SBP GROUP

SBP GROUP

Search This Blog

Total Pageviews

ਮੁਹਾਲੀ ਨਗਰ ਨਿਗਮ ਦੇ ਅਧਿਕਾਰੀ ਕਰ ਰਹੇ ਹਨ ਲੋਕਾਂ ਦੀ ਸਿਹਤ ਨਾਲ ਖਿਲਵਾੜ : : ਸੁਖਦੇਵ ਸਿੰਘ ਪਟਵਾਰੀ

 ਸਿੱਧੂ ਭਰਾਵਾਂ ਨੇ ਸ਼ਹਿਰ ਵਿਚ ਸਫਾਈ ਦੇ ਕੰਮ ਨੂੰ ਪੂਰੀ ਤਰ੍ਹਾਂ ਰੱਖਿਆ ਹੈ ਰੋਕ :  ਮਨਜੀਤ ਸਿੰਘ ਸੇਠੀ  

ਮੋਹਾਲੀ 11  : ਸ਼ਹਿਰ ਵਿਚ ਸਫਾਈ ਦਾ ਕੰਮ ਪੂਰੀ ਤਰ੍ਹਾਂ ਰੁਕਿਆ ਪਿਆ ਹੈ ਅਤੇ ਜਿਸ ਕਾਰਨ ਥਾਂ ਥਾਂ ਗੰਦਗੀ ਦੇ ਢੇਰ ਲੱਗ ਚੁੱਕੇ ਹਨ ਇਹ ਸਭ ਕੁਝ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਤੇ ਸਾਬਕਾ ਵਿਧਾਇਕ ਦੀ ਸ਼ਹਿ ਉੱਤੇ ਕੀਤਾ ਜਾ ਰਿਹਾ ਹੈ। ਇਹ ਗੱਲ ਮੁਹਾਲੀ ਕਾਰਪੋਰੇਸ਼ਨ ਦੇ   ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਹੀ  । ਮਨਜੀਤ ਸਿੰਘ ਸੇਠੀ ,ਕੌਂਸਲਰ ਸਰਬਜੀਤ ਸਿੰਘ ਸਮਾਣਾ,  ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਗੁਰਮੀਤ ਕੌਰ,  ਕੌਂਸਲਰ   ਅਰੁਣਾ ਵਸ਼ਿਸ਼ਟ  ਅਤੇ ਰਵਿੰਦਰ ਸਿੰਘ ਕੁੰਭੜਾ   ਦੇ ਨਾਲ ਸੈਕਟਰ -79  ਸਥਿਤ ਆਪ ਦੇ ਮੁੱਖ ਦਫ਼ਤਰ ਵਿਖੇ  ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ  ।


 ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਮੋਰਿੰਡਾ ਤੋਂ ਇਕ ਠੇਕੇਦਾਰ ਹੈ ਜੋ ਕਿ ਮੇਅਰ ਦਾ ਖਾਸਮ -ਖਾਸ ਹੈ ਅਤੇ ਜਿਸ ਨੂੰ ਕੰਮ ਦਿੱਤਾ ਜਾਣਾ ਹੈ,  ਪ੍ਰੰਤੂ ਸਫ਼ਾਈ ਦੇ ਕੰਮ ਅਤੇ ਹੋਰਨਾਂ ਵਿਚ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ- ਅਮਰਜੀਤ ਸਿੰਘ ਜੀਤੀ ਸਿੱਧੂ ਤੇ ਵੱਲੋਂ ਰਤਾ ਭਰ ਵੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਅਤੇ ਲੋਕਾਂ ਨੂੰ ਸਬਕ ਸਿਖਾਏ ਜਾਣ ਗੱਲਾਂ ਕਰਕੇ ਸਫ਼ਾਈ ਦਾ ਕੰਮ ਰੋਕ ਰੱਖਿਆ ਹੈ  । ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਸ਼ਹਿਰ ਦੇ ਰਿਹਾਇਸ਼ੀ ਏਰੀਏ ਵਿਚ ਅਤੇ ਵੱਡੇ ਸ਼ੋਅਰੂਮਾਂ ਅਤੇ ਬੂਥਾਂ ਦੇ ਬਾਹਰ ਬਾਹਰ ਲੋਕਾਂ ਵੱਲੋਂ ਅਣ ਅਧਿਕਾਰਤ ਤੌਰ ਤੇ ਕਬਜ਼ੇ ਕੀਤੇ ਹੋਏ ਹਨ ਜਿਨ੍ਹਾਂ ਨੂੰ ਛੁਡਾਏ ਜਾਣ ਦੇ ਲਈ  ਕਾਰਪੋਰੇਸ਼ਨ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ  । ਇਸ ਸਭ ਦੇ ਚੱਲਦਿਆਂ ਸ਼ਹਿਰ ਦੀ ਖ਼ੂਬਸੂਰਤੀ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਅਤੇ  ਸਫ਼ਾਈ ਦੇ ਸ਼ਹਿਰ ਦੀ ਸਫਾਈ ਦੇ ਨਾਲ ਨਾਲ ਹੋਰਨਾਂ ਕੰਮਾਂ ਵਿੱਚ ਰੁਕਾਵਟ  ਦੇ ਕਾਰਨ ਸ਼ਹਿਰ ਖ਼ੂਬਸੂਰਤੀ ਦੇ ਗਰੇਡ ਪੱਖੋਂ ਵੀ ਲਗਾਤਾਰ ਪਿੱਛੇ ਹੁੰਦਾ ਜਾ ਰਿਹਾ ਹੈ  । 


ਫੇਸ  -1  ਤੋਂ ਫੇਜ਼-11 ਤਕ ਸੀਵਰ ਲਾਈਨ ਦੇ ਚਲਦਿਆਂ ਸਡ਼ਕ  ਦੀ ਮਾੜੀ ਹਾਲਤ  :  ਸੁਖਦੇਵ ਸਿੰਘ ਪਟਵਾਰੀ  


ਆਪ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਫੇਜ਼ -1 ਤੋਂ ਫੇਜ਼-11 ਤੱਕ ਸੀਵਰ ਲਾਈਨ ਦੇ ਪ੍ਰੋਜੈਕਟ ਦੇ ਚਲਦਿਆਂ ਇਸ ਉਤੇ ਨਾਲ ਲੱਗਣ ਵਾਲੀ ਸਡ਼ਕ ਦੀ ਹਾਲਤ ਖਸਤਾ ਬਣੀ ਹੋਈ ਹੈ  । ਜਿਸ ਦੇ ਚੱਲਦਿਆਂ ਸੜਕ ਦੇ ਨਾਲ ਵਾਲੇ ਪਾਸੇ ਬਰਸਾਤ ਦੇ ਦਿਨਾਂ ਵਿੱਚ ਡੇਂਗੂ ਦਾ ਸਭ ਤੋਂ ਵੱਧ ਪ੍ਰਭਾਵ ਲੋਕਾਂ ਤੇ ਬਣਿਆ ਰਿਹਾ  । ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੇਅਰ ਅਤੇ ਸਮੁੱਚਾ ਕਾਂਗਰਸੀ ਤਬਕਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ  ।  ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ  ਆਉਣ ਵਾਲੇ  ਸੈਸ਼ਨ ਦੇ ਵਿੱਚ ਕੌਂਸਲਰਾਂ ਵੱਲੋਂ ਫਿਰ ਤੋਂ ਇਹ ਮੰਗ ਰੱਖੀ ਜਾਵੇਗੀ ।

No comments:


Wikipedia

Search results

Powered By Blogger