ਖਰੜ, 21 ਮਈ : ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਮੁੱਖ ਨੁਕਤੇ ਅਤੇ ਸੁਝਾਅ ਦੱਸਣ ਲਈ ਪਾਣੀ ਦੀ ਸਾਂਭ ਸੰਭਾਲ ਲਈ ਅਤੇ ਪਾਣੀ ਦੇ ਘਟ ਰਹੇ ਪੱਧਰ ਨੂੰ ਬਚਾਉਣ ਲਈ ਮੁੱਖ ਖੇਤੀਬਾੜੀ ਅਫਸਰ ਡਾ ਰਾਜੇਸ਼ ਕੁਮਾਰ ਰਹੇਜਾ ਜੀ ਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਸੰਦੀਪ ਕੁਮਾਰ ਰਿਣਵਾਂ ਦੀ ਅਗਵਾਈ ਹੇਠ ਅੱਜ ਪਿੰਡ ਬਜਹੇੜੀ ਬਲਾਕ ਖਰੜ ਵਿਚ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਨਾਲ ਨਾਲ ਕੁੱਝ ਰਕਬਾ ਸਿੱਧੀ ਬਿਜਾਈ ਅਤੇ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕੀਤਾ ਗਿਆ ਕੈਂਪ ਦੌਰਾਨ ਡਾ ਜਗਦੀਪ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨੇ ਬੋਲਦਿਆਂ ਕਿਸਾਨਾਂ ਨੂੰ ਦੱਸਿਆ ਕਿ ਇਨ੍ਹਾਂ ਤਕਨੀਕਾਂ ਨੂੰ ਅਪਣਾ ਕੇ ਹੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ
ਅਤੇ ਇਸ ਵਡਮੁੱਲੇ ਖ਼ਜ਼ਾਨੇ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੇ ਝੋਨੇ ਨੂੰ ਉੱਲੀਨਾਸ਼ਕ ਦਵਾਈ ਲਾਈ ਦਵਾਈ ਲਾ ਕੇ ਬੀਜਣ ਬਾਰੇ ਵੀ ਕਿਹਾ ਗਿਆ ਅਤੇ ਕਿਸਾਨਾਂ ਨੂੰ ਸਿੱਧੀ ਬਿਜਾਈ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਦੇ ਜਵਾਬ ਵੀ ਵਿਸਥਾਰਪੂਰਵਕ ਦਿੱਤੇ ਗਏ ਅਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਕਣਕ ਦੀ ਬਿਜਾਈ ਵਾਸਤੇ ਜ਼ੀਰੋ ਟਿੱਲ ਡਰਿੱਲ ਮਸ਼ੀਨਾਂ ਹਨ ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰਨ ਲਈ ਪ੍ਰੇਰਿਤ ਕੀਤਾ ਕਿਸਾਨਾਂ ਨੂੰ ਸਿੱਧੀ ਬਿਜਾਈ ਦੌਰਾਨ ਜਿਵੇਂ ਕਿ ਤਰ ਵਤਰ ਅਤੇ ਸ਼ਾਮ ਵੇਲੇ ਕਰਨ ਲਈ ਕਿਹਾ ਗਿਆ ਇਸ ਤਕਨੀਕ ਵਿਚ ਬੀਜੇ ਝੋਨੇ ਵਿੱਚ ਹੋਣ ਵਾਲੇ ਨਦੀਨਾਂ ਦੀ ਰੋਕਥਾਮ ਲਈ ਅਤੇ ਬੀਜ ਨੂੰ ਸੋਧ ਕੇ ਬੀਜਣ ਬਾਰੇ ਜਾਣਕਾਰੀ ਦਿੱਤੀ ਸ੍ਰੀ ਹਰਚੰਦ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਬਾਰੇ ਜਾਣਕਾਰੀ ਦਿੱਤੀ ਕੈਂਪ ਵਿੱਚ ਭਾਗ ਲਏ ਗਏ ਕਿਸਾਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਇਸ ਵਾਰ ਸਿੱਧੀ ਬਿਜਾਈ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਸਹਿਯੋਗ ਕਰਨਗੇ । ਇਸ ਮੌਕੇ ਕਿਸਾਨ ਰਣਜੀਤ ਸਿੰਘ ,ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਮਾਨ ,ਹਰਨੇਕ ਸਿੰਘ ਅਤੇ ਹੋਰ ਵੀ ਕਿਸਾਨ ਹਾਜ਼ਰ ਸਨ
No comments:
Post a Comment