ਘੜੂੰਆਂ,28 ਅਪ੍ਰੈਲ : ਲ ̄ਕਾਂ ਨੂੰ ਗ਼ਲਤ ਸੂਚਨਾ ਅਤੇ ਫ਼ਰਜ਼ੀ ਖ਼ਬਰਾਂ ਨਾਲ ਨਜਿੱਠਣ ਦੇ ਤਰੀਕਿਆਂ ਤ ̄ਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਚੰਡੀਗੜ੍ਹ
ਯੂਨੀਵਰਸਿਟੀ ਘੜੂੰਆਂ ਦੇ ਕਮਿਊਨਿਟੀ ਰੇਡੀਓ ‘ਰੇਡੀਓ ਪੰਜਾਬ 90.0’ ਵੱਲ ̄ਂ ਮੀਡੀਆ ਅਤੇ ਸੂਚਨਾ ਸਾਖਰਤਾ ਮੁਹਿੰਮ ਅਧੀਨ
‘ਫੈਕਟਸ਼ਾਲਾ’ ਦਾ ਆਯ ̄ਜਨ ਕਰਵਾਇਆ ਗਿਆ। ‘ਸ ̄ਚ ̄, ਸਮਝ ̄, ਫਿਰ ਸਾਂਝਾ ਕਰ ̄’ ਦੇ ਵਿਸ਼ੇ ਅਧੀਨ ਦ ̄ ਹਫ਼ਤਿਆਂ ਤੱਕ ਚੱਲੀ ਮੁਹਿੰਮ
ਵਿੱਚ ਕਈ ਵਿਸ਼ਾ ਮਾਹਿਰਾਂ ਨੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ। ਮੁਹਿੰਮ ਦੌਰਾਨ ਪ੍ਰਸਿੱਧ ਸਾਈਬਰ ਸੁਰਖਿਆ ਮਾਹਿਰ ਅਤੇ ਲੇਖਕ
ਅਰੁਣ ਸ ̄ਨੀ, ਐਡਵ ̄ਕੇਟ ਅਤੇ ਨੈਸ਼ਨਲ ਐਵਾਰਡੀ ਸਗੀਨਾ ਵਲੈਤ ਅਤੇ ਸਮਾਜ ਸੇਵੀ ਸ਼ਿਪਰਾ ਬਾਂਸਲ ਨੇ ਇਸ ਵਿਸ਼ੇ ’ਤੇ ਡੂੰਘਾਈ
ਨਾਲ ਗੱਲਬਾਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਡਿਉ ਪੰਜਾਬ ਦੀ ਸਟੇਸ਼ਨ ਹੈਡ ਆਰ.ਜੇ ਨਿਧੀ ਸ਼ਰਮਾ ਨੇ ਕਿਹਾ ਕਿ ਇੰਟਰਨੈੱਟ ਅਤੇ ਇਸ ਦੇ
ਸਹਾਇਕ ਯੰਤਰਾਂ ਤੱਕ ਪਹੁੰਚ ਸੌਖਾਲੀ ਹ ̄ਣ ਦੇ ਨਾਲ, ਮਨੁੱਖੀ ਖਪਤ ਅਤੇ ਜਾਣਕਾਰੀ ਦੀ ਵੰਡ ਵਿੱਚ ਕਈ ਗੁਣਾ ਵਾਧਾ ਹ ̄ਇਆ ਹੈ।
ਇਸ ਲਈ ਸਮਝਣਾ ਮਹੱਤਵਪੂਰਨ ਹ ̄ ਗਿਆ ਹੈ ਕਿ ਜਾਣਕਾਰੀ ਦੇ ਹਰੇਕ ਹਿੱਸੇ ਨੂੰ ਅੱਗੇ ਸਾਂਝਾ ਕਰਨ ਤ ̄ਂ ਪਹਿਲਾਂ ਇਸ ਦੀ ਸੱਚਾਈ ਦੀ
ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ।ਜਿਸ ਦੇ ਮੱਦੇਨਜ਼ਰ ਰੇਡਿਉ ਪੰਜਾਬ ਵੱਲ ̄ਂ ਦ ̄ ਹਫ਼ਤਿਆਂ ਲਈ ਇਹ ਜਾਗਰੂਕਤਾ ਮੁਹਿੰਮ ਵਿੱਢੀ ਗਈ
ਸੀ।
ਵਿਸ਼ੇਸ਼ ਟਾਕ ਸ ̄ਮ ਦੌਰਾਨ ਗੱਲਬਾਤ ਕਰਦਿਆਂ ਸ਼੍ਰੀ ਅਰੁਣ ਸ ̄ਨੀ ਨੇ ਵੱਖ-ਵੱਖ ਚੁਣੌਤੀਆਂ ਬਾਬਤ ਗੱਲ ਕੀਤੀ ਜ ̄ ਗ਼ਲਤ ਜਾਣਕਾਰੀ
ਅਤੇ ਦੁਰ-ਪ੍ਰਚਾਰ ਪੈਦਾ ਕਰ ਸਕਦੇ ਹਨ, ਜਿਸ ਵਿੱਚ ਜਾਣਕਾਰੀ ਦੀ ਉਲੰਘਣਾ, ਲ ̄ਕਾਂ ’ਚ ਭਰਮ-ਭੁਲੇਖਿਆਂ ਦਾ ਪੈਦਾ ਹ ̄ਣਾ, ਡਰ
ਦਾ ਪ੍ਰਸਾਰ, ਅਨਿਸ਼ਚਿਤਤਾ, ਹਫ਼ੜਾ-ਦਫ਼ੜੀ ਅਤੇ ਹਿੰਸਾ ਅਤੇ ਕਾਨੂੰਨ ਦੀ ਸਥਿਤੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ
ਨਾਲ ਅਜ ̄ਕੇ ਸਮੇਂ ’ਚ ਜਾਣਕਾਰੀ ਦੀ ਪ੍ਰਕਿਰਤੀ ਦੀ ਜਾਂਚ ਕਰਨ ਅਤੇ ਫ਼ਰਜ਼ੀ ਖ਼ਬਰਾਂ ਦੇ ਫੈਲਾਅ ਨੂੰ ਰ ̄ਕਣ ਲਈ ਬਹੁਤ ਸਾਰੇ ਸਾਧਨ
ਮੌਜੂਦ ਹਨ।ਉਨ੍ਹਾਂ ਕਿਹਾ ਕਿ ਸ ̄ਸ਼ਲ ਮੀਡੀਆ ’ਤੇ ਕਿਸੇ ਵੀ ਖ਼ਬਰ ਜਾਂ ਜਾਣਕਾਰੀ ਨੂੰ ਅੱਗੇ ਭੇਜਣ ਤ ̄ਂ ਪਹਿਲਾਂ ਫੈਕਟਚੈਕ, ਏ.ਐਲ.ਟੀ
ਨਿਊਜ਼, ਫੈਕਲਟੀ ਡਾੱਟ ਇੰਨ ਅਤੇ ਲਾਜ਼ਿਕ ਇੰਡੀਅਨ ਵਰਗੀਆਂ ਵੈਬਸਾਈਟਾਂ ਜਾਂ ਸਾਧਨਾਂ ਦੀ ਵਰਤ ̄ਂ ਕਰਕੇ ਸਮੱਗਰੀ ਦੀ ਤਸਦੀਕ
ਕਰਨੀ ਚਾਹੀਦੀ ਹੈ, ਜ ̄ ਇੰਟਰਨੈਟ ’ਤੇ ਆਸਾਨੀ ਨਾਲ ਉਪਲਬਧ ਹਨ। ਉਨ੍ਹਾਂ ਕਿਹਾ ਕਿ ਖ਼ਬਰਾਂ ਦੇ ਪੱਖਪਾਤ ਅਤੇ ਨੁਕਸਾਨਾਂ ਨੂੰ ਇੱਕ
ਜ਼ੁੰਮੇਵਾਰ ਨਾਗਰਿਕ ਵਜ ̄ਂ ਸਾਡੀਆਂ ਜ਼ਿੰਮੇਵਾਰੀਆਂ ਤ ̄ਂ ਦੂਰ ਰੱਖਣਾ ਚਾਹੀਦਾ ਹੈ।
ਸਮਾਜਕ ਕਾਰਕੁਨ ਸ਼ਿਪਰਾ ਬਾਂਸਲ ਨੇ ਗ਼ਲਤ ਸੂਚਨਾ, ਫ਼ਰਜ਼ੀ ਖ਼ਬਰਾਂ ਅਤੇ ਦੁਰ-ਪ੍ਰਚਾਰ ਵਿਚਕਾਰ ਬੁਨਿਆਦੀ ਅੰਤਰ ਨੂੰ ਰੇਖਾਂਕਿਤ
ਕੀਤਾ ਜਦਕਿ ਸਗੀਨਾ ਵਲਾਇਤ ਨੇ ਕਿਹਾ ਕਿ ਆਧੁਨਿਕੀਕਰਨ ਨੇ ਜਿੱਥੇ ਅਫ਼ਵਾਹਾਂ ਨੂੰ ਵਧਾਇਆ ਹੈ ਉਥੇ ਇਸ ਦੀ ਰ ̄ਕਥਾਮ ਵੀ
ਡਿਜੀਟਲੀਕਰਨ ਦੁਆਰਾ ਹੀ ਕੀਤੀ ਜਾਵੇਗੀ। ਉਨ੍ਹਾਂ ਸਭਨਾਂ ਨੂੰ ਤੱਥਾਂ ਨਾਲ ਕਦੇ ਸਮਝੌਤਾ ਨਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ
ਕਿ ਕ ̄ਈ ਵੀ ਜਾਣਕਾਰੀ ਤੱਥਾਂ ਆਧਾਰਿਤ ਅਤੇ ਬਿਨਾਂ ਪੱਖਪਾਤ ਦੇ ਸਾਂਝੀ ਕੀਤੀ ਜਾਣੀ ਜ਼ਰੂਰੀ ਹੈ।
Menu Footer Widget
SBP GROUP
Search This Blog
Total Pageviews
Friday, April 29, 2022
ਚੰਡੀਗੜ੍ਹ ਯੂਨੀਵਰਸਿਟੀ ਦੇ ਕਮਿਊਨਿਟੀ ਰੇਡੀਓ ਵਲ ̄ਂ ਗ਼ਲਤ ਸੂਚਨਾ ਅਤੇ ਫਰਜ਼ੀ ਖ਼ਬਰਾਂ ਵਿਰੁਧ ‘ਫੈਕਟਸ਼ਾਲਾ’ ਦਾ ਆਯ ̄ਜਨ
Subscribe to:
Post Comments (Atom)
Wikipedia
Search results
No comments:
Post a Comment