SBP GROUP

SBP GROUP

Search This Blog

Total Pageviews

ਪੰਜਾਬ ਦੇ ਨੋਜਵਾਨਾਂ ਨੂੰ ਮੁਫਤ ਕਿੱਤਾ-ਮੁੱਖੀ ਟ੍ਰੇਨਿੰਗ ਕਰਵਾਈ ਜਾਵੇਗੀ*:*ਅਮਰਦੀਪ ਸਿੰਘ ਗੁਜਰਾਲ

ਐਸ.ਏ.ਐਸ.ਨਗਰ,10 ਮਈ : ਪੰਜਾਬ ਵਿੱਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਗਰੀਬ ਪਰਿਵਾਰਾਂ ਦੇ ਨੋਜਵਾਨਾਂ ਨੂੰ ਮੁਫਤ ਵਿੱਚ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ, ਇਸ ਦਾ ਪ੍ਰਗਟਾਵਾ ਕਰਦੇ ਹੋਏ ਵਧੀਕ ਡਿਪਟੀ ਕਮਿਸਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਗੁਜਰਾਲ ਵਲੋ ਦੱਸਿਆ ਗਿਆ ਕਿ ਪੀ.ਐਸ.ਡੀ.ਐਮ ਅਤੇ ਐਲ ਐਂਡ ਟੀ ਸੀਐਸਟੀਆਈ-ਪਿਲੁਖਵਾ ਦੁਆਰਾ ਪੰਜਾਬ ਦੇ ਨੋਜਵਾਨਾਂ ਲਈ 45-90 ਦਿਨਾਂ ਦੀ ਰਿਹਾਇਸ਼ੀ ਟ੍ਰੇਨਿੰਗ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗਜ਼ ਵਿਚ :


ਫਾਰਮਵਰਕ (ਤਰਜੀਹੀ ਤੋਰ ਉਤੇ ਕਾਰਪੇਂਟਰ, ਡਰਾਫਟਮੈਨ ਸਿਵਲ, ਫਿਟਰ ਟ੍ਰੇਡ ਜਾਂ 10ਵੀਂ ਪਾਸ) ,  ਸਕੈਫੋਲਡਿੰਗ (ਤਰਜੀਹੀ ਤੌਰ ਉਤੇ ਫਿਟਰ, ਡਰਾਫਟਮੈਨ ਸਿਵਲ ਟਰੇਡ ਵਿਚ ਆਈ.ਟੀ.ਆਈ ਜਾਂ 10 ਵੀ ਪਾਸ) , ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ (ਫਿਟਰ/ਡਰਾਫਟਮੈਨ ਸਿਵਲ ਵਪਾਰ ਵਿਚ ਆਈ.ਟੀ.ਆਈ ਜਾਂ 10 ਵੀਂ ਪਾਸ),  ਕੰਸਟਰਕਸ਼ਨ ਇਲੈਕਟ੍ਰੀਸੀਅਨ (ਇਲੈਕਟ੍ਰੀਸ਼ੀਅਨ/ਵਾਇਰਮੈਨ ਵਪਾਰ ਵਿੱਚ ਆਈ.ਟੀ.ਆਈ) , ਸੋਲਰ ਪੀ.ਵੀ ਟੈਕਨੀਸ਼ੀਅਨ (ਇਲੈਕਟ੍ਰੀਸੀਅਨ/ਵਾਇਰਮੈਨ/ਇਲੈਕਟ੍ਰੀਸੀਅਨ ਵਪਾਰ ਵਿੱਚ ਆਈ.ਟੀ.ਆਈ), 

 ਕੰਕਰੀਟ ਲੈਬ ਅਤੇ ਫੀਲਡ ਟੈਸਟਿੰਗ (ਸਿਵਲ ਇੰਜੀ. ਵਿੱਚ ਗ੍ਰੈਜੂਏਸ਼ਨ/ਡਿਪਲੋਮਾ),  ਪਲੰਬਰ (ਪਲੰਬਰ ਵਪਾਰ ਵਿੱਚ ਆਈ.ਟੀ.ਆਈ) ਕੋਰਸਾ ਵਿੱਚ ਕਰਵਾਈ  ਜਾਵੇਗੀ। 


ਉਨ੍ਹਾਂ ਕਿਹਾ ਕਿ ਹਰ ਮਹੀਨੇ ਲਗਭਗ 150-180 ਨੋਜਵਾਨਾਂ ਨੂੰ ਟ੍ਰੇਨਿੰਗ ਮੁੱਹਇਆਂ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋਂ-ਘੱਟ 10ਵੀਂ ਪਾਸ ਨੋਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਇਸ ਦੋਰਾਨ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਨੋਕਰੀ ਤੇ ਵੀ ਲਗਵਾਇਆਂ ਜਾਵੇਗਾ। ਟ੍ਰੇਨਿੰਗ ਦੋਰਾਨ ਉਮੀਦਵਾਰਾਂ ਨੂੰ ਮੂਫਤ ਟ੍ਰੇਨਿੰਗ ਦੇਣ ਤੇ ਨਾਲ-ਨਾਲ ਵਰਦੀ ਜੂਤੇ ਅਤੇ ਪੀ.ਪੀ.ਈ ਵੀ ਦਿੱਤੇ ਜਾਣਗੇ। ਡੀ.ਪੀ.ਐਮ.ਯੂ ਸਟਾਫ ਵਲੋਂ ਕਰੀਅਰ ਸਲਾਹ ਅਤੇ ਮਾਰਗਦਰਸ਼ਨ ਦੇ ਸੈਸ਼ਨ ਵੀ ਲਏ ਜਾਣਗੇ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਦੇ ਆਤਮ ਨਿਰਭਰ ਬਣਾਉਣਾ ਹੈ। ਚਾਹਵਾਨ ਉਮੀਦਵਾਰ ਇਸ ਲਿੰਕ ਉੱਪਰ https://WWW.Intecc.com/sustainablity/skilling/ ਵਧੇਰੇ ਜਾਣਕਾਰੀ ਲੈ ਸਕਦੇ ਹਨ। ਉਮੀਦਵਾਰ ਆਪਣੇ ਆਪ ਨੂੰ ਇਸ ਲਿੰਕ ਉੱਪਰ ਰਜਿਸਟਰ ਕਰਨ https://tinyurl.com/L-and-t-skill-training.  ਵਧੇਰੇ ਜਾਣਕਾਰੀ ਲਈ ਰੋਜਗਾਰ ਦਫਤਰ ਕਮਰਾ ਨੰਬਰ 453, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ ਨਗਰ ਜਾਂ ਫੋਨ ਨੰ: 8872488853, 9216788884 ‘ਤੇ ਸੰਪਰਕ ਕਰ ਸਕਦੇ ਹਨ

No comments:


Wikipedia

Search results

Powered By Blogger