Tuesday, May 10, 2022

ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਸੇਂਟ ਇਜਰਾ ਇੰਟਰਨੈਸ਼ਨਲ ਪਬਲਿਕ ਸਕੂਲ ਖਰੜ ਦੀਆਂ 3 ਬੱਸਾਂ ਦੇ ਕੱਟੇ ਚਲਾਨ : ਨਵਪ੍ਰੀਤ ਕੌਰ

ਐਸ.ਏ.ਐਸ. ਨਗਰ  10  ਮਈ : ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਡਿਪਟੀ ਕਮਿਸ਼ਨਰ ,ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸੰਬੰਧ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਨਵਪ੍ਰੀਤ ਕੌਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਐਸ.ਏ.ਐਸ. ਨਗਰ ਨੇ ਕਿਹਾ ਕਿ ਸਕੂਲ ਪ੍ਰਸ਼ਾਸ਼ਨ ਦੁਆਰਾ ਸਕੂਲੀ ਵਾਹਨਾਂ ਦੀ ਪੰਜਾਬ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਣੀ ਲਾਜਮੀ ਹੈ। ਇਸੀ ਮੰਤਵ ਤਹਿਤ ਟੀਮ ਦੁਆਰਾ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇੰਸਪੈਕਸ਼ਨ ਟੀਮ ਵਿੱਚੋਂ ਨਵਪ੍ਰੀਤ ਕੌਰ ਜਿਲਾ ਬਾਲ ਸੁਰੱਖਿਆ ਅਫਸਰ, ਜਨਕ ਰਾਜ (ਇੰਚਾਰਜ ਟਰ੍ਰੈਫਿਕ ਐਜੂਕੇਸ਼ਨ), ਮੈਡਮ ਰਾਜ ਕੁਮਾਰੀ (ਆਰ. ਟੀ. ਓ. ਦਫਤਰ) ਦੁਆਰਾ ਸੈਂਟ ਇਜਰਾ ਇੰਟਰਨੈਸ਼ਨਲ ਪਬਲਿਕ ਸਕੂਲ, ਖਰੜ ਦੀ ਬੱਸਾਂ ਦੀ ਚੈਕਿੰਗ ਕੀਤੀ ਗਈ।


ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸੈਟ ਇਜਰਾ ਇੰਟਰਨੈਸ਼ਨਲ ਪਬਲਿਕ ਸਕੂਲ ਖਰੜ ਦੀਆਂ 7 ਬੱਸਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ 3 ਬੱਸਾਂ ਦੇ 5 ਚਲਾਨ ਕੱਟੇ ਗਏ। ਜਿਸ ਵਿੱਚੋ ਐਮਰਜੈਂਸੀ ਐਗਜਿਟ ਦਾ ਨਾ ਹੋਣਾ,ਫਿਟਨੇਸ ਸਰਟੀਫਿਕੇਟ ਦਾ ਨਾ ਹੋਣਾ, ਡਰਾਇਵਰ ਬਿਨਾ ਵਰਦੀ ਤੋ ਹੋਣਾ ਅਤੇ ਬੱਸਾਂ ਦੀਆਂ ਖਿੜਕੀਆਂ ਬਿਨਾ ਪਾਲਿਸੀ ਅਨੁਸਾਰ ਹੋਣ ਕਾਰਨ ਚਲਾਨ ਕੱਟੇ ਗਏ।


ਇਸੇ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਸੰਬੰਧੀ ਬੱਸਾਂ ਦੇ ਡਰਾਇਵਰਾਂ ਅਤੇ ਲੇਡੀ ਅਟੈਂਡੈਟ ਨੂੰ ਜਾਣੂ ਕਰਵਾਇਆ ਗਿਆ ਅਤੇ ਸਕੂਲ ਦੇ ਬੱਚਿਆਂ ਨੂੰ ਟਰੈਫਿਕ ਰੂਲਜ ਬਾਰੇ ਜਾਣਕਾਰੀ ਦਿੱਤੀ ਗਈ।

 

ਜਿਲ੍ਹਾ ਬਾਲ ਸੁਰੱਖਿਆ ਅਫਸਰ, ਐਸ.ਏ.ਐਸ. ਨਗਰ ਦੁਆਰਾ ਦੱਸਿਆ ਗਿਆ ਕਿ ਇਹ ਚੈਕਿੰਗ ਲਗਾਤਾਰਤਾ ਵਿੱਚ ਕੀਤੀ ਜਾਵੇਗੀ ਸੋ ਸਕੂਲ ਪ੍ਰਬੰਧਕਾਂ ਦੁਆਰਾ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਦੀ ਪੂਰਨ ਤੌਰ ਤੇ ਪਾਲਣਾ ਕੀਤੀ ਜਾਵੇ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger