ਐਸ.ਏ.ਐਸ ਨਗਰ, 08 ਜੂਨ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਵੱਲੋ ਪੰਜਾਬ ਸਰਕਾਰ ਦੀ `ਘਰ-ਘਰ ਰੁਜ਼ਗਾਰ ਸਕੀਮ ਅਧੀਨ ਜਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਫਸਰ ਮੁਹੱਇਆ ਕਰਵਾਉਣ ਲਈ 8 ਜੂਨ ਨੂੰ ਐਸ.ਡੀ ਕਾਲਜ, ਬਨੂੜ ਵਿਖੇ ਪਲੇਸਮੈੱਟ ਕੈਂਪ ਲਗਾਇਆ ਗਿਆ ।
ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਮੀਨਾਕਸ਼ੀ ਗੋਇਲ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਆਈ.ਸੀ.ਆਈ ਬੈਂਕ, ਐਕਸਿਸ ਬੈਂਕ, ਟਾਈਮਸ ਗਰੁੱਪ, ਲੀਅੋਮ ਇੰਟਰਨੈਸ਼ਨਲ, ਪੁਖਰਾਜ ਹੈਲਥਕੇਅਰ, ਡਾ. ਆਈ.ਟੀ.ਐਮ, ਟੈਲੀਪਰਫੋਰਮੈਂਸ, ਐਜਾਇਲ ਅਤੇ ਹੋਰ ਕੰਪਨੀਆਂ ਵੱਲੋ ਸਮੂਲੀਅਤ ਕੀਤੀ ਗਈ। ਉਨ੍ਹਾਂ ਕਿਹਾ ਉਕਤ ਕੈਂਪ ਵਿੱਚ 138 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ 102 ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਉਹਨਾਂ ਦੀ ਯੌਗਤਾ ਅਨੁਸਾਰ ਸਾਰਟਲਿਸਟ ਕੀਤਾ ਗਿਆ।
ਪਲੇਸਮੈਟ ਕੈਂਪ ਵਿੱਚ ਸ੍ਰੀ ਹਰਪ੍ਰੀਤ ਸਿੱਧੂ ਰੋਜਗਾਰ ਅਫਸਰ, ਸ੍ਰੀ ਮੰਜੇਸ਼ ਸ਼ਰਮਾ ਡਿ.ਸੀ.ਈ.ਓ ਅਤੇ ਸ੍ਰੀਮਤੀ ਇੰਦਰਜੀਤ ਸੈਣੀ ਪਲੇਸਮੈਂਟ ਅਫਸਰ ਵੀ ਮੌਜੂਦ ਰਹੇ ।
No comments:
Post a Comment