ਡੇਰਾਬਸੀ, 20 ਮਈ : ਸਿਵਲ ਸਰਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਆਦਰਸ਼ਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਡਾ. ਇੰਦਰਜੀਤ ਸਿੰਘ ਧਾਲੀਵਾਲ ਦੀ ਟੀਮ ਵੱਲੋਂ ਸ਼ਹਿਰ ਡੇਰਾਬਸੀ ਦੇ ਵੱਖ-ਵੱਖ ਖੇਤਰਾਂ ਵਿੱਚ ਤੰਬਾਕੂ ਰੋਕੋ ਅਭਿਆਨ ਤਹਿਤ ਤੰਬਾਕੂ ਵਿਕਰੇਤਾ ਨੂੰ ਤਾੜਨਾ ਕੀਤੀ ਗਈ ਕਿ ਉਹ ਬਿਨਾਂ ਵਾਰਨਿੰਗ ਵਾਲੇ ਤੰਬਾਕੂ ਪਦਾਰਥ ਨਾ ਵੇਚਣ ਇਸ ਮੌਕੇ ਟੀਮ ਨੇ ਅੰਬਾਲਾ ਰੋਡ ਸਥਿਤ ਢਾਬਿਆ ਅਤੇ ਦੁਕਾਨਾ ਦੀ ਚੈਕਿੰਗ ਕੀਤੀ ਅਤੇ 12 ਦੁਕਾਨਦਾਰਾ ਦੇ ਚਲਾਨ ਕੱਟੇ ਅਤੇ 8000/- ਰੁਪਇਆ ਜੁਰਮਾਨਾ ਵਸੂਲਿਆ ਇਸ ਮੌਕੇ ਤੇ ਤੰਬਾਕੂ ਪੀ ਰਹੇ ਲੋਕਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਤਾੜਨਾ ਕੀਤੀ ਕਿ ਭਵਿੱਖ ਵਿੱਚ ਅਜਿਹਾ ਨਾ ਕੀਤਾ ਜਾਵੇ।
ਇਸ ਮੌਕੇ ਡਾ. ਇੰਦਰਜੀਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਦਾ ਸੇਵਨ ਬੰਦ ਕਰ ਦੇਣ ਕਿਓਕਿ ਤੰਬਾਕੂ ਦਾ ਸੇਵਨ ਮਨੁੱਖੀ ਜ਼ਿੰਦਗੀ ਲਈ ਘਾਤਕ ਹੈ ਅਤੇ ਇਸ ਨਾਲ ਰੋਜ਼ਾਨਾ 2200 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਕੈਂਸਰ ਸਮੇਤ ਕਈ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾ ਦੱਸਿਆ ਕਿ ਇਸ ਨਾਲ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ 12 ਫੀਸਦੀ ਮੌਤਾਂ ਦਾ ਮੁੱਖ ਕਾਰਨ ਵੀ ਤੰਬਾਕੂਨੋਸ਼ੀ ਹੀ ਹੈ।ਉਨ੍ਹਾਂ ਦੱਸਿਆ ਕਿ ਇਸ ਸਾਲ ਤੱਕ 2.5 ਫ਼ੀਸਦੀ ਤੱਕ ਤੰਬਾਕੂ ਦੀ ਵਰਤੋਂ ਘੱਟ ਕਰਕੇ ਅੰਦਾਜ਼ਨ 10 ਕਰੋੜ ਲੋਕਾਂ ਨੂੰ ਅਣਿਆਈ ਮੌਤ ਤੋਂ ਬਚਾਇਆ ਜਾ ਸਕਦਾ ਹੈ ਪਰ ਇਹ ਤਾਂ ਹੀ ਸੰਭਵ ਹੈ ਜੇ ਤੰਬਾਕੂ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਆਮ ਲੋਕਾਂ ਨੂੰ ਚੇਤੰਨ ਕੀਤਾ ਜਾਵੇ।
ਉਨਾਂ ਕਿਹਾ ਕਿ ਤੰਬਾਕੂ ਦਾ ਸੇਵਨ 2 ਤਰ੍ਹਾਂ ਨਾਲ ਕੀਤਾ ਜਾਂਦਾ ਹੈ ਇੱਕ ਚਬਾ ਕੇ ਜਿਵੇਂ ਜਰਦਾ, ਗੁਟਕਾ ਪਾਨ ਆਦਿ ਇਨ੍ਹਾਂ ਦੇ ਸੇਵਨ ਨਾਲ ਮੂੰਹ ਦਾ ਕੈਂਸਰ ਹੁੰਦਾ ਹੈ, ਦੂਜਾ ਸਿਗਰਟ ਬੀੜੀ ਪੀਣ ਨਾਲ ਫੇਫੜਿਆ ਦਾ ਕੈਂਸਰ ਹੁੰਦਾ ਹੈ। ਇਸ ਦੇ ਜਹਿਰੀਲੇ ਅੰਸ਼ ਦਿਲ, ਦਿਮਾਗ ਗੁਰਦੇ, ਮਿਹਦਾ, ਸਾਹ ਪ੍ਰਣਾਲੀ ਤੇ ਪ੍ਰਜਣਨ ਪ੍ਰਣਾਲੀ ਤੇ ਬੁਰਾ ਅਸਰ ਪਾਉਂਦੇ ਹਨ। ਨੀਕੋਟੀਨ ਨਾਈਟਰੋਜਨ ਯੋਗਿਕਾ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਐਲਾਨਿਆ ਗਿਆ ਹੈ।ਇਸੇ ਮੌਕੇ ਰਜਿੰਦਰ ਸਿੰਘ ਐਸ.ਆਈੇ ਨੇ ਕਿਹਾ ਕਿ ਸਿਗਰਟ ਪੀਣ ਵਾਲੇ ਤੋਂ ਜ਼ਿਆਦਾ ਉਸ ਦੇ ਨੇੜੇ ਬੈਠੇ ਲੋਕਾਂ ਦੀ ਸਿਹਤ ਤੇ ਜਿਆਦਾ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨੂੰ ਛੱਡਣ ਲਈ ਬਹੁਤ ਹੀ ਧੀਰਜ ਅਤੇ ਆਤਮ ਵਿਸ਼ਵਾਸ਼ ਦੀ ਜ਼ਰੂਰਤ ਹੁੰਦੀ ਹੈ। ਉਪਰੋਕਤ ਤੋਂ ਇਲਾਵਾ ਸ੍ਰੀ ਸਿਵ ਕੁਮਾਰ ਹੈਲਥ ਇੰਨਸਪੈਕਟਰ ਅਤੇ ਪੁਲਿਸ ਪ੍ਰਸ਼ਾਸਨ ਨੇ ਆਪਣੀ ਡਿਉਟੀ ਨਿਭਾਈ। ਉਨ੍ਹਾਂ ਟੀਮਾ ਨੂੰ ਹਦਾਇਤ ਕੀਤੀ ਕਿ ਸੈਂਪਲ ਲੈਣ ਲਈ ਲੋੜੀਦਾ ਸਾਜੌ ਸਮਾਨ ਸਬ ਜਵੀਜਨਲ ਹਸਪਤਾਲ ਡੇਰਾਬਸੀ ਦੀ ਲਬਾਰਟਰੀ ਤੋਂ ਪ੍ਰਾਪਤ ਕਰ ਲਿਆ ਜਾਵੇ।
No comments:
Post a Comment