ਖਰੜ, 03 ਜਨਵਰੀ : ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਖਰੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਅੱਜ ਪਿੰਡ ਛੋਟੀ ਸਿੰਘਾਂ ਦੇਵੀ ਪਹੁੰਚੇ ਜਿੱਥੇ ਕਿ ਵਰਿੰਦਰ ਸਿੰਘ ਰਾਵਤ ਨੂੰ ਰਣਜੀਤ ਸਿੰਘ ਗਿੱਲ ਵੱਲੋਂ ਯੂਥ ਦਾ ਸਰਕਲ ਪ੍ਰਧਾਨ ਥਾਪਿਆ ਗਿਆ। ਸਰਕਲ ਯੂਥ ਪ੍ਰਧਾਨ ਵਰਿੰਦਰ ਸਿੰਘ ਰਾਵਤ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮਾਨੰਦ ਤਿਵਾੜੀ ਦੀ ਅਗਵਾਈ ਵਿਚ ਸਿੰਘਾਂ ਦੇਵੀ ਵਿਖੇ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਕਈ ਪਰਿਵਾਰ ਰਾਣਾ ਰਣਜੀਤ ਸਿੰਘ ਗਿੱਲ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਏ।
ਮੀਟਿੰਗ ਦੌਰਾਨ ਰਾਣਾ ਗਿੱਲ ਨੇ ਪਿੰਡ ਵਾਸੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਰਕਾਰ ਬਣਦਿਆਂ ਹੀ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਮੀਟਿੰਗ ਵਿੱਚ ਪਹੁੰਚੇ ਪ੍ਰਮੋਦ ਮਹਿਤਾ, ਗੌਤਮ ਗੁਪਤਾ, ਰਮੇਸ਼ ਗੁਪਤਾ ਸਮੇਤ ਸਥਾਨਕ ਪਿੰਡ ਵਾਸੀਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਰਣਜੀਤ ਸਿੰਘ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਾਅਦਾ ਕੀਤਾ।
ਇਸ ਦੌਰਾਨ ਸਰਦਾਰ ਰਣਜੀਤ ਸਿੰਘ ਗਿੱਲ ਨਾਲ ਸਰਕਲ ਪ੍ਰਧਾਨ ਗੁਰਧਿਆਨ ਸਿੰਘ, ਕੌਂਸਲਰ ਰਮੇਸ਼ ਨੱਟੂ, ਅਮਨਦੀਪ ਸਿੰਘ ਗਿੱਲ , ਤਰਲੋਚਨ ਜੋਸ਼ੀ, ਰਣਧੀਰ ਸਿੰਘ ਧੀਰਾ, ਉਦੈ ਸਿੰਘ ਨੇਗੀ, ਹੀਰਾ ਮਨੀ ਭੱਟ, ਸੁਮੇਰ ਸਿੰਘ, ਮਨਜੀਤ ਸਿੰਘ, ਚਿੱਤਰਾਜਨ ਅਤੇ ਸੁਰਿੰਦਰ ਸਿੰਘ ਸਮੇਤ ਸਥਾਨਕ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ
No comments:
Post a Comment