ਚੰਡੀਗੜ੍ਹ, 08 ਜੂਨ : ਮੋਹਾਲੀ 'ਚ ਇਕ ਕਾਰ 'ਚ ਗੋਲੀ ਲੱਗਣ ਨਾਲ ਮਰੇ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਕੁਝ ਘੰਟੇ ਬਾਅਦ, ਸੀਨੀਅਰ ਪੁਲਿਸ ਕਪਤਾਨ (ਐੱਸ. ਐੱਸ. ਪੀ.) ਮੋਹਾਲੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਮੋਹਾਲੀ ਦੇ ਜਲ ਵਾਯੂ ਵਿਹਾਰ ਦੇ ਰਹਿਣ ਵਾਲੇ ਕਰਨਪਾਲ ਸ਼ਰਮਾ ਦੀ ਲਾਸ਼ ਬੁੱਧਵਾਰ ਸਵੇਰੇ ਕਰੀਬ 6 ਵਜੇ ਉਸਦੀ ਰਿਹਾਇਸ਼ ਨੇੜੇ ਉਸਦੀ ਹੁੰਡਈ ਕ੍ਰੇਟਾ ਕਾਰ ਵਿੱਚੋਂ ਮਿਲੀ। ਉਸ ਦੇ ਸਿਰ ਦੇ ਸੱਜੇ ਪਾਸੇ ਇੱਕ ਗੋਲੀ ਦਾ ਬਿਲਕੁੱਲ ਨੇੜੀਓ ਜ਼ਖਮ ਹੈ। ਜਿਸ ਪਿਸਤੌਲ ਤੋਂ ਗੋਲੀ ਚੱਲੀ ਸੀ, ਉਹ ਉਸਦੇ ਸੱਜੇ ਹੱਥ ਤੋਂ ਬਰਾਮਦ ਕੀਤੀ ਗਈ ਹੈ।
ਐਸਐਸਪੀ ਨੇ ਕਿਹਾ, ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਅਪਰਾਧ ਦੇ ਸਥਾਨ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਕਰਨ 'ਤੇ ਸੱਜਾ ਹੱਥ ਜਿਸ ਵਿਚ ਹਥਿਆਰ ਪਾਇਆ ਗਿਆ ਅਤੇ ਗੋਲੀ ਦੇ ਜ਼ਖਮ ਤੋਂ ਪਤਾ ਲੱਗਦਾ ਹੈ ਕਿ ਗੋਲੀ ਸਿਰ ਨਾਲ ਸਟਾ ਕੇ ਚੱਲੀ ਹੈ, ਫੋਰੈਂਸਿਕ ਟੀਮ ਦੇ ਮੁਢਲੇ ਟੈਸਟਾਂ ਵਿਚ ਗੋਲੀ ਦੀ ਰਹਿੰਦ-ਖੂੰਹਦ ਦਾ ਟੈਸਟ ਪੌਜ਼ਟਿਵ ਪਾਇਆ ਗਿਆ ਹੈ। ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੀ ਸੱਜੀ ਜੇਬ ਵਿੱਚੋਂ 9 ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਜਾਂਚ ਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨਾਂ ’ਤੇ ਥਾਣਾ ਫੇਜ਼ 11 ਮੁਹਾਲੀ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਐਫਆਈਆਰ ਨੰਬਰ 71, ਦਰਜ ਕੀਤੀ ਗਈ ਹੈ।
No comments:
Post a Comment