ਖਰੜ, 10 May : ਮਹਾਰਾਣਾ ਪ੍ਰਤਾਪ ਜੀ ਦੀ ਜਨਮ ਜਯੰਤੀ ਹਲਕਾ ਖਰੜ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਵਿੱਚ ਪਿੰਡ ਮੱਛਲੀਕਲਾਂ ਦੇ ਸਮੂਹ ਨਿਵਾਸੀਆਂ ਵਲੋਂ ਸ਼ਾਨਦਾਰ ਸ਼ੋਭਾਯਾਤਰਾ ਕੱਢੀ ਗਈ ਜੋ ਕਿ ਪਿੰਡ ਮੱਛਲੀਕਲਾਂ ਤੋਂ ਪਿੰਡ ਛੋਟੀ ਮੱਛਲੀਕਲਾਂ ਤੋਂ ਪਿੰਡ ਚੂਹੜਮਾਜਰਾ ਤੋ ਪਿੰਡ ਝੰਜੇੜੀ ਵਿਖੇ ਸੰਪੰਨ ਹੋਈ।ਇਸ ਮੌਕੇ ਪਿੰਡ ਝੰਜੇੜੀ, ਪਿੰਡ ਬਡਾਲੀ ਅਤੇ ਪਿੰਡ ਰੰਗੀਆਂ ਵਿਖੇ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਵਿੱਚ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸੇ ਤਰ੍ਹਾਂ ਪਿੰਡ ਚੋਲਟਾ ਕਲਾਂ, ਪਿੰਡ ਚੋਲਟਾ ਖੁਰਦ ਵਿਖੇ ਮਠਿਆਈਆਂ ਵੰਡ ਕੇ ਅਤੇ ਮਹਾਰਾਣਾ ਪ੍ਰਤਾਪ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਮਨਾਈ ਗਈ।
ਇਸ ਮੌਕੇ ਭਾਨੂੰ ਪ੍ਰਤਾਪ ਰਾਣਾ, ਨਰਿੰਦਰ ਰਾਣਾ, ਪਵਨ ਮਨੋਚਾ, ਦੀਪਾ ਚੋਲਟਾ, ਮੁਕੇਸ਼ ਰਾਣਾ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਬੋਲਦਿਆਂ ਭਾਨੂੰ ਪ੍ਰਤਾਪ ਰਾਣਾ ਨੇ ਕਿਹਾ ਕਿ ਭਾਰਤ ਮਾਤਾ ਦੀ ਕੁੱਖ ਤੋਂ ਇੱਕ ਤੋਂ ਵੱਧ ਕੇ ਇੱਕ ਮਹਾਨ ਸਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਕਿ ਸਾਰੇ ਸੁੱਖਾ ਨੂੰ ਤਿਆਗ ਕੇ ਪੂਰੀ ਤਨਦੇਹੀ ਨਾਲ ਆਪਣੀ ਮਾਤਰ-ਭੂਮੀ ਦੀ ਰੱਖਿਆ ਕੀਤੀ। ਅਜਿਹੇ ਹੀ ਮਹਾਨ ਸਪੁੱਤਰਾਂ ਦੀ ਸ਼੍ਰੇਣੀ ਵਿੱਚ ਮਹਾਰਾਣਾ ਪ੍ਰਤਾਪ ਦਾ ਨਾਮ ਆਉਂਦਾ ਹੈ।
ਇਸ ਮੌਕੇ ਬੋਲਦਿਆਂ ਨਰਿੰਦਰ ਰਾਣਾ ਨੇ ਕਿਹਾ ਕਿ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਜੀ ਨੂੰ ਯਾਦ ਕਰਕੇ ਹੀ ਜੋਸ਼ ਤੇ ਬਹਾਦਰੀ ਜਾਗ ਪੈਂਦੀ ਹੈ। ਮਹਾਰਾਣਾ ਪ੍ਰਤਾਪ ਨੇ ਧਰਮ, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਖ਼ਾਤਰ ਆਪਣੇ ਸੁਖ ਤਿਆਗ ਦਿੱਤੇ ਅਤੇ ਦੇਸ਼ ਲਈ ਆਪਣਾ ਬਲਿਦਾਨ ਦੇ ਦਿੱਤਾ। ਜੇ ਉਹ ਚਾਹੁੰਦੇ ਤਾਂ ਹੋਰਨਾਂ ਰਾਜਿਆਂ ਵਾਂਗ ਮੁਗਲਾਂ ਦੀ ਅਧੀਨਗੀ ਕਬੂਲ ਕਰ ਲੈਂਦੇ ਤੇ ਅਨੰਦਮਈ ਜੀਵਨ ਬਤੀਤ ਕਰ ਸਕਦੇ ਸੀ। ਪਰ ਮਹਾਰਾਣਾ ਪ੍ਰਤਾਪ ਜੀ ਨੇ ਆਪਣੀ ਕੌਮ, ਧਰਮ, ਸੱਭਿਆਚਾਰ ਅਤੇ ਸੱਭਿਅਤਾ ਨੂੰ ਬਚਾਉਣ ਲਈ ਸਾਰੀਆਂ ਖੁਸ਼ੀਆਂ ਤਿਆਗ ਦਿੱਤੀਆਂ ਅਤੇ ਦੇਸ਼ ਲਈ ਆਪਣਾ ਬਲਿਦਾਨ ਦੇ ਦਿੱਤਾ । ਅੱਜ ਅਸੀਂ ਸਨਾਤਨੀ ਹਾਂ ਤਾਂ ਅਜਿਹੇ ਯੋਧਿਆਂ ਕਰਕੇ ਹੀ ਹਾਂ, ਨਹੀਂ ਤਾਂ ਅਸੀਂ ਸਭ ਵੀ ਅੱਲ੍ਹਾ ਹੂ ਅਕਬਰ ਹੀ ਕਰ ਰਹੇ ਹੁੰਦੇ।
ਇਸ ਮੌਕੇ ਹਾਜ਼ਰ ਦੀਪਾ ਚੋਲਟਾ, ਹੈਪੀ ਰਾਣਾ ਮੱਛਲੀਕਲਾਂ ,ਕੁਸ਼ ਰਾਣਾ, ਸੰਦੀਪ ਰਾਣਾ ਝੰਜੇੜੀ , ਦੇਬੀ ਰਾਮ ,ਰਜੇਸ਼ ਰਾਣਾ, ਵਿਸੰਸਬਰ ਰਾਣਾ ਬਡਾਲੀ, ਸੰਜੀਵ ਰਾਣਾ, ਸੰਜੀਵ ਵਰਮਾ,ਕੰਵਰਪਾਲ ਰਾਣਾ, ਗੋਰਵ ਚੋਲਟਾ, ਰੋਹਿਤ ਰਾਣਾ, ਗੌਤਮ ਰਾਣਾ, ਕੁਸ਼ ਰਾਣਾ, ਜਗਵੀਰ ਰਾਣਾ, ਰਾਜੀਵ ਰਾਣਾ, ਰਮਨ ਰਾਣਾ, ਭੁਪਿੰਦਰ ਰਾਣਾ, ਮੌਂਟੀ ਰਾਣਾ ਆਦਿ ਹਾਜ਼ਰ ਸਨ



No comments:
Post a Comment