚ ਜਗਦੀਪ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਕੁਲਵੀਰ ਸਿੰਘ, ਪੰਚ ਤਾਰਾ ਸਿੰਘ, ਲੰਬੜਦਾਰ ਅਕਵਿੰਦਰ ਸਿੰਘ, ਜਮੀਲ ਮੁਹੰਮਦ, ਹਰਮੇਲ ਸਿੰਘ, ਮਲਕੀਅਤ ਸਿੰਘ ਪਿੰਡ ਮੀਆਂਪੁਰ ਚੰਗਰ ਤੋਂ ਸਰਪੰਚ ਕੇਸਰ ਸਿੰਘ, ਤਰਲੋਚਨ ਸਿੰਘ, ਲੰਬੜਦਾਰ ਗੁਰਮੁਖ ਸਿੰਘ, ਗੁਰਲਾਲ ਸਿੰਘ, ਅਮਰੀਕ ਸਿੰਘ, ਸੱਜਣ ਸਿੰਘ, ਮਹਿੰਦਰ ਸਿੰਘ, ਕਾਕਾ ਸਿੰਘ ਪਿੰਡ ਤਾਰਾਪੁਰ ਤੋਂ ਸਰਪੰਚ ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਛਾਗਾ ਰਾਮ, ਪੰਚ ਰਾਮਚੰਦ, ਪੰਚ ਰਾਜਪਾਲ, ਪੰਚ ਕਸ਼ਮੀਰ ਸਿੰਘ, ਰਾਣਾ ਰਾਮ, ਕੁਲਦੀਪ ਸਿੰਘ, ਗੁਰਚਰਨ ਸਿੰਘ, ਨਸੀਬ ਸਿੰਘ, ਰਾਜੇਸ਼ ਕੁਮਾਰ ਅਤੇ ਪਿੰਡ ਮਾਜਰੀ ਕਲੋਨੀ ਤੋਂ ਸਰਪੰਚ ਦੀਵਾਨ ਚੰਦ, ਸਾਬਕਾ ਸਰਪੰਚ ਰੂਪ ਚੰਦ, ਆਤਮਾ ਰਾਮ, ਬਿਧੀ ਚੰਦ, ਸ਼ੇਰ ਸਿੰਘ, ਸੀਤਾ ਰਾਮ, ਰਵਿੰਦਰ ਸਿੰਘ, ਗੁਰਮੀਤ ਸਿੰਘ, ਆਤਮਾ ਰਾਮ, ਦਮੋ ਦੇਵੀ, ਚੰਪਾ ਦੇਵੀ ਸਮੇਤ ਹਰ ਪਿੰਡ ਵਿੱਚ ਉੱਥੋਂ ਦੇ ਸਥਾਨਕ ਲੋਕ ਮੌਜੂਦ ਰਹੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਅਤੇ ਰਣਜੀਤ ਸਿੰਘ ਗਿੱਲ ਨੂੰ ਸਮਰਥਨ ਦੇਣ ਦਾ ਵਿਸ਼ਵਾਸ ਦਿਵਾਇਆ।
No comments:
Post a Comment