ਕਿਸੇ ਵੀ ਜ਼ਰੂਰਤਮੰਦ ਪਰਿਵਾਰ ਦਾ ਰੈਣ ਬਸੇਰਾ ਨਹੀਂ ਛੁਡਵਾਇਆ ਜਾਵੇਗਾ
ਖਰੜ,
06 ਜੂਨ : ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਪੰਚਾਇਤੀ ਜ਼ਮੀਨਾਂ ’ਤੇ
ਨਾਜਾਇਜ਼ ਕਬਜ਼ੇ ਹਟਾਉਣ ਦੇ ਆਦੇਸ਼ ਜਾਰੀ ਕੀਤੇ ਸਨ।ਖਰੜ ਹਲਕੇ ਵਿਚ ਧਨਾਢਾਂ, ਸਾਬਕਾ
ਮੰਤਰੀਆਂ ਵੱਲੋਂ ਅਨੇਕਾਂ ਏਕੜ ਜ਼ਮੀਨ ਉਪਰ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।ਉਨ੍ਹਾਂ ਨੂੰ ਜਲਦ
ਹੀ ਛੁਡਾਇਆ ਜਾਵੇਗਾ’।ਕਿਸੇ ਵੀ ਜ਼ਰੂਰਤਮੰਦ ਪਰਿਵਾਰ ਦਾ (ਘਰ) ਰੈਣ ਬਸੇਰਾ ਅਤੇ ਖੇਤੀ
ਵਾਲੀ ਜਮੀਨ ਨਹੀਂ ਛੁਡਾਈ ਜਾਵੇਗੀ।ਹਲਕਾ ਖਰੜ ਦੀ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਨੇ
ਅੱਜ ਇੱਥੇ ਮੁੰਡੀ ਖਰੜ ਪਾਰਟੀ ਦਫ਼ਤਰ ਵਿਖੇ ਇਲਾਕੇ ਦੇ ਪਿੰਡ ਜੈਂਤੀਮਾਜਰਾ, ਬਰਗਿੰਡੀ,
ਕਸੌਲੀ, ਸਮੇਤ ਹੋਰ ਵੱਖ- ਵੱਖ ਪਿੰਡਾਂ ਦੇ ਲੋਕਾਂ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰ
ਰਹੇ ਸਨ।ਉਨ੍ਹਾਂ ਕਿਹਾ ਕਿ ਜ਼ਮੀਨਾਂ ਛੁਡਾਉਣ ਸਬੰਧੀ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ
ਪੈਦਾ ਕੀਤਾ ਹੋਇਆ ਹੈ, ਉਨ੍ਹਾਂ ਕਿਹਾ ਕਿਸੇ ਵੀ ਲੋੜਵੰਦ ਦਾ ਬਣਦਾ ਹੱਕ ਨਹੀਂ ਖੋਹਿਆ
ਜਾਵੇਗਾ।
ਇਹ ਲੜਾਈ ਸਿਰਫ਼ ਤੇ ਸਿਰਫ਼ ਧਨਾਢਾਂ ਅਤੇ ਵੀਆਈਪੀ ਲੋਕਾਂ ਲਈ ਹੈ।ਮੈਡਮ ਅਨਮੋਲ ਗਗਨ ਮਾਨ ਨੇ ਕਿਹਾ ਕਿ ਖਰੜ ਹਲਕੇ ਅਧੀਨ ਪੈਂਦੇ ਪਿੰਡਾਂ/ਕਸਬਿਆਂ ਵਿਚੋਂ ਜਾਣਕਾਰੀ ਲਈ ਜਾ ਰਹੀ ਹੈ ਕਿ ਜਿੱਥੇ- ਜਿੱਥੇ ਕਰੋੜਾਂ / ਅਰਬਾਂ ਰੁਪਏ ਮੁੱਲ ਦੀਆਂ ਸ਼ਾਮਲਾਟ, ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨਾਂ ਨੂੰ ਤਰੁੰਤ ਹਟਾਇਆਂ ਜਾਵੇਗਾ।ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।ਨਾਜਾਇਜ ਕਬਜੇ ਕਰਨ ਵਿਚ ਦੋਸ਼ੀ ਪਾਏ ਵਿਆਕਤੀਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਇਨ੍ਹਾਂ ਕਬਜ਼ਿਆਂ ਨੂੰ ਤੁਰੰਤ ਖਾਲੀ ਕਰਵਾ ਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧੀਨ ਕਰਵਾਏ ਜਾਣਗੇ, ਤਾਂ ਜੋ ਕਿ ਉਹ ਵਿਕਾਸ ਦੇ ਕੰਮਾਂ ਲਈ ਵਰਤੇ ਜਾ ਸਕਣ।
No comments:
Post a Comment