ਮੋਰਿੰਡਾ 12 ਅਪ੍ਰੈਲ : ਜ਼ਿਲ੍ਹਾ ਮੁਹਾਲੀ ਦੇ ਐੱਸਐੱਸਪੀ ਸ੍ਰੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈਡ਼ੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਤਕੜਾ ਹੁਲਾਰਾ ਮਿਲਿਆ ਜਦੋਂ ਘੜੂੰਆਂ ਪੁਲੀਸ ਨੇ ਸ਼੍ਰੀਮਤੀ ਬਲਜਿੰਦਰ ਕੌਰ ਐਸ ਆਈ ਦੀ ਅਗਵਾਈ ਹੇਠਾਂ ਕੀਤੀ ਨਾਕੇਬੰਦੀ ਦੌਰਾਨ ਇੱਕ ਕਾਰ ਚਾਲਕ ਕੋਲੋਂ 23 ਬੋਤਲਾਂ ਚੰਡੀਗੜ ਮਾਰਕਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਘਡ਼ੂੰਆਂ ਥਾਣੇ ਦੇ ਇੰਚਾਰਜ ਸ੍ਰੀਮਤੀ ਬਲਜਿੰਦਰ ਕੌਰ ਐੱਸ ਆਈ ਨੇ ਦੱਸਿਆ ਕਿ
ਕਿ ਹਰਜੀਤ ਸਿੰਘ ਐੱਸ ਆਈ ਦੀ ਟੀਮ ਵੱਲੋਂ ਮੋਰਿੰਡਾ ਖਰੜ ਸੜਕ ਤੇ ਪੈਂਦੇ ਪਿੰਡ ਭਾਗੋਮਾਜਰਾ ਦੇ ਟੋਲ ਪਲਾਜ਼ਾ ਦੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਕਿ ਖਰੜ ਵਾਲੇ ਪਾਸਿਓਂ ਆ ਰਹੀ ਇਕ ਲਾਲ ਰੰਗ ਦੀ ਕਾਰ ਨੰਬਰ HR-26-BK -2402 ਮਾਰਕਾ ਪੋਲੋ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ।ਕਾਰ ਰੁਕਣ ਤੇ ਜਦੋਂ ਇਹਦੀ ਡਿੱਗੀ ਕਰਵਾ ਕੇ ਪੁਲੀਸ ਵੱਲੋਂ ਤਲਾਸ਼ੀ ਲਈ ਗਈ ਤਾਂ 23 ਬੋਤਲਾਂ ਸ਼ਰਾਬ ਅੰਗਰੇਜ਼ੀ ਮਾਰਕਾ ਰੌਇਲ ਸਟੈਗ ਫਾਰ ਸੇਲ ਇਨ ਚੰਡੀਗੜ੍ਹ ਬਰਾਮਦ ਕੀਤੀਆਂ ਗਈਆਂ । ਜਿਸ ਤੇ ਦੋਸ਼ੀ ਵਿਰੁੱਧ ਐਕਸਾਈਜ਼ ਐਕਟ ਦੀ ਧਾਰਾ 61ਅਧੀਨ ਮੁਕੱਦਮਾ ਨੰਬਰ 71 , ਥਾਣਾ ਖਰੜ ਸਦਰ ਵਿਚ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਨੇ ਅਗਲੀ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
No comments:
Post a Comment