SBP GROUP

SBP GROUP

Search This Blog

Total Pageviews

ਉਪ ਮੁੱਖ ਮੰਤਰੀ ਸ਼੍ਰੀ ਓ.ਪੀ ਸੋਨੀ ਨੇ ਕਮਿਊਨਿਟੀ ਹੈਲਥ ਸੈਂਟਰ ਤੇ ਡਾਇਗਨੌਸਟਿਕ ਬਲਾਕ ਦਾ ਕੀਤਾ ਉਦਘਾਟਨ

 ਐਸ.ਏ.ਐਸ ਨਗਰ 04 ਜਨਵਰੀ : ਪੰਜਾਬ ਸਰਕਾਰ ਸੂਬੇ 'ਚ ਸਿਹਤ ਸੇਵਾਵਾਂ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਨਿਰੰਤਰ ਯਤਨਸ਼ੀਲ ਹੈ।  ਜਿਸ ਦੇ ਚਲਦਿਆ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਹਤ ਸਹੂਲਤਾਂ  ਲਈ ਇਨਕਲਾਬੀ ਯਤਨ ਅਮਲ ਵਿੱਚ ਲਿਆਦੇ ਜਾ ਰਹੇ ਹਨ ।  ਇਸੇ ਵਚਨਬੱਧਤਾ ਤਹਿਤ ਉਪ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਮੁਹਾਲੀ ਦੇ ਫ਼ੇਜ਼-3ਬੀ1 ਵਿੱਚ  30  ਬਿਸਤਰਿਆਂ ਦੇ ਕਮਿਊਨਿਟੀ ਹੈਲਥ ਸੈਂਟਰ ਅਤੇ ਡਾਇਗਨੌਸਟਿਕ ਬਲਾਕ ਦਾ ਉਦਘਾਟਨ ਕੀਤਾ । ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵੀ ਵਿਸ਼ੇਸ ਤੌਰ  'ਤੇ ਮੌਜੂਦ ਸਨ। 


          ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਓ.ਪੀ.ਸੋਨੀ ਨੇ ਕਿਹਾ ਕਿ ਮੁੱਢਲਾ ਸਿਹਤ ਕੇਂਦਰ 3ਬੀ1 ਨੂੰ ਅਪਗ੍ਰੇਡ ਕਰ ਕੇ ਕਮਿਊਨਿਟੀ ਹੈਲਥ ਸੈਂਟਰ ਦਾ ਨਿਰਮਾਣ ਕਰ ਦਿੱਤਾ ਗਿਆ ਹੈ ।  ਇਸ ਕਮਿਊਨਿਟੀ ਹੈਲਥ ਸੈਂਟਰ ਨਾਲ ਲੋਕਾਂ ਨੂੰ ਮਿਆਰੀ ਸਹੂਲਤਾਂ ਮਿਲਣਗੀਆ ਅਤੇ ਫ਼ੇਜ਼ 6 ਦੇ ਸਿਵਲ ਹਸਪਤਾਲ ਉਤੇ ਬੋਝ ਘੱਟ ਹੋ ਜਾਵੇਗਾ ।ਉਨ੍ਹਾਂ ਕਿਹਾ ਕਿ ਫ਼ੇਜ਼ 6 ਦਾ ਸਿਵਲ ਹਸਪਤਾਲ ਅਤੇ ਨਿਰਮਾਣ ਅਧੀਨ ਮੈਡੀਕਲ ਕਾਲਜ ਸ਼ਹਿਰ ਦੇ ਇਕ ਪਾਸੇ ਪੈਂਦਾ ਸੀ, ਜਿਸ ਕਾਰਨ ਬਜ਼ੁਰਗਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆਉਂਦੀ ਸੀ, ਜਦੋਂ ਕਿ ਫ਼ੇਜ਼ 3ਬੀ1 ਸ਼ਹਿਰ ਦਾ ਕੇਂਦਰ ਬਿੰਦੂ ਹੈ, ਜਿੱਥੇ ਹਰੇਕ ਦਾ ਪਹੁੰਚਣਾ ਸਿਵਲ ਹਸਪਤਾਲ ਦੇ ਮੁਕਾਬਲੇ ਜ਼ਿਆਦਾ ਆਸਾਨ ਹੈ।


  ਉਨ੍ਹਾਂ ਕਿਹਾ ਕਿ ਇਸ ਕਮਿਊਨਿਟੀ ਹੈਲਥ ਸੈਂਟਰ ਵਿੱਚ ਓ.ਪੀ.ਡੀ ਸ਼ੁਰੂ ਹੋ ਚੁੱਕੀ ਹੈ । ਇਸ ਵਿੱਚ ਡਾਇਗਨੌਸਨਿਕ ਸੈਂਟਰ ਬਣਾਇਆ ਗਿਆ ਹੈ ਅਤੇ ਅਤਿ ਅਧੁਨਿਕ ਓ.ਟੀ ਬਣਾਈ ਗਈ ਹੈ। ਜਿਸ ਵਿੱਚ ਇਸ ਇਲਾਕੇ ਦੇ ਮਰੀਜ਼ਾਂ   ਨੂੰ ਅਤਿ ਅਧੁਨਿਕ  ਸਿਹਤ ਸਹੂਲਤਾ ਪ੍ਰਾਪਤ ਹੋਣਗੀਆ । ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚ ਸੈਂਟਰ ਸਰਕਾਰ ਵੱਲੋ ਛੇ ਅਤਿ ਅਧੁਨਿਕ ਲੈਬਾ ਦਾ ਨਿਰਮਾਣ ਕੀਤਾ ਜਾਣਾ ਹੈ। ਜਿਨ੍ਹਾਂ ਵਿੱਚੋ ਇੱਕ ਲੈਬ ਮੋਹਾਲੀ ਵਿੱਚ ਬਣਾਈ ਜਾ ਰਹੀ ਹੈ । ਇਸ ਲੈਬ ਵਿੱਚ ਟੈਸਟ ਜੋ ਕਿ ਵੱਡੇ ਸ਼ਹਿਰਾ ਪੂਨੇ ਆਦਿ ਵਿੱਚ ਜਾ ਕੇ ਕਰਾਉਂਣੇ ਪੈਂਦੇ ਸਨ, ਇਸੇ ਲੈਬ ਵਿੱਚ ਕੀਤੇ ਜਾਣਗੇ । ਉਨ੍ਹਾ ਕਿਹਾ ਮੋਹਾਲੀ ਵਿਖੇ ਬਣਨ ਜਾ ਰਹੇ ਮੈਡੀਕਲ ਕਾਲਜ਼ ਵਿੱਚ ਐਮ.ਬੀ.ਬੀ.ਐਸ ਦੀਆਂ ਕਲਾਸਾਂ   ਵੀ ਸ਼ੁਰੂ ਹੋ ਚੁੱਕੀਆਂ ਹਨ ਜੋ ਕਿ ਮੋਹਾਲੀ ਹਲਕੇ ਦੇ ਵਾਸੀਆਂ ਲਈ ਵੱਡੀ ਪ੍ਰਾਪਤੀ ਹੈ । 

          ਇਸ ਮੌਕੇ ਸ੍ਰੀ ਓ.ਪੀ.ਸੋਨੀ ਨੇ ਕਿਹਾ ਕਿ ਸਿਹਤ ਵਿਭਾਗ ਨੇ ਸਮੂਹ ਮਹਿਕਮਿਆਂ ਨਾਲ ਮਿਲ ਕੇ ਪਹਿਲਾ ਕਰੋਨਾਂ ਦੀਆਂ ਦੋ ਲਹਿਰਾਂ ਉੱਤੇ ਜਿੱਤ ਹਾਸਲ ਕੀਤੀ ਹੈ ਅਤੇ ਹੁਣ ਤੀਜੀ ਕਰੋਨਾ ਲਹਿਰ ਨਾਲ ਨਜਿੱਠਣ ਲਈ ਵੀ ਉਨ੍ਹਾਂ ਸਮੂਹ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਾਸਕ ਦੀ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਜਿਨ੍ਹਾਂ ਨੇ ਕਰੋਨਾਂ ਵੈਕਸੀਨ ਦੀ ਡੋਜ਼ ਨਹੀ ਲਗਵਾਈ ਉਹ ਆਪਣੀਆਂ ਦੋਵੇ ਡੋਜਾਂ ਲਗਵਾਉਣਾ ਯਕੀਨੀ ਬਣਾਉਂਣ । 

         ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, ਸੀਨੀਅਰ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ,ਮੇਅਰ ਸ੍ਰੀ ਅਮਰਜੀਤ ਸਿੰਘ ਸਿੱਧੂ,ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ ਭੁਪਿੰਦਰ ਸਿੰਘ, ਸਿਵਲ ਸਰਜਨ ਸ਼੍ਰੀਮਤੀ ਆਦਰਸ਼ਪਾਲ ਕੌਰ, ਸਿਹਤ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮੌਜੂਦ ਸਨ।

No comments:


Wikipedia

Search results

Powered By Blogger