ਕੁਲਵੰਤ ਸਿੰਘ ਵੱਲੋਂ ਪਿੰਡ ਬਠਲਾਣਾ, ਨਗਾਰੀ, ਗੀਗੇ ਮਾਜਰਾ ਅਤੇ ਮਿੱਡੇ ਮਾਜਰਾ ਵਿਖੇ ਧੰਨਵਾਦੀ ਸਮਾਗਮ
ਮੋਹਾਲੀ 12 ਅਪ੍ਰੈਲ : ਵਿਧਾਨ ਸਭਾ ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵਲੋਂ ਧੰਨਵਾਦੀ ਦੌਰਾ ਲਗਾਤਾਰ ਜਾਰੀ ਹੈ, ਕੁਲਵੰਤ ਸਿੰਘ ਦੇ ਸਮਰਥਕਾਂ ਦੀ ਤਰਫੋਂ ਮੋਹਾਲੀ ਸ਼ਹਿਰ ਦੇ ਵੱਖ- ਵੱਖ ਵਾਰਡਾਂ ਸਮੇਤ ਪਿੰਡਾਂ ਵਿੱਚ ਧੰਨਵਾਦੀ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਥੇ ਹਲਕੇ ਦੇ ਲੋਕਾਂ ਵੱਲੋਂ ਕੁਲਵੰਤ ਸਿੰਘ ਦੇ ਸਵਾਗਤ ਲਈ ਆਮ ਮੀਟਿੰਗਾਂ ਵਿਸ਼ਾਲ ਇਕੱਤਰਤਾਵਾਂ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ । ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਹਲਕਾ ਮੋਹਾਲੀ ਵਿਚ ਪੈਂਦੇ ਪਿੰਡ ਬਠਲਾਣਾ ਵਿਖੇ ਸੁਖੀ ਕਪਤਾਨ ਦੇ ਨਾਲ, ਪਿੰਡ ਨਗਿਆਰੀ ਵਿਖੇ ਗੁਰਚਰਨ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ ਹੋਰਾਂ ਦੇ ਨਾਲ ਜਦਕਿ ਪਿੰਡ ਗੀਗੇਮਾਜਰਾ ਤੋਂ ਇਲਾਵਾ ਪਿੰਡ ਮੀਢੇਮਾਜਰਾ
ਵਿਖੇ ਰੱਖੇ ਗਏ ਧੰਨਵਾਦੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ । ਇਨ੍ਹਾਂ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਜਗ੍ਹਾ -ਜਗ੍ਹਾ ਪਏ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਰੋਜ਼ਾਨਾ ਆਮ ਆਦਮੀ ਪਾਰਟੀ ਦੇ ਦਫ਼ਤਰ ਸੈਕਟਰ-79 ਵਿਖੇ ਲੋਕਾਂ ਵੱਲੋਂ ਇਸ ਸਬੰਧੀ ਸ਼ਿਕਾਇਤਾਂ ਆ ਰਹੀਆਂ ਹਨ ।ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਛਲੇ ਮੋਹਾਲੀ ਕਾਰਪੋਰੇਸ਼ਨ ਦੇ ਬਤੌਰ ਮੇਅਰ ਕਾਰਜਕਾਲ ਦੇ ਵਿਚ ਖੂਬਸੂਰਤੀ ਪੱਖੋਂ ਮੋਹਾਲੀ ਸ਼ਹਿਰ ਕਾਫੀ ਅਗਾਂਹ ਨਿਕਲ ਗਿਆ ਸੀ, ਪ੍ਰੰਤੂ ਹੁਣ ਮੁਹਾਲੀ ਦੀ ਖੂਬਸੂਰਤੀ ਨਾਲ ਖਿਲਵਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਫਿਰ ਭਾਵੇਂ ਇਸ ਦੇ ਲਈ ਕੋਈ ਵੀ ਦੋਸ਼ੀ ਹੋਵੇ ।
ਕੁਲਵੰਤ ਸਿੰਘ ਵਿਧਾਇਕ ਮੋਹਾਲੀ ਨੇ ਕਿਹਾ ਕਿ ਮੋਹਾਲੀ ਮੇਰੇ ਸੁਪਨਿਆਂ ਦਾ ਸ਼ਹਿਰ ਹੈ ਅਤੇ ਮੋਹਾਲੀ ਦੇ ਲੋਕਾਂ ਦੀ ਸਹੂਲਤ ਦੇ ਲਈ ਸਿਟੀ ਬੱਸ ਸਰਵਿਸ ਦੀ ਸ਼ੁਰੂਆਤ ਵੀ ਜਲਦੀ ਕੀਤੀ ਜਾਵੇਗੀ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਇਕ -ਇਕ ਕਰਕੇ ਜਲਦੀ ਹੀ ਪੂਰੇ ਕਰ ਦਿੱਤੇ ਜਾਣਗੇ । ਹਲਕਾ ਮੁਹਾਲੀ ਦੇ ਪਿੰਡਾਂ ਦੇ ਧੰਨਵਾਦੀ ਦੌਰੇ ਦੌਰਾਨ ਕੁਲਵੰਤ ਸਿੰਘ ਸਮਰਥਕਾਂ ਅਤੇ ਲੋਕਾਂ ਵੱਲੋਂ ਰੱਖੇ ਗਏ ਸਮਾਗਮਾਂ ਦੌਰਾਨ - ਕੁਲਦੀਪ ਸਿੰਘ ਸਮਾਣਾ,ਪਰਮਜੀਤ ਸਿੰਘ ਚੌਹਾਨ, ਡਾ ਕੁਲਦੀਪ ਸਿੰਘ ,ਅਵਤਾਰ ਸਿੰਘ ਮੌਲੀ, ਤਰਲੋਚਨ ਸਿੰਘ -ਮਟੌਰ, ਸਾਬਕਾ ਕੌਂਸਲਰ ਆਰ.
ਪੀ. ਸ਼ਰਮਾ, ਸਾਬਕਾ ਕੌਂਸਲਰ -ਹਰਪਾਲ ਸਿੰਘ ਚੰਨਾ, ਹਰਵਿੰਦਰ ਸਿੰਘ ਮੁਹਾਲੀ, ਅਕਵਿੰਦਰ ਸਿੰਘ ਗੋਸਲ, ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕੀਂ ਮੌਜੂਦ ਸਨ ।
No comments:
Post a Comment