SBP GROUP

SBP GROUP

Search This Blog

Total Pageviews

Thursday, April 14, 2022

ਖ਼ਾਲਸਾ ਸਾਜਨਾ ਦਿਵਸ ਨੂੰ ਸਪਰਪਿਤ ਅਤੇ ਡਾ. ਅੰਬੇਡਕਰ ਜਨਮ ਦਿਨ ਮੌਕੇ ਰੱਖੇ ਸਮਾਗਮ 'ਚ ਕੀਤੀ ਸ਼ਮੂਲੀਅਤ

 ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਹਾਂ ਵਚਨਬੱਧ :  ਕੁਲਵੰਤ ਸਿੰਘ  

ਮੋਹਾਲੀ,14 ਅਪ੍ਰੈਲ  : ਅੱਜ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਹਾਲੀ ਹਲਕੇ ਵਿਚ ਰੱਖੇ ਪ੍ਰੋਗਰਾਮ ਦੌਰਾਨ  ਵਿਧਾਇਕ ਮੋਹਾਲੀ  ਕੁਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ ।ਉਥੇ  ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ  ਸਾਹਿਬ  ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਮੌਕੇ ਰੱਖੇ ਸਮਾਰੋਹ ਦੌਰਾਨ  ਥਾਂ -ਥਾਂ ਵਿਧਾਇਕ ਕੁਲਵੰਤ ਸਿੰਘ ਦਾ ਸਨਮਾਨ ਕੀਤਾ ਗਿਆ  ।ਵਿਧਾਇਕ ਕੁਲਵੰਤ ਸਿੰਘ ਨੇ ਰਵਿਦਾਸ ਭਵਨ ਫੇਸ  -7 ਮੁਹਾਲੀ ਵਿਖੇ ਡਾ .ਬੀ ਆਰ ਅੰਬੇਦਕਰ ਜਨਮ ਦਿਨ ਮੌਕੇ ਰੱਖੇ ਸਮਾਗਮ ਵਿੱਚ  ਸ਼ਮੂਲੀਅਤ ਕੀਤੀ।


ਇਸ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਨੇ ਫੇਜ਼ -3 ਬੀ  1 ਵਿਖੇ ਸਥਿਤ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਡਾ ਸਤਿੰਦਰ ਸਿੰਘ ਭੰਵਰਾ ਅਤੇ ਹੋਰਨਾਂ ਨੇ ਕੁਲਵੰਤ ਸਿੰਘ  ਨੂੰ  ਵਿਸ਼ੇਸ਼ ਸਨਮਾਨਿਤ ਕੀਤਾ  ।ਇਸ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਨੇ ਏਕਮ ਅਪਾਰਟਮੈਂਟ ਆਦਰਸ਼  ਕਮੇਟੀ ਵਿਖੇ ਅਸ਼ੋਕ ਕੁਮਾਰ ਦੇ ਨਾਲ ਵਿਸਾਖੀ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ,  ਗੁਰਦੁਆਰਾ ਸਿੰਘ ਸਭਾ ਫੇਸ  11ਦੇ ਵਿੱਚ ਕਰਨੈਲ ਸਿੰਘ ਤੇ ਰਘਵੀਰ ਸਿੰਘ ਦੇ ਨਾਲ  ।ਜਦਕਿ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਪਿੰਡ ਸੈਦ ਪੁਰਾ ਵਿਖੇ ਗੁਰਜੀਤ ਸਿੰਘ ਮੈਂਬਰ ਪੰਚਾਇਤ ਦੇ ਨਾਲ  ,ਇਸੇ ਤਰ੍ਹਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਸਮਾਗਮ ਪਿੰਡ ਬੈਰੋਂਪੁਰ ਵਿਖੇ-ਸੋਮਾ ਸਿੰਘ ਪ੍ਰਧਾਨ ਦੇ ਨਾਲ  ,ਜਦ ਕਿ ਗੁਰੂਦੁਆਰਾ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਪਿੰਡ ਭਾਗੋਮਾਜਰਾ ਵਿਖੇ ਸ਼੍ਰੋਮਣੀ ਜਰਨੈਲ  ਬਾਬਾ ਜੀਵਨ ਸਿੰਘ ਜੀ  (ਭਾਈ ਜੈਤਾ ਜੀ  )ਵੈੱਲਫੇਅਰ ਕਮੇਟੀ ਭਾਗੋਮਾਜਰਾ ਵਿਖੇ ਬੰਤ ਸਿੰਘ ਸੋਹਾਣਾ ਦੀ ਨਾਲ ਸ਼ਮੂਲੀਅਤ ਕੀਤੀ  ।ਜਦਕਿ ਦੁਪਹਿਰ ਵੇਲੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਤ ਸਮਾਗਮ ਜੋ ਕਿ ਗੁਰਦੁਆਰਾ ਭਾਈ ਜੈਤਾ ਜੀ  ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ  ਦੀ ਅਗਵਾਈ ਵਿੱਚ ਰੱਖਿਆ ਗਿਆ ਸੀ  ,ਵਿਖੇ ਸ਼ਮੂਲੀਅਤ ਕੀਤੀ ਗਈ  ।

ਇਸ ਮੌਕੇ ਬੀਬੀ ਰਾਜਿੰਦਰ ਕੌਰ ਮੁਹਾਲੀ  ,ਭਾਈ ਪਰਮਿੰਦਰ ਸਿੰਘ ਮੁਹਾਲੀ  ,ਭਾਈ ਦਲਜੀਤ ਸਿੰਘ ਨੇ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਗਵਾਈ  ।ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਹਾਜ਼ਰੀਨ ਸੰਗਤਾਂ ਦਾ ਧੰਨਵਾਦ ਕੀਤਾ  ਅਤੇ ਸਭਨਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ  ।ਕੁਲਵੰਤ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਨਿੱਜੀ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਮੰਗ ਨੂੰ ਪੂਰਾ ਕਰਨ ਲਈ  ਵਚਨਬੱਧ ਹਨ ।

ਇਸ ਮੌਕੇ ਤੇ ਪ੍ਰਧਾਨ  ਰਾਜਵਿੰਦਰ ਸਿੰਘ ਗਿੱਲ  ਤੋਂ ਇਲਾਵਾ ਸੁਰਿੰਦਰ ਸਿੰਘ, ਹਰਦੀਪ ਸਿੰਘ ਅਤੇ   ਸਾਬਕਾ ਈ. ਟੀ. ਓ ਨਿਰਮਲ ਸਿੰਘ ਵੀ ਹਾਜ਼ਰ ਸਨ  ।


ਫੋਟੋ  : 

ਗੁਰਦੁਆਰਾ ਭਾਈ ਜਗਤਾ ਜੀ ਮੋਹਾਲੀ ਵਿਖੇ ਸਮਾਗਮ 'ਚ ਵਿਧਾਇਕ ਮੋਹਾਲੀ   ਕੁਲਵੰਤ ਸਿੰਘ ਨੂੰ ਸਨਮਾਨਤ ਕਰਨ ਦੌਰਾਨ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਅਤੇ ਹੋਰ ।

 (       )

No comments:


Wikipedia

Search results

Powered By Blogger