ਖਰੜ, 20 ਜਨਵਰੀ ਅੱਜ ਪਿੰਡ ਫਾਟਵਾਂ ਵਿੱਚ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਵੱਲੋਂ ਚੋਣ ਮੀਟਿੰਗ ਕੀਤੀ ਗਈ। ਇੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਤੁਸੀ ਪਹਿਲਾ ਵੀ ਹੋਰ ਪਾਰਟੀਆ ਨੂੰ ਵੋਟਾ ਪਾ ਕੇ ਵੇਖ ਹੀ ਲਿਆ ਹੈ ਇਸ ਵਾਰ ਤੁਸੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾ ਕੇ ਵੇਖੋ ਅਸੀ ਆਪਣੇ ਹਲਕੇ ਖਰੜ ਦੀ ਨੁਹਾਰ ਬਦਲ ਦਿਆਗੇ। ਇਸ ਮੌਕੇ ਆਮ ਆਦਮੀ ਪਾਰਟੀ ਤੇ ਕਾਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਏ ਲੋਕਾ ਦਾ ਰਣਜੀਤ ਗਿੱਲ ਵੱਲੋਂ ਸਵਾਗਤ ਕੀਤਾ ਗਿਆ। ਰਾਣਾ ਗਿੱਲ ਨੇ ਕਿਹਾ ਕਿ ਜੋ ਵੀ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਵੇਗਾ
ਉਸ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਅਕਾਲੀ ਦਲ ਵਿੱਚ ਸ਼ਾਮਲ ਹੋਏ ਜਸਵਿੰਦਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਨੰਬਰਦਾਰ, ਅਮਰੀਕ ਸਿੰਘ, ਤੇਜਿੰਦਰ ਸਿੰਘ ਨੰਬਰਦਾਰ, ਲਛਮੀ ਕੌਰ, ਕੁਲਵੀਰ ਸਿੰਘ, ਦਵਿੰਦਰ ਸਿੰਘ, ਅੰਗਰੇਜ ਸਿੰਘ, ਬਹਾਦਰ ਸਿੰਘ, ਅਮਨਪ੍ਰੀਤ ਸਿੰਘ ਜੋ ਕਿ ਆਮ ਆਦਮੀ ਪਾਰਟੀ ਤੇ ਕਾਗਰਸ ਪਾਰਟੀ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਦਾ ਜਥੇਦਾਰ ਅਜਮੇਰ ਸਿੰਘ ਖੇੜਾ, ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਰਾਜਾ ਨਨਹੇੜੀਆ, ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀ ਮਾਜਰਾ, ਐੱਸ ਸੀ ਵਿੰਗ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਪੁਰ, ਯੂਥ ਅਕਾਲੀ ਆਗੂ ਲੱਕੀ ਮਾਵੀ, ਸਰਕਲ ਪ੍ਰਧਾਨ ਕੁਲਵੰਤ ਸਿੰਘ ਪੰਮਾ ਅਤੇ ਸਥਾਨਕ ਪਹੁੰਚੀ ਸਮੁੱਚੀ ਅਕਾਲੀ-ਬਸਪਾ ਲੀਡਰਸ਼ਿਪ ਨੇ ਸਾਰਿਆ ਦਾ ਸਵਾਗਤ ਕੀਤਾ ਗਿਆ।
No comments:
Post a Comment