Thursday, January 20, 2022

ਬਲਬੀਰ ਸਿੱਧੂ ਨੂੰ ਮਿਲ ਰਿਹਾ ਲੋਕਾਂ ਦਾ ਭਰਵਾਂ ਹੁੰਗਾਰਾ

ਮੋਹਾਲੀ, 20 ਜਨਵਰੀ : ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੂੰ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਸ਼ਹਿਰ ਵਿਚ ਡੋਰ-ਟੂ-ਡੋਰ ਅਭਿਆਨ ਦੇ ਦੌਰਾਨ ਫੇਜ 2 ਵਿਚ ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕੀਤੀ ਹੈ |

ਆਪਣੇ ਚੋਣ ਪ੍ਰਚਾਰ ਦੇ ਏਜੰਡੇ 'ਕੰਮ ਕੀਤਾ ਹੈ ਕੰਮ ਕਰਾਂਗੇ' ਨੂੰ ਦਹੁਰਾਉਂਦੇ ਹੋਏ ਸਿੱਧੂ ਨੇ ਕਿਹਾ ਕਿ ਮੋਹਾਲੀ ਵਿਚ ਮੈਡੀਕਲ ਕਾਲਜ, ਸੈਕਟਰ 66 ਵਿਚ ਨਵਾਂ ਸਿਵਲ ਹਸਪਤਾਲ ਅਤੇ ਨਰਸਿੰਗ ਕਾਲਜ ਮੋਹਾਲੀ ਨੂੰ ਪੰਜਾਬ ਦੀ ਹੈਲਥ ਕੈਪੀਟਲ ਬਣਾਉਣਗੇ |


ਅਸੀਂ ਮੁੱਢਲੀਆਂ ਸਮੱਸਿਆਵਾਂ ਜਿਵੇਂ ਲਾਂਡਰਾਂ ਚੌਂਕ ਤੇ ਟਰੈਫਿਕ ਜਾਮ, ਸਿੰਘਪੁਰ ਪਿੰਡ ਵਿਚ 375 ਕਰੋੜ ਰੁਪਏ ਨਾਲ ਜਲ ਉਪਚਾਰ ਇਕਾਈ ਦੇ ਮਾਧਿਅਮ ਨਾਲ ਸੁਰੱਖਿਅਤ ਪਾਣੀ ਦੀ ਵਿਵਸਥਾ ਅਤੇ ਕਜੌਲੀ ਦੇ ਮਾਧਿਅਮ ਨਾਲ 20 ਐਮਜੀਡੀ ਪਾਣੀ, ਸੈਕਟਰ 78 ਵਿਚ 15 ਕਰੋੜ ਰੁਪਏ ਭਗਤ ਆਸਾ ਰਾਮ ਬੈਦਵਾਣ ਆਡਿਟੋਰੀਅਮ ਅਤੇ ਸੈਕਟਰ 83 ਵਿਚ 145 ਕਰੋੜ ਰੁਪਏ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਸਮਾਧਾਨ ਕੀਤਾ  ਹੈ |

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਵਿਅਕਤੀਗਤ ਵਚਨਬੱਧਤਾ ਅਤੇ ਕੋਸ਼ਿਸ਼ ਨਾਲ ਹੀ ਇਨ੍ਹਾਂ ਪਰਿਯੋਜਨਾਵਾਂ ਨੂੰ ਮੋਹਾਲੀ ਵਿਚ ਲਿਆਂਦਾ ਗਿਆ |

ਉਨ੍ਹਾਂ ਨੇ ਅੱਗੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੂੰ ਆਪ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਨਗਰ ਨਿਗਮ ਦੇ 10 ਸਾਲ ਤੱਕ ਦੇ ਮੇਅਰ ਕਾਰਜਕਾਲ ਦੀ ਤੁਲਨਾਂ ਮੇਅਰ ਅਮਰਜੀਤ ਜੀਤੀ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਸ਼ਾਸਿਤ ਨਗਰ ਨਿਗਮ ਦੇ 10 ਮਹੀਨਿਆਂ ਦੇ ਕੰਮ ਨਾਲ ਕਰਨੀ ਚਾਹੀਦੀ ਹੈ, ਜਿਸਨੇ ਮੋਹਾਲੀ ਦਾ ਚਿਹਰਾ ਬਦਲ ਦਿੱਤਾ ਹੈ ਅਤੇ ਇਸਨੂੰ ਸਵੱਛ ਭਾਰਤ ਸਰਵੇਖਣ ਦੇ ਤਹਿਤ 164ਵੇਂ ਸਥਾਨ ਤੋਂ 81ਵੇਂ ਰੈਂਕ ਤੇ  ਲਿਆ ਦਿੱਤਾ ਹੈ |


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger