ਖਰੜ 11 ਜਨਵਰੀ : ਹਿਮਾਂਚਲ ਦੇ ਮੁੱਖ ਮੰਤਰੀ ਜੈਪਾਲ ਠਾਕੁਰ ਵੱਲੋਂ ਅੱਜ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ 'ਚ ਹਿਮਾਂਚਲੀ ਮਹਾਂਸਭਾ ਨੂੰ ਹਿਮਾਚਲ ਦੇ ਚੋਣਾਂ ਚ ਵੱਧ ਤੋਂ ਵੱਧ ਭਾਗ ਲੈਣ ਦੀ ਕੀਤੀ।ਇਸ ਸਬੰਧ ਵਿਚ ਪੰਜਾਬ ਲੋਕ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਢੀਂਡਸਾ) ਦੇ ਖਰੜ ਹਲਕੇ ਤੋਂ ਸਾਂਝੇ ਉਮੀਦਵਾਰ ਕਮਲਦੀਪ ਸੈਣੀ ਵੱਲੋਂ ਹਿਮਾਚਲੀ ਮਹਾ ਸਭਾ ਦੇ ਰੱਖੀ ਇੱਕ ਛੋਟੇ ਜਿਹੇ ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ ਸੀਐਮ ਮੁਕੇਸ਼ ਸ਼ਾਰਦਾ ਨੇ ਕਿਹਾ ਕਿ ਹਿਮਾਚਲੀ ਮਹਾ ਸਭਾ ਨੇ ਚਾਹੇ ਉਹ ਕਿਸੇ ਵੀ ਪ੍ਰਾਂਤ ਵਿੱਚ ਹੋਵੇ,ਆਪਣੇ ਖੇਤਰ ਵਿਚ ਹਰ ਚੋਣਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੈਂਦੀ ਰਹੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਗੱਠਜੋੜ ਜਿਸ ਜਿਸ ਪ੍ਰਾਂਤ ਵਿਚ ਹੈ ਉਥੇ ਵਿਕਾਸ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਜੇਕਰ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਦਾ ਸਹੀ ਮਾਅਨਿਆਂ ਵਿੱਚ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਹਿਮਾਚਲੀ ਮਹਾਂ ਸਭਾ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਜੋ ਕਿ ਪੰਜਾਬ ਵਿੱਚ ਹੋ ਰਹੇ ਹੋਣ ਜਾ ਰਹੀਆਂ ਹਨ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਜਾਵੇ ਅਤੇ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਦੁਆਈ ਜਾਵੇ।ਇਸ ਮੌਕੇ ਬੋਲਦਿਆਂ ਅਮਰੀਕ ਹੈਪੀ ਜਨਰਲ ਸਕੱਤਰ ਨੇ ਕਿਹਾ ਕਿ ਸੂਬੇ ਦੇ ਵਿਕਾਸ ਦੇ ਨਾਂ 'ਤੇ ਅੱਜ ਤਕ ਪ੍ਰੰਪਰਾਵਾਦੀ ਪਾਰਟੀਆਂ ਨੇ ਸੂਬੇ ਨੂੰ ਲੁੱਟਿਆ ਹੀ ਹੈ ਅਤੇ ਸਿਰਫ਼ ਆਪਣੇ ਹੀ ਖਾਤੇ ਭਰੇ ਹਨ।ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦਾ ਸਹੀ ਰੂਪ ਵਿਚ ਵਿਕਾਸ ਕਰਵਾਉਣਾ ਹੈ ਤਾਂ ਭਾਜਪਾ ਗੱਠਜੋੜ ਦੀ ਸਰਕਾਰ ਨੂੰ ਪੰਜਾਬ ਵਿੱਚ ਸੱਤਾ ਵਿੱਚ ਆਉਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ਹਿਮਾਚਲੀ ਮਹਾ ਸਭਾ ਦੇ ਸੁਧੀਰ ਗੁਲੇਰੀਆ, ਖੁਸ਼ਵੰਤ ਰਾਏ ਗੀਗਾ ਨੇ ਕਿਹਾ ਕਿ ਸੂਬੇ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਗੱਠਜੋੜ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ ਅਤੇ ਇਸ ਵਿਚ ਹਿਮਾਚਲੀ ਮਹਾ ਸਭਾ ਦਾ ਹਰ ਮੈਂਬਰ ਵਧ ਚੜ੍ਹ ਕੇ ਹਿੱਸਾ ਲਵੇਗਾ ਇਸ ਮੌਕੇ ਸੁਧੀਰ ਗੁਲੇਰੀਆ, ਪ੍ਰਤਾਪ ਰਿਹਾਲ, ਸੁਧੀਰ ਰਣੌਤ, ਰੂਪਾ ਸ਼ਾਰਦਾ, ਸ਼ਿਵਾਨੀ ਧਵਨ,ਮੰਜੂ ਰਠੌਰ, ਸ਼ਰਮੀਲਾ ਠਾਕੁਰ, ਸੰਤੋਖ ਕੁਮਾਰ, ਕੁਲਦੀਪ ਠਾਕੁਰ, ਰਾਜਿੰਦਰ ਸ਼ਰਮਾ,ਮੈਡਮ ਅਲਕਾ ਆਦਿ ਮੌਜੂਦ ਸਨ ।
No comments:
Post a Comment