SBP GROUP

SBP GROUP

Search This Blog

Total Pageviews

Wednesday, April 13, 2022

ਸੀਨੀਅਰ ਪੁਲਿਸ ਕਪਤਾਨ ਨੇ ਜ਼ਿਲ੍ਹੇ ਵਿੱਚ ਕ੍ਰਾਇਮ ਕੰਟਰੋਲ ਲਈ 10 ਮੋਟਰਸਾਈਕਲਾਂ ਅਤੇ 6 ਕਨੈਟਿਕ ਸਕੂਟਰੀਆਂ ਨੂੰ ਦਿਖਾਈ ਹਰੀ ਝੰਡੀ*

 ਐਸ.ਏ.ਐਸ. ਨਗਰ 13 ਅਪ੍ਰੈਲ :  ਵਿਵੇਕ ਸੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ  ਜ਼ਿਲ੍ਹੇ ਵਿੱਚ ਕ੍ਰਾਇਮ ਕੰਟਰੋਲ ਲਈ 10 ਮੋਟਰਸਾਈਕਲਾਂ ਅਤੇ 6 ਕਨੈਟਿਕ ਸਕੂਟਰੀਆਂ ਨੂੰ ਹਰੀ ਝੰਡੀ ਦਿਖਾਈ । ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਸੋਨੀ ਦੱਸਿਆ ਕਿ ਮੋਹਾਲੀ ਸ਼ਹਿਰ ਵਿੱਚ 12 ਲੇਡੀ ਪੁਲਿਸ ਮੁਲਾਜਮਾਂ ਨੂੰ 06 ਕਨੈਟਿਕ ਸਕੂਟਰੀਆਂ ਨਾਲ ਤਾਇਨਾਤ ਕੀਤਾ ਗਿਆ ਹੈ, ਇਹ ਲੇਡੀ ਪੁਲਿਸ ਮੁਲਾਜਮ ਸਬੰਧਤ ਮੁੱਖ ਅਫਸਰ ਥਾਣਾ ਅਤੇ ਸਰਕਲ ਡੀ.ਐਸ.ਪੀ. ਦੀ ਨਿਗਰਾਨੀ ਹੇਠ ਮੋਹਾਲੀ ਸ਼ਹਿਰ ਵਿਖੇ ਪੈਂਦੇ ਸਕੂਲਾਂ ਕਾਲਜਾਂ ਅਤੇ ਵਿਦਿਅਕ ਅਦਾਰਿਆਂ ਵਿਖੇ ਗਸ਼ਤ ਕਰਨਗੀਆਂ। ਇਹ ਪੁਲਿਸ ਮੁਲਾਜਮ ਮੋਹਾਲੀ ਸ਼ਹਿਰ ਵਿਖੇ ਸਥਿਤ ਸਕੂਲਾਂ/ਕਾਲਜਾਂ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਨਾਲ ਹੁੰਦੀਆਂ ਇਵ-ਟੀਜ ਦੀ ਘਟਨਾਵਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ। ਮੋਹਾਲੀ ਸ਼ਹਿਰ ਵਿੱਚ ਪੈਂਦੇ ਸਕੂਲਾਂ/ਕਾਲਜਾਂ ਦੇ ਏਰੀਆ ਨੂੰ 06 ਬੀਟਾਂ ਵਿੱਚ ਵੰਡਿਆ ਗਿਆ ਹੈ।


 ਹਰੇਕ ਬੀਟ ਵਿੱਚ 4/4 ਹਾਲਟਿੰਗ ਪੁਆਇੰਟ ਬਣਾਏ ਗਏ ਹਨ, ਇਸ ਤਰ੍ਹਾਂ ਇਨ੍ਹਾਂ ਲੇਡੀ ਪੁਲਿਸ ਮੁਲਾਜਮਾਂ ਵੱਲੋਂ ਕੁੱਲ 24 ਹਾਲਟਿੰਗ ਪੁਆਇੰਟਾਂ ਨੂੰ ਕਵਰ ਕੀਤਾ ਜਾਵੇਗਾ। ਇਨ੍ਹਾਂ ਲੇਡੀ ਪੁਲਿਸ ਮੁਲਾਜਮਾਂ ਦੀ ਡਿਊਟੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗੀ। ਇਨ੍ਹਾਂ ਨੂੰ ਇਸ ਡਿਊਟੀ ਲਈ ਵਾਇਰਲੈਸ ਸੈੱਟ ਅਤੇ ਬੈਟਨ ਵੀ ਦਿੱਤੇ ਗਏ ਹਨ। ਇਨ੍ਹਾਂ ਲੇਡੀ ਪੁਲਿਸ ਮੁਲਾਜਮਾਂ ਵੱਲੋਂ ਮੋਹਾਲੀ ਸ਼ਹਿਰ ਵਿਖੇ ਪੈਂਦੇ 25 ਮੁਹੱਤਵ ਪੂਰਨ ਸਕੂਲਾਂ /ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆ ਨੂੰ ਕਵਰ ਕੀਤਾ ਜਾਵੇਗਾ। ਇਸ ਮੁਹਿੰਮ ਦੀ ਕਾਰਗੁਜਾਰੀ ਸਬੰਧੀ ਮਿਤੀ 13 ਅਪ੍ਰੈਲ  ਨੂੰ ਸਵੇਰੇ 10.30 ਵਜੇ ਮੋਹਾਲੀ ਸ਼ਹਿਰ ਦੇ ਸਕੂਲਾਂ -ਕਾਲਜਾਂ ਦੇ ਪਿ੍ਰੰਸੀਪਲ ਸਾਹਿਬਾਨਾਂ ਨਾਲ ਇੱਕ ਵੀਡਿਊ ਕਾਂਨਫਰਾਂਸ ਵੀ ਕੀਤੀ ਗਈ, ਜਿਨ੍ਹਾਂ ਵੱਲੋਂ ਇਸ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਗਈ। 

                    ਉਕੱਤ ਤੋਂ ਇਲਾਵਾ ਹੋਰ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ੍ਰੀ ਵਿਵੇਕ ਸ਼ੀਲ ਸੋਨੀ ਨੇ ਇਹ ਵੀ ਦੱਸਿਆ ਕਿ ਮੋਹਾਲੀ ਸ਼ਹਿਰ ਵਿੱਚ ਪੀ.ਸੀ.ਆਰ. ਡਿਊਟੀ ਲਈ 10 ਹੋਰ ਮੋਟਰਸਾਈਕਲਾਂ ਸਮੇਤ 40 ਪੁਲਿਸ ਮੁਲਾਜਮ ਦਿੱਤੇ ਗਏ ਹਨ। ਹਰੇਕ ਮੋਟਰ ਸਾਈਕਲ ਪਰ 2 ਪੁਲਿਸ ਮੁਲਾਜਮ ਡਿਊਟੀ ਪਰ ਤਾਇਨਾਤ ਰਹਿਣਗੇ। ਇਹਨਾਂ ਪੀ.ਸੀ.ਆਰ. ਦੇ ਮੁਲਾਜਮਾਂ ਨੂੰ ਬੀਟ ਵਾਈਜ ਡਿਊਟੀ ਪਰ ਲਗਾਇਆ ਗਿਆ ਹੈ। ਮੋਹਾਲੀ ਸ਼ਹਿਰ ਨੂੰ 10 ਸੈਕਟਰ ਵਿੱਚ ਵੰਡਿਆ ਗਿਆ ਹੈ ਅਤੇ 60 ਹਾਲਟਿੰਗ ਪੁਆਇੰਟ ਬਣਾਏ ਗਏ ਹਨ। ਇਹ ਮੁਲਾਜਮ ਸ਼ਿਫਟ ਵਾਈਜ 24 ਘੰਟੇ ਆਪਣੇ ਇਲਾਕਾ ਵਿੱਚ ਤਾਇਨਾਤ ਰਹਿਣਗੇ। ਪਹਿਲੀ ਸ਼ਿਫਟ ਦੀ ਡਿਊਟੀ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਅਤੇ ਦੂਜੀ ਦੀ ਸ਼ਾਮ 8 ਵਜੇ ਤੋਂ ਸੁਭਾ 08 ਵਜੇ ਤੱਕ ਡਿਊਟੀ ਹੋਵੇਗੀ। ਪੀ.ਸੀ.ਆਰ. ਮੋਹਾਲੀ ਵਿਖੇ ਤਾਇਨਾਤ ਇਹ ਮੁਲਾਜਮ ਆਪਣੀ-ਆਪਣੀ ਬੀਟ ਵਿੱਚ ਟਰੈਫਿਕ ਰੈਗੂਲੇਟ ਕਰਵਾਉਣ ਤੋਂ ਇਲਾਵਾ ਹਰੇਕ ਤਰ੍ਹਾਂ ਦੇ ਕਰਾਇਮ ਨੂੰ ਕੰਟਰੋਲ ਕਰਨ ਸਬੰਧੀ ਵੀ ਡਿਊਟੀ ਨਿਭਾਉਣਗੇ।

No comments:


Wikipedia

Search results

Powered By Blogger