ਮੋਹਾਲੀ, 12 ਅਪ੍ਰੈਲ : ਭਾਜਪਾ ਆਗੂ ਐਸ. ਆਰ. ਲੱਧੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਔਰਤਾਂ ਅਤੇ ਲੜਕੀਆਂ ਦੇ ਭਵਿੱਖ ਨੂੰ ਉੱਜਵਲ ਅਤੇ ਸੁਰੱਖਿਅਤ ਬਣਾਉਣ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸ ਵਿੱਚੋਂ ਇੱਕ ਹੈ 'ਸੁਕੰਨਿਆ ਸਮਰਿਧੀ ਖਾਤਾ ਯੋਜਨਾ' ਜੋ 4 ਦਸੰਬਰ 2014 ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਧੀਆਂ ਦੇ ਭਵਿੱਖ ਨੂੰ ਉੱਜਵਲ ਅਤੇ ਸੁਰੱਖਿਅਤ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਲਾਭਪਾਤਰੀ ਵੱਲੋਂ ਆਪਣੀ ਬੇਟੀ ਦੇ ਨਾਂ 'ਤੇ ਖੋਲ੍ਹੇ ਗਏ ਖਾਤੇ 'ਚ ਜਮ੍ਹਾ ਰਾਸ਼ੀ, ਮਿਆਦ ਪੂਰੀ ਹੋਣ 'ਤੇ ਧੀ ਦੀ ਪੜ੍ਹਾਈ ਜਾਂ ਵਿਆਹ ਲਈ ਵਿਆਜ ਸਮੇਤ ਇਕਮੁਸ਼ਤ ਰਾਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਹੋਈ ਪ੍ਰੈਸ ਕਾਨਫਰੰਸ ਵਿੱਚ ਲੱਧੜ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਕੇਂਦਰ ਕੀ ਮੋਦੀ ਸਰਕਾਰ ਵੱਲੋਂ ਕੀਤੀ ਗਈ ਹੈ। ਇਸ ਸਕੀਮ ਤਹਿਤ ਫਰਵਰੀ 2022 ਤੱਕ ਬੈਂਕਾਂ ਅਤੇ ਡਾਕਘਰਾਂ ਵਿੱਚ 2,86,74,873 ਰਜਿਸਟਰਡ ਖਾਤੇ ਖੋਲ੍ਹੇ ਗਏ ਸਨ, ਜਿਨ੍ਹਾਂ ਵਿੱਚ ਖਾਤਾਧਾਰਕਾਂ ਵੱਲੋਂ 1,27,118.94 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਗਈ ਸੀ।
ਐੱਸ. ਆਰ. ਲੱਧੜ ਨੇ ਕਿਹਾ ਕਿ ਇਸ ਸਕੀਮ ਤਹਿਤ ਲਾਭ ਲੈਣ ਲਈ ਬੇਟੀ ਦੀ 10 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਖਾਤਾ ਖੋਲ੍ਹਣਾ ਹੋਵੇਗਾ। ਇਸ ਖਾਤੇ ਵਿੱਚ ਨਿਵੇਸ਼ ਦੀ ਘੱਟੋ-ਘੱਟ ਸੀਮਾ 250 ਰੁਪਏ ਹੈ ਅਤੇ ਅਧਿਕਤਮ ਸੀਮਾ 1.5 ਲੱਖ ਰੁਪਏ ਹੈ। ਇਹ ਪੈਸਾ ਬੇਟੀ ਦੀ ਉੱਚ ਸਿੱਖਿਆ ਜਾਂ ਵਿਆਹ ਲਈ ਵਰਤੀਆ ਜਾ ਸਕਦਾ ਹੈ। ਇਸ ਸਕੀਮ ਰਾਹੀਂ ਨਿਵੇਸ਼ 'ਤੇ ਸਰਕਾਰ ਵੱਲੋਂ 7.6% ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਨਿਵੇਸ਼ ਕਰਨ 'ਤੇ ਟੈਕਸ ਛੋਟ ਵੀ ਦਿੱਤੀ ਜਾਂਦੀ ਹੈ। ਇਹ ਸਕੀਮ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਛੋਟੀ ਬੱਚਤ ਸਕੀਮ ‘ਬੇਟੀ ਬਚਾਓ ਬੇਟੀ ਪੜ੍ਹਾਓ’ ਤਹਿਤ ਸ਼ੁਰੂ ਕੀਤੀ ਗਈ ਸੀ।
ਐੱਸ. ਆਰ. ਲੱਧੜ ਨੇ ਕਿਹਾ ਕਿ ਇਸ ਸਕੀਮ ਤਹਿਤ ਖਾਤਾ ਕਿਸੇ ਵੀ ਡਾਕਘਰ ਜਾਂ ਬੈੰਕ ਦੀ ਕਿਸੇ ਵੀ ਅਧਿਕਾਰਤ ਸ਼ਾਖਾ ਵਿੱਚ ਖੋਲ੍ਹਿਆ ਜਾ ਸਕਦਾ ਹੈ। ਸੁਕੰਨਿਆ ਸਮਰਿਧੀ ਖਾਤਾ ਉਦੋਂ ਤੱਕ ਚਲਾਇਆ ਜਾ ਸਕਦਾ ਹੈ ਜਦੋਂ ਤੱਕ ਬੇਟੀ 21 ਸਾਲ ਦੀ ਨਹੀਂ ਹੋ ਜਾਂਦੀ ਜਾਂ 18 ਸਾਲ ਦੀ ਉਮਰ ਤੋਂ ਬਾਅਦ ਉਸਦਾ ਵਿਆਹ ਨਹੀਂ ਹੋ ਜਾਂਦਾ। ਬੇਟੀ ਦੀ ਉੱਚ ਸਿੱਖਿਆ ਲਈ 18 ਸਾਲ ਦੀ ਉਮਰ ਤੋਂ ਬਾਅਦ 50% ਰਕਮ ਕਢਵਾਈ ਜਾ ਸਕਦੀ ਹੈ। ਭਾਰਤੀ ਡਾਕਘਰ ਵਲੋਂ ਚਲਾਈ ਜਾਂਦੀ ਸੁਕੰਨਿਆ ਸਮਰਿਧੀ ਯੋਜਨਾ, ਭਾਰਤ ਸਰਕਾਰ ਵਲੋਂ ਧੀਆਂ ਦੀ ਸਿੱਖਿਆ ਅਤੇ ਵਿਆਹ ਲਈ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਪੈਸੇ ਦਾ ਭੁਗਤਾਨ ਕਰਨ ਲਈ ਡਾਕਖਾਨੇ ਜਾਣਾ ਪੈਂਦਾ ਹੈ। ਪਰ ਹੁਣ ਭਾਰਤੀ ਡਾਕਘਰ ਵਲੋਂ ਡਿਜੀਟਲ ਖਾਤਾ ਲਾਂਚ ਕੀਤਾ ਗਿਆ ਹੈ। ਇਸ ਡਿਜੀਟਲ ਖਾਤੇ ਰਾਹੀਂ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਖਾਤੇ ਵਿੱਚ ਪੈਸੇ ਜਮ੍ਹਾ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਇੱਕ ਪਰਿਵਾਰ ਦੀਆਂ ਦੋ ਧੀਆਂ ਹੀ ਲਾਭ ਲੈ ਸਕਦੀਆਂ ਹਨ। ਜੇਕਰ ਇੱਕ ਪਰਿਵਾਰ ਵਿੱਚ 2 ਤੋਂ ਵੱਧ ਧੀਆਂ ਹਨ, ਤਾਂ ਉਸ ਪਰਿਵਾਰ ਦੀਆਂ ਸਿਰਫ਼ ਦੋ ਧੀਆਂ ਹੀ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ। ਪਰ ਜੇਕਰ ਕਿਸੇ ਪਰਿਵਾਰ ਵਿੱਚ ਜੁੜਵਾਂ ਧੀਆਂ ਹਨ, ਤਾਂ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਵੱਖਰੇ ਤੌਰ 'ਤੇ ਮਿਲੇਗਾ, ਭਾਵ ਉਸ ਪਰਿਵਾਰ ਦੀਆਂ ਤਿੰਨ ਧੀਆਂ ਲਾਭ ਲੈ ਸਕਣਗੀਆਂ। ਜੁੜਵਾਂ ਧੀਆਂ ਦੀ ਗਿਣਤੀ ਇੱਕੋ ਹੋਵੇਗੀ ਪਰ ਉਨ੍ਹਾਂ ਨੂੰ ਵੱਖ-ਵੱਖ ਲਾਭ ਦਿੱਤੇ ਜਾਣਗੇ। ਇਸ ਸਕੀਮ ਤਹਿਤ ਉਹ ਸਾਰੇ ਲੋਕ ਜੋ ਆਪਣੀ ਬੇਟੀ ਦੇ ਵਿਆਹ ਅਤੇ ਪੜ੍ਹਾਈ ਲਈ ਪੈਸੇ ਜਮ੍ਹਾ ਕਰਵਾਉਣਾ ਚਾਹੁੰਦੇ ਹਨ, ਉਹ ਆਪਣੀ ਬੇਟੀ ਦਾ ਖਾਤਾ ਖੋਲ੍ਹ ਸਕਦੇ ਹਨ।
ਐਸ.ਆਰ ਲੱਧੜ ਨੇ ਦੱਸਿਆ ਕਿ ਇਸ ਸਕੀਮ ਤਹਿਤ ਫਰਵਰੀ 2022 ਤੱਕ ਪੰਜਾਬ ਦੇ ਡਾਕਘਰਾਂ ਵਿੱਚ 5,33,452 ਰਜਿਸਟਰਡ ਖਾਤੇ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਵਿੱਚ 2,442.68 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬੈਂਕਾਂ ਵਿੱਚ 1,66,283 ਰਜਿਸਟਰਡ ਖਾਤੇ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਵਿੱਚ 1,218.50 ਕਰੋੜ ਰੁਪਏ ਦੀ ਰਕਮ ਜਮ੍ਹਾਂ ਹੋਈ ਹੈ। ਯਾਨੀ ਪੰਜਾਬ ਵਿੱਚ ਫਰਵਰੀ 2022 ਤੱਕ ਕੁੱਲ 6,99,735 ਰਜਿਸਟਰਡ ਖਾਤਿਆਂ ਵਿੱਚ ਖਾਤਾਧਾਰਕਾਂ ਵੱਲੋਂ 3,661.18 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਕਈ ਹੋਰ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਤੇ ਹਾਜ਼ਰ ਮੰਡਲ ਪ੍ਰਧਾਨ ਪਵਨ ਕੁਮਾਰ ਮਨੋਚਾ ਜ਼ਿਲਾ ਜਨਰਲ ਸੈਕਟਰੀ ਜਗਦੀਪ ਜੱਗੀ ਅਤੇ ਦਵਿੰਦਰ ਸਿੰਘ ਸੁਰਿੰਦਰ ਢਿੱਲੋਂ ਕੁਲਵਿੰਦਰ ਕੌਰ ਰਾਮ ਗੋਪਾਲ ਚੈਰੀ ਮਨੋਚਾ ਪਿਊਸ਼ ਧਵਨ
No comments:
Post a Comment