ਖਰੜ, 06 ਜੂਨ : ਧਰਤੀ ਤੇ ਮਨੁੱਖੀ ਹੋਂਦ ਨੂੰ ਬਚਾਉਣ ਅਤੇ ਸਾਫ ਵਾਤਾਵਰਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਵਿਗੜ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਜਗਤਾਰ ਸਿੰਘ ਘੜੂੰਆਂ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਉਂਦਿਆਂ ਆਖੇ ਉਨ੍ਹਾਂ ਕਿਹਾ ਕਿ ਧਰਤੀ ਤੇ ਜੀਵਨ ਅਤੇ ਸਾਫ ਵਾਤਾਵਰਨ ਲਈ ਰੁੱਖਾਂ ਦੀ ਹੋਂਦ ਜਰੂਰੀ ਹੈ ਜਿਸ ਲਈ ਸਮਾਜ ਨੂੰ ਵਾਤਾਵਰਣ ਸਬੰਧੀ ਜਾਗਰੂਕ ਹੋਕੇ ਅਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ ਤਾਂ ਜੋ ਹਰਿਆਵਲ ਤੋਂ ਨਿਗੁਣੀ ਹੋ ਚੁੱਕੀ ਸਾਡੀ ਇਸ ਧਰਤੀ ਨੂੰ ਬਚਾਇਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ
ਕਿ ਕਰੋਨਾ ਕਾਲ ਵਿੱਚ ਆਕਸੀਜਨ ਦੀ ਕਮੀ ਕਾਰਨ ਗਈਆਂ ਜਾਨਾ ਅਤੇ ਅੱਜ ਅੱਤ ਦੀ ਪੈ ਰਹੀ
ਗਰਮੀ ਤੋਂ ਵੱਡਾ ਸਬਕ ਲੈਣ ਦੀ ਲੋੜ ਹੈ ਕਿ ਬੂਟਿਆਂ ਦੀ ਸਾਡੀ ਜ਼ਿੰਦਗੀ ਵਿਚ ਕੀ ਮਹੱਤਤਾ
ਹੈ।ਇਸ ਲਈ ਲੋੜ ਹੈ ਕਿ ਹਰੇਕ ਵਿਅਕਤੀ ਵੱਧ ਤੋਂ ਵੱਧ ਬੂਟੇ ਲਾਵੇ ਤਾਂ ਜੋ ਅਸੀਂ ਆਪਣੀਆਂ
ਆਉਣ ਵਾਲੀਆਂ ਪੀੜ੍ਹੀਆਂ ਦਾਂ ਜੀਵਨ ਬਚਾ ਸਕੀਏ। ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ
ਪੂਰੇ ਪੰਜਾਬ ਵਿੱਚ ਸਾਹਿਰਾ ਅਤੇ ਪਿੰਡਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਦੇ ਨਾਲ
ਨਾਲ ਵਾਤਾਵਰਨ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਲਾਮਬੰਦ ਵੀ ਕੀਤਾ ਜਾਵੇਗਾ । ਇਸ ਮੌਕੇ ,
ਗੁਰਜੋਤ ਸਿੰਘ ਬਜਹੇੜੀ, ਜਸਪ੍ਰੀਤ ਸਿੰਘ,ਕਮਲਜੀਤ ਸਿੰਘ ਪੂਨੀਆ, ਜਵਾਲਾ ਸਿੰਘ, ਹਰਜੀਤ
ਸਿੰਘ ,ਮਨਦੀਪ ਸਿੰਘ ਲੱਕੀ,ਮਨਪ੍ਰੀਤ ਸਿੰਘ, ਸੁਚੇਤ ਸਿੰਘ,ਕੁਲਵਿੰਦਰ ਸਿੰਘ ਹਰਜੋਤ
ਸਿੰਘ, ਪ੍ਰਦੀਪ ਸਿੰਘ ਬਾਸੀ, ਗੁਰਵਿੰਦਰ ਸਿੰਘ, ਜਸਮੀਤ ਸਿੰਘ, ਗੁਰਵਿੰਦਰ ਸਿੰਘ, ਰਵਿੰਦਰ
ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਆਦਿ ਹਾਜ਼ਰ ਸਨ।
No comments:
Post a Comment