ਐਸ.ਏ.ਐਸ. ਨਗਰ, 04 ਮਈ : ਲੋਕਾਂ ਦੀਆਂ ਦੇ ਜੀਵਨ ਵਿੱਚ ਆ ਰਹੀਆਂ ਦਰਪੇਸ਼ ਸਮੱਸਿਆਂਵਾਂ ਨੂੰ ਦੂਰ ਕਰਨ ਲਈ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਵੱਲੋਂ ਪੰਜਾਬ ਦਾ ਬਜਟ ਬਣਾਉਣ ਵਿੱਚ ਲੋਕਾਂ ਦੇ ਸੁਝਾਅ ਲਏ ਜਾ ਰਹੇ ਹਨ
ਇਸ ਫ਼ੈਸਲੇ ਨੇ ਪੂਰੇ ਭਾਰਤ ਵਿੱਚ ਮਿਸ਼ਾਲ ਕਾਇਮ ਕੀਤੀ ਇਹ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਜਗਤਾਰ ਸਿੰਘ ਘੜੂੰਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇਂ ਉਨਾਂ ਕਿਹਾ ਕਿ ਭਾਰਤ ਵਿਚ ਪਹਿਲੀ ਵਾਰ ਅਜਿਹਾ ਅਨੋਖਾ ਤਰੀਕਾ ਆਪ ਸਰਕਾਰ ਨੇ ਸ਼ੁਰੂ ਕੀਤਾ ਹੈ ਜਿਸ ਵਿੱਚ ਲੋਕਾਂ ਵੱਲੋਂ ਬਜਟ ਬਾਰੇ ਸੁਝਾਅ ਪੁੱਛੇ ਗਏ ਹਨ । ਜਿਸ ਬਾਰੇ ਇੱਕ ਵੈੱਬ ਪੋਰਟਲ ਵੀ ਜਾਰੀ ਕੀਤਾ ਗਿਆ ਹੈ। ਜੋ ਕਿ ਲੋਕ ਹਿੱਤ ਵਿੱਚ ਬਜ਼ਟ ਪੇਸ਼ ਕਰਨ ਵਿਚ ਕਾਫੀ ਲਾਹੇਵੰਦ ਹੋਵੇਗਾ। ਜਗਤਾਰ ਘੜੂੰਆਂ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਲਏ ਗਏ ਫ਼ੈਸਲਿਆਂ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਹਨ।
ਫੋਟੋ ਕੈਪਸਨ-ਆਪ ਦੇ ਸੀਨੀਅਰ ਯੂਥ ਆਗੂ ਜਗਤਾਰ ਸਿੰਘ ਘੜੂੰਆਂ।
No comments:
Post a Comment