ਐਸ.ਏ.ਐਸ. ਨਗਰ 21 ਮਈ : ਪੰਜਾਬ
ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਅਹਿਮੀਅਤ ਦਿੰਦਿਆਂ ਅੱਜ ਹਲਕਾ
ਡੇਰਾਬੱਸੀ ਵਿਧਾਇਕ ਸ਼੍ਰੀ ਕੁਲਜੀਤ ਸਿੰਘ ਰੰਧਾਵਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ
ਤਲਵਾੜ ਵਲੋਂ ਪਿੰਡ ਬਸੌਲੀ ਵਿਖੇ ਪਹੁੰਚ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ
ਲਈ ਖੁਦ ਟਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸ਼ੁਰੂਆਤ ਕਰਵਾਈ ਗਈ। ਦੱਸਣਯੋਗ
ਹੈ ਕਿ ਪੰਜਾਬ ਸਰਕਾਰ ਵਲੋ 20 ਮਈ ਤੋ ਸੂਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ
ਐਲਾਨ ਕੀਤਾ ਹੋਇਆ ਸੀ। ਹਲਕਾ ਵਿਧਾਇਕ ਡੇਰਾਬੱਸੀ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ
ਲਗਾਤਾਰ ਹੇਠਾਂ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਤੇ ਚਿੰਤਾ ਪ੍ਰਗਟਾਉਂਦਿਆਂ
ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵੱਲੋਂ ਇਹ ਵੀ
ਦਸਿਆ ਗਿਆ ਕਿ ਪੰਜਾਬ ਸਰਕਾਰ ਹਰ ਪੱਖ ਤੋਂ ਕਿਸਾਨੀ ਨੂੰ ਬਿਹਤਰ ਕਰਨ ਲਈ ਉਪਰਾਲੇ ਕਰ ਰਹੀ
ਹੈ ਅਤੇ ਪੰਜਾਬ ਸਰਕਾਰ ਜਲਦ ਹੀ ਪਾਣੀ ਦੀ ਬੱਚਤ ਅਤੇ ਫ਼ਸਲੀ ਵਿਭਿੰਨਤਾ ਕਰਨ ਲਈ ਹੋਰ
ਫਸਲਾਂ ਤੇ ਘਟੋ ਘੱਟ ਸਮਰਥਨ ਮੁੱਲ ਪੰਜਾਬ ਸਰਕਾਰ ਵੱਲੋਂ ਦੇਣ ਦਾ ਭਰੋਸਾ ਦਵਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਮਾਸਟਰ ਟਰੇਨਰਾਂ ਤਿਆਰ ਕਰਨ ਤਾਂ ਜੋ ਵੱਧ ਤੋ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨਾਂ ਦੱਸਿਆ ਕਿ 100 ਏਕੜ ਤੋਂ ਜਿਆਦਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਅਗਾਂਹਵਧੂ ਪਿੰਡਾਂ ਨੂੰ ਸਨਮਾਨਤ ਕੀਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਸ ਲਈ ਕਿਸਾਨ ਸਮੇਂ ਦੀ ਮੁੱਖ ਲੋੜ ਨੂੰ ਸਮਝਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਅਤੇ ਜੇਕਰ ਉਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਕਣਕ ਦੇ ਵੱਢਾਂ ਨੂੰ ਪਾਣੀ ਦੇਣਾ , ਤਿੰਨ ਦਿਨਾਂ ਬਾਅਦ ਵੱਤਰ ਆਉਣ ਦੋ ਵਾਰ ਵਾਹ ਕੇ ਸਹਾਗਾ ਮਾਰ ਕੇ ਲੇਵਲ ਰਾਵਾ ਫੇਰਿਆ ਜਾਵੇ ਅਤੇ ਖੇਤ ਛੱਡ ਦਿਤਾ ਜਾਵੇ , ਬਿਜਾਈ ਤੋ 3 ਦਿਨ ਪਹਿਲਾਂ ਖੇਤ ਨੂੰ ਪਾਣੀ ਲਗਾਇਆ ਜਾਵੇ , 3 ਦਿਨਾਂ ਬਾਅਦ ਤੱਕ ਵੱਤਰ ਆਉਣ ਤੋ ਤੇ 2 ਵਾਰ ਵਾਹੁਣ ਉਪਰੰਤ 3 ਸਹਾਗੇ ਮਾਰੇ ਜਾਣ। ਉਸੇ ਦਿਨ ਬਿਜਾਈ ਸ਼ਾਮ ਵੇਲੇ ਕੀਤੀ ਜਾਵੇ । ਝੋਨੇ ਦੀ ਸਿਧੀ ਬਿਜਾਈ ਸਿਰਫ ਦਰਮਿਆਨੀਆਂ ਤੇ ਭਾਰੀਆਂ ਜਮੀਨਾਂ ਵਿੱਚ ਹੀ ਕਰੋ । ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਨਾ ਕੀਤੀ ਜਾਵੇ । ਬੀਜ ਦੀ ਮਾਤਰਾ ਸਬੰਧੀ ਉਨਾਂ ਦੱਸਿਆ ਕਿ ਬੀਜ 8-10 ਕਿਲੋ ਪ੍ਰਤੀ ਏਕੜ , ਬੀਜ ਬੀਜਣ ਤੋ ਪਹਿਲਾਂ 8-12 ਘੰਟੇ ਪਾਣੀ ਚ ਡੁਬੋ ਕੇ ਛਾਂਵੇ ਸਕਾਉਣ ਉਪਰੰਤ 3 ਗਾ੍ਰਮ ਪ੍ਰਤੀ ਕਿਲੋ ਸਪਰਿੰਟ ਦਵਾਈ ਨਾਲ ਬੀਜ ਨੂੰ ਸੋਧ ਸੋਧ ਕੇ 7.5 –8 ਇੰਚ ਦੂਰ ਕਤਾਰਾਂ ਵਿੱਚ 1.50-2.00 ਇੰਚ ਡੂੰਗੀ ਬਿਜਾਈ ਕਰੋ। ਉਨ੍ਹਾਂ ਕਦੂ ਕਰਨ ਨਾਲ ਹੋ ਰਹੇ ਨੁਕਸਾਨ ਤੋਂ ਵੀ ਜਾਣੂ ਕਰਵਾਇਆ ਅਤੇ ਵੱਟਾਂ ਉੱਤੇ ਝੋਨੇ ਦੀ ਲਵਾਈ ਨੂੰ ਵੀ ਤਰਜੀਹ ਦੇਣ ਨੂੰ ਕਿਹਾ। ਇਸ ਮੌਕੇ ਕਿਸਾਨਾਂ ਵੱਲੋਂ ਵੀ ਝੋਨੇ ਦੀ ਸਿੱਧੀ ਬਿਜਾਈ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ।

No comments:
Post a Comment