ਖਰੜ, 09 ਜਨਵਰੀ : NHM ਕੋਵਿਡ ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਪੰਜਾਬ ਵੱਲੋਂ ਅੱਜ ਖਰੜ ਵਿੱਚ ਇੱਕ ਵਾਰ ਫਿਰ ਆਪਣਾ ਰੋਸ਼ ਪ੍ਰਦਸ਼ਨ ਕੀਤਾ ਗਿਆ । ਯੂਨੀਅਨ ਵੱਲੋ ਪਟਿਆਲਾ ਵਿੱਚ ਅਤੇ ਖਰੜ ਵਿੱਚ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਪੱਕਾ ਮੋਰਚਾ ਲਗਾ ਕੇ ਆਪਣਾ ਰੋਸ਼ ਦਿਖਾਇਆ ਜਾ ਰਿਹਾ ਸੀ।ਬੀਤੇ ਦਿਨ ਚੋਣ ਜਾਬਤਾ ਲੱਗਣ ਕਰਕੇ ਯੂਨੀਅਨ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ।ਇਹਨਾਂ ਕਰੋਨਾ ਵਲੰਟੀਅਰ ਨੇ ਖਰੜ ਵਿੱਚ ਬਹੁਤ ਜ਼ਬਰਦਸਤ ਰੋਸ਼ ਮੁਜਹਾਰੇ ਕਰਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕੀਤੀ ਸੀ।ਜਿਸਦੇ ਸਿੱਟੇ ਵੱਜੋਂ ਇਹਨਾਂ ਨੂੰ ਡੀ ਸੀ ਰੇਟ ਉੱਪਰ ਬਹਾਲ ਕੀਤਾ ਜਾਣਾ ਸੀ ।
ਇਹ ਫੈਸਲਾ ਲਗਾਤਾਰ ਮੀਟਿੰਗਾਂ ਕਰਕੇ ਗੱਲ ਬਾਤ ਰਾਹੀਂ ਮਸਲਾ ਸੁਲਝਾਇਆ ਗਿਆ ਸੀ ਪਰ ਨੋਟੀਫਿਕੇਸ਼ਨ ਹੋਣਾ ਬਾਕੀ ਸੀ । ਇਹ ਉਹੀ ਕਰੋਨਾ ਵਲੰਟੀਅਰ ਹਨ ਜਿਹਨਾਂ ਨੇ ਪੰਜਾਬ ਸਰਕਾਰ ਦਾ ਕਰੋਨਾ ਮਿਸ਼ਨ ਫਤਿਹ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਾਥ ਦਿੱਤਾ ਸੀ। ਪੰਜਾਬ ਸਰਕਾਰ ਨੇ ਇਹਨਾਂ ਨੂੰ ਸਨਮਾਨ ਵੱਜੋ ਨੌਕਰੀਆਂ ਤੋਂ ਫ਼ਾਰਗ ਕਰਕੇ ਘਰ ਭੇਜ ਦਿੱਤਾ ਸੀ।ਆਪਣੀਆ ਨੌਕਰੀਆਂ ਨੂੰ ਦੋਬਾਰਾ ਬਹਾਲ ਕਰਵਾਉਣ ਲਈ ਇਹਨਾਂ ਵੱਲੋ ਸਰਕਾਰ ਨੂੰ ਬਹੁਤ ਬੇਨਤੀਆਂ ਅਤੇ ਰੋਸ਼ ਪ੍ਰਦਰਸ਼ਨ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਪਰ ਪੰਜਾਬ ਵਿੱਚ ਚੋਣ ਜਾਬਤਾ ਲੱਗਣ ਕਰਕੇ ਹੁਣ ਧਰਨੇ ਨੂੰ ਜਾਰੀ ਰੱਖਣ ਦਾ ਕੋਈ ਫਾਇਦਾ ਨਹੀਂ ਰਹਿ ਗਿਆ ।ਰੋਸ਼ ਵਿੱਚ ਆਏ ਕਰੋਨਾ ਵਲੰਟੀਅਰਾ ਵੱਲੋਂ ਸਰਕਾਰ ਦੀਆ ਨਾਕਾਮੀਆਂ ਨੂੰ ਹੁਣ ਘਰ ਘਰ ਤੱਕ ਲੈ ਕੇ ਜਾਣ ਦਾ ਕਿਹਾ ਗਿਆ ਅਤੇ ਦੱਸਿਆ ਜਾਏਗਾ ਕਿ ਕਾਂਗਰਸ ਸਰਕਾਰ ਨੇ ਕਿਵੇਂ ਸਾਡਾ ਇਸਤੇਮਾਲ ਕਰਕੇ ਸਾਡੀ ਜ਼ਿੰਦਗੀ ਬਰਬਾਦ ਕੀਤੀ।। ਅਸੀਂ ਸਰਕਾਰ ਦਾ ਪਿੰਡ ਪਿੰਡ ਅਤੇ ਹਰ ਬੂਥ ਉੱਤੇ ਵਿਰੋਧ ਕਰਾਂਗੇ। ਕਿਉ ਕਿ ਸਾਡੀਆਂ ਮੰਗਾਂ ਨੂੰ ਸਰਕਾਰ ਨੇ ਮੰਨ ਲਿਆ ਸੀ ਪਰ ਲਗਾਤਾਰ ਲਾਰਿਆ ਕਰਕੇ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਅਤੇ ਸਾਡੇ ਨਾਲ ਧੋਖਾ ਕੀਤਾ ।ਜਿਸ ਕਰਕੇ ਪੰਜਾਬ ਸਰਕਾਰ ਦੀ ਨੀਯਤ ਉੱਤੇ ਸਵਾਲੀਆਂ ਨਿਸ਼ਾਨ ਹੈ।ਅੱਜ ਯੂਨੀਅਨ ਵੱਲੋ ਪਟਿਆਲਾ ਅਤੇ ਖਰੜ ਦਾ ਪੱਕਾ ਧਰਨਾ ਬਰਖ਼ਾਸਤ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਦੇ ਹਰ ਮੰਤਰੀ ਆਦਿ ਦਾ ਵਿਰੋਧ ਜਾਰੀ ਰਹੇਗਾ।ਅਸੀਂ ਧਰਨਾ ਬਰਖਾਸਤ ਕੀਤਾ ਹੈ ਸੰਗਰਸ਼ ਦਾ ਰਾਹ ਨਹੀਂ ਛੱਡਿਆ ਹੈ।ਅਸੀਂ ਆਪਣਾ ਆਪਣਾ ਸੰਗਰਸ਼ ਜਾਰੀ ਰੱਖਾਂਗੇ ਤਾਂ ਜੋ ਨਵੀ ਸਰਕਾਰ ਆਉਣ ਉੱਤੇ ਆਪਣੀਆਂ ਮੰਗਾਂ ਨੂੰ ਮਨਵਾ ਕੇ ਰਹਾਂਗੇ।ਇਸ ਇਸ ਸਮੇਂ ਇਹਨਾਂ ਕੋਲ ਕੋਈ ਵੀ ਪ੍ਰਸ਼ਾਨਿਕ ਅਧਿਕਾਰੀ ਨਹੀਂ ਸੀ ਪੁੱਜਿਆ। ਇਸ ਮੌਕੇ ਯੂਨੀਅਨ ਦੇਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਅਤੇ ਮੈਂਬਰ ਸ਼ੁਭਮ ਬਠਿੰਡਾ,ਗੁਰਪਿਆਰ ਸਿੰਘ, ਕਰਨਜੀਤ ਸਿੰਘ,ਪੁਨੀਤ ਲੁਧਿਆਣਾ ,ਮਲਕੀਤ ਸਿੰਘ ,ਪ੍ਰਦੀਪ ਪਠਾਨਕੋਟ ਅਤੇ ਸੰਦੀਪ ਕੌਰ ਆਦਿ ਮੌਜੂਦ ਸਨ।
No comments:
Post a Comment