ਖਰੜ 07 ਜਨਵਰੀ : ਵਿਕਾਸ ਦੇ ਕੰਮਾਂ ਨੂੰ ਰਫ਼ਤਾਰ ਦਿੰਦੇ ਹੋਏ ਨਗਰ ਕੌਂਸਲ ਖਰੜ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਵੱਲੋਂ ਵਾਰਡ ਨੰਬਰ 9 ਅਤੇ 10 ਸੰਨੀ ਇਨਕਲੇਵ ਵਿਖੇ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਵਿੱਚ ਪਈ ਪਾਰਕ (ਸ਼ਾਂਤੀ ਕੁੰਜ) ਦੇ ਨਵੀਨੀਕਰਨ ਲਈ ਸਮੂਹ ਐਮ.ਸੀ ਸਾਹਿਬਾਨ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਪਾਰਕ ਦੇ ਕੰਮ ਦਾ ਸ਼ੁਰੂਆਤੀ ਉਦਘਾਟਨ ਕੀਤਾ ਗਿਆ। ਜਿੱਥੇ ਮੌਜੂਦ ਸੰਨੀ ਇਨਕਲੇਵ ਦੇ ਵਾਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਜਦੋਂ ਤੋਂ ਨਗਰ ਕੌਂਸਲ ਖਰੜ ਵਿੱਚ ਸ਼੍ਰੋਮਣੀ ਅਕਾਲੀ ਦੀ ਪ੍ਰਧਾਨਗੀ ਕਾਇਮ ਹੋਈ ਹੈ
ਉਸ ਦਿਨ ਤੋਂ ਬਾਅਦ ਪੂਰੇ ਸ਼ਹਿਰ ਵਿਚ ਵਿਕਾਸ ਦੇ ਕੰਮ ਬੜੀ ਤੇਜ਼ੀ ਨਾਲ ਹੋ ਰਹੇ ਹਨ। ਇਸ ਸਮੇਂ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਕਿਹਾ ਕਿ ਪੂਰੇ ਸ਼ਹਿਰ ਵਿਚ ਅਸੀਂ ਬਿਨਾਂ ਪੱਖਪਾਤ ਤੋਂ ਵਿਕਾਸ ਦੇ ਕੰਮ ਕਰਦੇ ਰਹਾਂਗੇ। ਇਸ ਸਮੇਂ ਉਨ੍ਹਾਂ ਦੇ ਨਾਲ ਸਮੂਹ ਐੱਮ ਸੀ ਜਿਨ੍ਹਾਂ ਵਿੱਚ ਜੂਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਰਾਣਾ, ਐਮ ਸੀ ਕੇਸਰ ਸਿੰਘ,ਐਮ ਸੀ ਜਸਬੀਰ ਸਿੰਘ ਬਡਾਲੀ, ਜਸਵੀਰ ਸਿੰਘ ਜੱਸੀ ਝੁੰਗੀਆਂ, ਅਮਨਦੀਪ ਸਿੰਘ, ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਗੁਜਰਾਲ, ਐਮਸੀ ਜਯੋਤੀ ਗੁਜਰਾਲ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਸਵਰਨ ਸਿੰਘ, ਮਨਜੀਤ ਕੌਰ ਭੋਗਲ, ਜੀ ਐਸ ਭੋਗਲ, ਸੰਦਲ ਸਿੰਘ, ਰੈਜ਼ੀਡੈਂਸ ਵੈੱਲਫੇਅਰ ਪ੍ਰਧਾਨ ਰਜਿੰਦਰ ਸਿੰਘ ਬੱਬੂ, ਗੁਰਦੁਆਰਾ ਪ੍ਰਧਾਨ ਕੈਪਟਨ ਦਵਿੰਦਰ ਸਿੰਘ, ਜਰਨਲ ਸਕੱਤਰ ਕਸ਼ਮੀਰ ਸਿੰਘ, ਆਰ ਐਸ ਵਾਲੀਆ ਮੀਤ ਪ੍ਰਧਾਨ ਗੁਰਦੁਆਰਾ ਕਮੇਟੀ, ਰਜਿੰਦਰਪਾਲ ਸਿੰਘ ਬਾਜਵਾ ਪ੍ਰਧਾਨ ਸੀਨੀਅਰ ਸਿਟੀਜ਼ਨ ਸੁਸਾਇਟੀ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਅਤੇ ਉੱਥੋਂ ਦੇ ਵਸਨੀਕ ਹਾਜ਼ਿਰ ਰਹੇ।
No comments:
Post a Comment