ਮੋਹਾਲੀ, 07 ਜਨਵਰੀ : ਸਾਬਕਾ ਕੈਬੀਨੇਟ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਬਲਵਰ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਇੱਥੇ ਸੈਕਟਰ 79 ਵਿਚ ਪਾਰਟੀ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ |
ਇਸ ਮੌਕੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਵਿਕਾਸ ਹੀ ਸਾਡਾ ਮੁੱਖ ਚੋਣ ਮੁੱਦਾ ਹੋਵੇਗਾ |'ਕੰਮ ਕੀਤਾ ਹੈ ਕੰਮ ਕਰਾਂਗੇ' ਉਨ੍ਹਾਂ ਨੇ ਕਿਹਾ | ਮੋਹਾਲੀ ਨੂੰ ਪਿਛਲੇ ਸਾਲਾਂ ਵਿਚ ਵਿਕਾਸ ਦੇ ਰਾਹ ਤੇ ਲੈ ਜਾਣ ਦੇ ਲਈ ਮੇਰੀ ਭਰੋਸੇਯੋਗਤਾ ਅਤੇ ਸਖਤ ਮਿਹਨਤ ਤੇ ਕੋਈ ਸਵਾਲ ਨਹੀਂ ਚੁੱਕ ਸਕਦਾ | ਅਸੀਂ ਮੋਹਾਲੀ ਦਾ ਕੋਈ ਕੋਨਾ ਨਹੀਂ ਛੱਡਾ, ਜਿੱਥੇ ਵਿਕਾਸ ਨਹੀਂ ਕਰਵਾਇਆ | ਮੈਂ ਆਪਣੇ ਵਿਰੋਧੀਆਂ ਨੂੰ ਚੁਣੌਤੀ ਦਿੰਦਾ ਹਾਂ ਕਿ ਵਿਧਾਇਕ ਦੇ ਰੂਪ ਵਿਚ ਮੇਰੇ ਦਫਤਰ ਦੇ ਦੌਰਾਨ ਮੋਹਾਲੀ ਵਿਚ ਹੋਈ ਤਰੱਕੀ ਅਤੇ ਵਿਕਾਸ ਨੂੰ ਚੈਲੇਂਜ ਕਰਕੇ ਦਿਖਾਉਣ |
ਮੁੱਦਿਆਂ ਦੇ ਦੀਵਾਲੀਆਪਣ ਨਾਲ ਗ੍ਰਸਤ ਵਿਰੋਧੀ ਧਿਰ ਦੀ ਤਰ੍ਹਾਂ ਅਸੀਂ ਚੋਣ ਪ੍ਰਚਾਰ ਵਿਚ ਕੋਝੀਆਂ ਅਤੇ ਚਿੱਕੜ ਉਛਾਲਣ ਵਾਲੀ ਰਾਜਨੀਤੀ ਵਿਚ ਸ਼ਾਮਲ ਨਹੀਂ ਹੋਵਾਂਗੇ | ਅਸੀਂ ਵਿਕਾਸ ਦੇ ਮੋਰਚੇ ਤੇ ਆਪਣੇ ਰਿਪੋਰਟ ਕਾਰਡ ਦੇ ਅਧਾਰ ਤੇ ਲੋਕਾਂ ਦੇ ਵਿਚਕਾਰ ਜਾਵਾਂਗੇ ਅਤੇ ਸਮਰਥਨ ਮੰਗਾ ਗੇ, ਸਿੱਧੂ ਨੇ ਪਾਰਟੀ ਕੈਡਰ ਅਤੇ ਵਰਕਰਾਂ ਨੂੰ ਚੋਣ ਪ੍ਰਚਾਰ ਦੇ ਦੌਰਾਨ ਜਮੀਨੀ ਪੱਧਰ ਤੇ ਪਾਰਟੀ ਵਿਕਾਸ ਰਿਪੋਰ ਕਾਰਡ ਲੈ ਜਾਣ ਦੇ ਲਈ ਤਿਆਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ |
ਉਨ੍ਹਾਂ ਨੇ ਆਪਣੀ ਅਗਵਾਈ ਵਿਚ ਮੋਹਾਲੀ ਵਿਚ ਕੀਤੇ ਗਏ ਵਿਭਿੰਨ ਵਿਕਾਸ ਕਾਰਜਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਮੋਹਾਲੀ ਵਿਚ ਮੈਡੀਕਲ ਕਾਲਾਸਾਂ ਸ਼ੁਰੂ ਹੋ ਗਈਆਂ ਹਨ | ਅਸੀਂ ਲਾਂਡਰਾਂ ਚੌਂਕ ਤੇ ਟਰੈਫਿਕ ਦੀ ਸਮਾਨਤਾ ਦਾ ਹੱਲ ਕਰ ਦਿੱਤਾ ਹੈ |
ਮੋਹਾਲੀ ਦੇ ਸੈਕਟਰ 66 ਵਿਚ ਇੱਕ ਨਵਾਂ ਸਿਵਲ ਹਸਪਤਾਲ ਬਣਾਇਆ ਜਾ ਰਿਹਾ ਹੈ ਅਤੇ ਮੋਹਾਲੀ ਵਿਚ ਨਰਸਿੰਗ ਕਾਲਜ ਦੀ ਨਿਊਾ ਵੀ ਰੱਖੀ ਗਈ ਹੈ | ਸ਼ਹਿਰ ਵਿਚ ਪਾਣੀ ਦੀ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ 375 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਵਾਟਰ ਟ੍ਰੀਟਮੈਂਟ ਪਲਾਂਟ ਦੀ ਸ਼ੁਰੂਆਤ ਕਰ ਦਿੱਤੀ ਹੈ | ਸੈਕਟਰ 77 ਵਿਚ 150 ਕਰੋੜ ਰੁਪਏ ਦੇ ਨਵੇਂ ਬੱਸ ਸਟੈਂਡ, ਸੈਕਟਰ 78 ਵਿਚ 15 ਕਰੋੜ ਰੁਪਏ ਨਾਲ ਭਗਤ ਆਸਾ ਰਾਮ ਅਤੇ ਸੈਕਟਰ 83 ਵਿਚ 145 ਕਰੋੜ ਰੁਪਏ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਚਾਲੂ ਹੈ |
ਉਨ੍ਹਾਂ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਵਿਚ ਸੱਤਾ ਵਿਚ ਆਉਣ ਦੇ ਬਾਅਦ, ਕਾਂਗਰਸ ਨੇ ਵਿਭਿੰਨ ਵਿਕਾਸ ਪਰਿਯੋਜਨਾਵਾਂ ਨੂੰ ਅੰਜਾਮ ਦੇ ਕੇ ਸਿਰਫ 7 ਮਹੀਨਿਆਂ ਵਿਚ ਮੋਹਾਲੀ ਸ਼ਹਿਰ ਦਾ ਚਿਹਰਾ ਬਦਲ ਦਿੱਤਾ ਹੈ |
ਇਸ ਮੌਕੇ ਤੇ ਅਮਰਜੀਤ ਸਿੰਘ ਜੀਤੀ ਸਿੱਧੂ, ਮੋਹਾਲੀ ਮੇਅਰ, ਕੰਵਰਬੀਰ ਸਿੰਘ ਰੂਬੀ ਸਿੱਧੂ, ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ, ਰਿਸ਼ਭ ਜੈਨ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ, ਸਾਰੇ ਕਾਂਗਰਸ ਮੋਹਾਲੀ ਨਗਰ ਨਿਗਮ ਪਾਰਸ਼ਦ, ਕਾਂਗਰਸੀ ਨੇਤਾ ਅਤੇ ਵਰਕਰ ਮੌਜੂਦ ਸਨ |
No comments:
Post a Comment