ਫਾਈਨ ਆਰਟਸ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਚਿੱਤਰਕਾਰੀ ਅਤੇ ਕਲਾਕਿ੍ਰਤੀਆਂ ਦੇ ਮਾਧਿਅਮ ਰਾਹੀਂ ਹੁਨਰ ਦਾ ਕੀਤਾ ਪ੍ਰਗਟਾਵਾ
ਖਰੜ, 21 ਮਈ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਫਾਈਨ ਆਰਟਸ ਵਿਭਾਗ ਵੱਲੋਂ ਤਿੰਨ ਰੋਜ਼ਾ ਸਾਲਾਨਾ ਕਲਾ ਪ੍ਰਦਰਸ਼ਨੀ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ’ਵਰਸਿਟੀ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਪੇਂਟਿੰਗਜ਼, ਅਪਲਾਈਡ ਆਰਟਸ ਅਤੇ ਕਲਾਕਿ੍ਰਤੀਆਂ ਦੇ ਰੂਪ ਵਿੱਚ ਆਪਣੇ ਹੁਨਰ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਤਿੰਨ ਦਿਨ ਚੱਲੀ ਪ੍ਰਦਰਸ਼ਨੀ ਦਾ ਉਦਘਾਟਨ ਉੱਘੇ ਕਲਾਕਾਰ ਅਤੇ ਅਕਾਦਮੀਸ਼ੀਅਨ ਪ੍ਰੋ. ਰਵਿੰਦਰ ਸ਼ਰਮਾ ਵੱਲੋਂ ਕੀਤਾ ਗਿਆ ਜਦਕਿ ਦੂਜੇ ਅਤੇ ਆਖਰੀ ਦਿਨ ਕਈ ਨਾਮਵਰ ਕਲਾਕਾਰਾਂ ਨੇ ਪ੍ਰਦਰਸ਼ਨੀ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ।
ਪ੍ਰਦਰਸ਼ਨੀ ਦੌਰਾਨ ਬੈਚਲਰ ਆਫ਼ ਫਾਈਨ ਆਰਟਸ ਦੇ ਦੂਜੇ, ਤੀਜੇ ਅਤੇ ਚੌਥੇ ਸਾਲ ਦੇ ਲਗਭਗ 310 ਵਿਦਿਆਰਥੀਆਂ ਨੇ ਚਿੱਤਰਕਾਰੀ, ਹਸਤ-ਕਲਾ ਅਤੇ ਕਲਾਕਿ੍ਰਤੀਆਂ ਦੇ ਮਾਧਿਅਮ ਰਾਹੀਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਸ਼ਲਾਘਾ ਕੀਤੀ। ਵਿਦਿਆਰਥੀਆਂ ਵੱਲੋਂ ਲੱਕੜ ’ਤੇ ਤਰਾਸ਼ੀਆਂ ਮਨਮੋਹਕ ਕਲਾਕਿ੍ਰਤੀਆਂ ਨੇ ਸਭਨਾਂ ਨੂੰ ਖੂਬ ਪ੍ਰਭਾਵਿਤ ਕੀਤਾ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਕਲਾਤਮਕਤਾ ਦੇ ਸੁੰਦਰ ਸੁਮੇਲ ਦੀ ਸ਼ਾਲਾਘਾ ਕਰਦਿਆਂ ਉਨ੍ਹਾਂ ਨੂੰ ਕਲਾ ਦੇ ਮਾਧਿਅਮ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਵੀ ਕੀਤਾ।
No comments:
Post a Comment