ਮੁਹਾਲੀ 28 ਅਪ੍ਰੈਲ : ਵਿਧਾਨ ਸਭਾ ਚੋਣਾਂ ਦੇ ਦੌਰਾਨ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਕੋਲ ਪਿੰਡ ਦੇ ਲੋੜਵੰਦਾ ਦੇ ਪਰਿਵਾਰਾਂ ਨੇ ਆਪਣੇ ਮਕਾਨ ਦੀ ਛੱਤ ਬਦਲਣ ਦੀ ਦੇ ਲਈ ਆਰਥਿਕ ਸਹਾਇਤਾ ਦੀ ਮਦਦ ਕੀਤੀ ਸੀ । ਜਿਸ ਦੇ ਚੱਲਦਿਆਂ ਕੁਲਵੰਤ ਸਿੰਘ ਦੀ ਤਰਫੋਂ ਪਿੰਡ ਲਖਨੌਰ ਵਿਚਲੇ ਇਨ੍ਹਾਂ ਦੋ ਪਰਿਵਾਰਾਂ ਦੇ ਮਕਾਨ ਦੀ ਛੱਤ ਬਦਲਣ ਦਾ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਨ ਤੇ ਉਹ ਦੋਵਾਂ ਪਰਿਵਾਰਾਂ ਦੇ ਮਕਾਨ ਦੇ ਲੈਂਟਰ ਪਵਾ ਕੇ ਦੇਣਗੇ ਅਤੇ ਅੱਜ ਪਿੰਡ ਲਖਨੌਰ ਨਿਵਾਸੀ ਦਾਰਾ ਸਿੰਘ ਅਤੇ ਸਵਰਗੀ ਸਵਰਨ ਸਿੰਘ ਦੇ ਮਕਾਨ ਦੀ ਛੱਤ ਤੇ ਨਵੇਂ ਸਿਰਿਓਂ ਲੈਂਟਰ ਪਾ ਕੇ ਕੁਲਵੰਤ ਸਿੰਘ ਨੇ ਆਪਣਾ ਵਾਅਦਾ ਪੁਗਾ ਦਿੱਤਾ ਹੈ ।
ਇਸ ਮੌਕੇ ਤੇ ਪਿੰਡ ਲਖਨੋਰ ਵਿਖੇ ਪਰਮਜੀਤ ਸਿੰਘ ਚੌਹਾਨ, ਕੁਲਦੀਪ ਸਿੰਘ ਸਮਾਣਾ, ਬਲਰਾਜ ਸਿੰਘ ਗਿੱਲ,ਸਾਬਕਾ ਕੌਂਸਲਰ - ਆਰ ਪੀ ਸ਼ਰਮਾਂ,ਆਪ ਨੇਤਾ - ਅਕਬਿੰਦਰ ਸਿੰਘ ਗੋਸਲ,ਅਮਰਿੰਦਰ ਸਿੰਘ ਬਿਲਾ ਵੀ ਹਾਜ਼ਰ ਸਨ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਸਮਾਣਾ ਅਤੇ ਪਰਮਜੀਤ ਸਿੰਘ ਚੌਹਾਨ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਚੋਣਾਂ ਦੌਰਾਨ ਜੋ ਵੀ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਇਕ- ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ । ਅਤੇ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਨਵੀਆਂ ਯੋਜਨਾਵਾਂ ਨੂੰ ਜਲਦੀ ਹੀ ਅਮਲੀ ਰੂਪ ਪਹਿਨਾਇਆ ਜਾ ਰਿਹਾ ਹੈ । ਪਰਮਜੀਤ ਸਿੰਘ ਚੌਹਾਨ ਅਤੇ ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ
ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੇ ਖ਼ੁਦ ਆਪ ਮੁਹਾਰੇ ਹੋ ਕੇ ਕੁਲਵੰਤ ਸਿੰਘ ਦੇ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਵਿਧਾਇਕ ਬਣਾਇਆ ਹੈ ।
No comments:
Post a Comment